ਵਿਜੇਪਾਲ ਬਰਾੜ
ਚੰਡੀਗੜ੍ਹ, 20 ਅਕਤੂਬਰ, 2017
ਫਾਜ਼ਿਲਕਾ ਜਿਲ੍ਹੇ ਦੇ ਬੱਲੂਆਣਾ ਿੲਲਾਕੇ ਵਿੱਚ ਦੀਵਾਲੀ ਦੇ ਦਿਨ ਕੈਨੇਡਾ ਵਾਸੀ ਠੇਕੇਦਾਰ ਬਲਕਰਨ ਸਿੰਘ ਭੁੱਲਰ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਭੁੱਲਰ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਆਪਣੀ ਢਾਣੀ ਦੇ ਨੇੜੇ ਸੈਰ ਕਰ ਰਿਹਾ ਸੀ ।
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਬਠਿੰਡਾ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਹਮਲਾਵਰ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਆਏ ਸਨ ਤੇ ਕਤਲ ਕਰਨ ਉਪਰੰਤ ਉਹ ਭੁੱਲਰ ਦਾ ਲਾਇਸੰਸੀ ਪਿਸਤੌਲ ਵੀ ਆਪਣੇ ਨਾਲ ਲੈ ਗਏ । ਹਾਲਾਂਕਿ ਭੁੱਲਰ ਨੂੰ ਸੁਰੱਖਿਆ ਲਈ ਗੰਨਮੈਨ ਵੀ ਮਿਲੇ ਹੋਏ ਸਨ ਪਰ ਵਾਰਦਾਤ ਦੇ ਸਮੇਂ ਉਸ ਨਾਲ ਕੋਈ ਗੰਨਮੈਨ ਨਹੀਂ ਸੀ । ਪੁਲਿਸ ਿੲਸ ਮਾਮਲੇ ਨੂੰ ਜਾਇਦਾਦ ਦੇ ਝਗੜੇ ਦੇ ਪੱਖ ਤੋਂ ਵੀ ਪੜਤਾਲ ਰਹੀ ਹੈ ।