ਪਟਿਆਲਾ, 16 ਅਕਤੂਬਰ 2017: ਪੰਜਾਬ ਸਰਕਾਰ ਦੀ ਘਰ-ਘਰ ਰੋੋਜਗਾਰ ਪ੍ਰੋੋਗਰਾਮ ਅਧੀਨ ਸੁਵਿਧਾ ਸੈਂਟਰ, ਜ਼ਿਲਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਜ਼ਿਲਾ ਬਿਊਰੋੋ ਆਫ ਰੋੋਜਗਾਰ ਅਤੇ ਕਾਰੋੋਬਾਰ ਦਾ ਉਦਘਾਟਨ ਸ੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਪਟਿਆਲਾ ਵੱਲੋੋਂ ਕੀਤਾ ਗਿਆ।
ਇਸ ਮੌਕੇ ਉਹਨਾਂ ਕਿਹਾ ਕਿ ਇਸ ਸਥਾਨ ਉਤੇ ਰੋੋਜਗਾਰ, ਸਵੈ ਰੋੋਜਗਾਰ, ਵਿਦੇਸ਼ੀ ਰੋੋਜਗਾਰ, ਸਕਿਲ ਗੈਪ ਟਰੇਨਿੰਗ, ਕਿੱਤਾ ਅਗਵਾਈ ਆਦਿ ਸੇਵਾਵਾਂ ਇਕ ਹੀ ਪਲੇਟਫਾਰਮ ਤੇ ਬੇਰੋੋਜਗਾਰ ਨੌੌਜਵਾਨਾਂ ਨੂੰ ਉਪਲਬੱਧ ਕਰਵਾਈਆਂ ਜਾਣਗੀਆਂ। ਜਿਸ ਵਿਚ ਪ੍ਰਾਈਵੇਟ ਨਿਯੋੋਜਕਾਂ ਦੀ ਮੰਗ ਅਨੁਸਾਰ ਨੌੌਜਵਾਨਾਂ ਨੂੰ ਟਰੇਨਿੰਗ ਦੇ ਕੇ ਉਹਨਾਂ ਨੂੰ ਰੋੋਜਗਾਰ ਦੇਣ ਲਈ ਉਪਰਾਲਾ ਵੀ ਕੀਤਾ ਜਾਵੇਗਾ ਤੇ ਰੋੋਜਗਾਰ ਮੇਲੇ, ਸਵੈ ਰੋੋਜਗਾਰ ਕੈਂਪ, ਕੈਰੀਅਰ ਸੈਮੀਨਾਰ ਆਯੋੋਜਿਤ ਕੀਤੇ ਜਾਣਗੇ। ਇਹ ਇਕੋੋ ਇਹੋੋ ਜਿਹਾ ਪਲੇਟਫਾਰਮ ਹੈ ਜਿਸ ਉੇਤੇ ਬੇਰੋੋਜਗਾਰਾਂ ਨੂੰ ਇਕ ਹੀ ਸਥਾਨ ਤੇ ਸਾਰੀਆਂ ਸੇਵਾਵਾਂ ਉਪਲਬੱਧ ਹੋੋਣਗੀਆਂ ਕਿਉਂਕਿ ਇਸ ਸਥਾਨ ਤੇ ਵੱਖ ਵਖ ਸਵੈ ਰੋੋਜਗਾਰ ਏਜੰਸੀਆਂ ਦੇ ਨੁਮਾਇੰਦੇ, ਨਿਯੋੋਜਕ, ਇੰਮੀਗਰੇਸ਼ਨ ਮਾਹਿਰ ਉਪਲਬੱਧ ਹੋੋਣਗੇ।ਜਿਲਾ ਗਾਇਡੈਂਸ ਕਾਉਂਸਲਰ, ਫੰਕਸਨਲ ਮੈਨੇਜਰ, ਸਕਿਲ ਡਿਵੈਲਪਮੈਂਟ ਦੇ ਨੁਮਾਇੰਦੇ, ਰੋੋਜਗਾਰ ਅਧਿਕਾਰੀ ਆਦਿ ਉਪਲਬੱਧ ਹੋੋਣਗੇ ਤੇ ਨੌੌਜਵਾਨਾਂ ਨੂੰ ਰੋੋਜਗਾਰ ਪ੍ਰਾਪਤ ਕਰਨ ਲਈ ਸੇਧ ਦੇਣਗੇ।