ਪਾਵਰ ਕਾਰਪੋਰੇਸ਼ਨ ਦੇ ਚੀਫ਼ ਇੰਜੀਨੀਅਰ ਕਰਮਜੀਤ ਖੈਰਾ ਨੂੰ ਸਦਮਾ , ਪਿਤਾ ਬਖ਼ਸ਼ੀਸ਼ ਸਿੰਘ ਸੁਰਗਵਾਸ
ਮੁਹਾਲੀ , 20 ਅਕਤੂਬਰ , 2017 : ਪੰਜਾਬ ਪਾਵਰ ਕਾਰਪੋਰੇਸ਼ਨ ਦੇ ਚੀਫ਼ ਇੰਜੀਨੀਅਰ ਕਰਮਜੀਤ ਸਿੰਘ ਖੈਰਾ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਆਨਰੇਰੀ ਫਲਾਈਟ ਲੈਫ਼ਟੀਨੈਂਟ ਸ ਬਖ਼ਸ਼ੀਸ਼ ਸਿੰਘ , 18 ਅਕਤੂਬਰ, 2017 ਨੂੰ ਅਕਾਲ ਚਲਾਣਾ ਕਰ ਗਏ।
ਬਖ਼ਸ਼ੀਸ਼ ਸਿੰਘ ਦੀ ਉਮਰ 86 ਸਾਲ ਸੀ . ਉਹ ਆਪਣੇ ਵੱਡੇ ਪੁੱਤ ਕਰਮਜੀਤ ਸਿੰਘ ਕੋਲ ਮੁਹਾਲੀ ਰਹਿ ਰਹੇ ਸਨ .
ਉਨ੍ਹਾਂ ਨੇ 35 ਸਾਲ ਭਾਰਤੀ ਹਵਾਈ ਫ਼ੌਜ ਦੀ ਸੇਵਾ ਕੀਤੀ ਅਤੇ 1971 ਵਿਚ ਉਨ੍ਹਾਂ ਨੂੰ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ .
ਬਖ਼ਸ਼ੀਸ਼ ਸਿੰਘ ਸਿੰਘ ਦਾ ਅੰਤਿਮ ਸਸਕਾਰ ਸਮਰਾਲੇ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਖੈਰਾ ਵਿਚ 21 ਅਕਤੂਬਰ, 2017 ਨੂੰ ਬਾਅਦ ਦੁਪਹਿਰ 12.30 ਵਜੇ ਕੀਤਾ ਜਾਵੇਗਾ।