ਜੀ ਐਸ ਪੰਨੂ
ਪਟਿਆਲਾ, 14 ਅਕਤੂਬਰ 2017 :
ਡਿਪਟੀ ਇੰਸਪੈਕਟਰ ਜਨਰਲ ਪੁਲਿਸ,ਪਟਿਆਲਾ ਰੇਂਜ ਪਟਿਆਲਾ ਸੁਖਚੈਨ ਸਿੰਘ ਗਿੱਲ ਆਈ.ਪੀ.ਐਸ. ਨੇ ਪ੍ਰੈਸ ਕਾਨਫੰਰਸ ਦੌਰਾਨ ਦੱਸਿਆ ਕਿ ਸੀ.ਆਈ. ਸਟਾਫ ਪਟਿਆਲਾ ਅਤੇ ਓਰਗਨਾਇਜਡ ਕਰਾਇਮ ਕੰਟਰੋਲ ਯੂਨਿਟ (O33”) ਇੰਟੈਲੀਜੈਂਸ ਵਿੰਗ ਪੰਜਾਬ ਚੰਡੀਗੜ ਦੇ ਸਾਝੇ ਅਪਰੇਸਨ ਦੌਰਾਨ ਪਟਿਆਲਾ ਪੁਲਿਸ ਵੱਲੋ ਪਟਿਆਲਾ ਚੀਕਾ ਰੋਡ ਸੁਨਿਆਰ ਹੇੜੀ ਬੀੜ ਵਿਚ ਬੈਠਕੇ ਅਸਲਾ ਐਮੋਨੀਸਨ ਨਾਲ ਲੈਸ ਹੋਕੇ ਪਟਿਆਲਾ ਵਿੱਚ ਲੁੱਟ ਖੋਹ ਜਾਂ ਕੋਈ ਡਕੈਤੀ ਮਾਰਨ ਦੀ ਯੋਜਨਾ ਬਣਾਊਦਿਆ ਇਸ ਗੈਗ ਦੇ 7 ਮੈਬਰਾ ਨੂੰ ਕਾਬੂ ਕਰਕੇ ਜਿਹਨਾ ਦੀ ਪਹਿਚਾਣ 1) ਮਨਵੀਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਭੱਠੇ ਥਾਣਾ ਬੁਲੇਵਾਲ ਜਿਲਾ ਹੁਸਿਆਰਪੁਰ, 2)ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਸਿੰਘ ਵਾਸੀ ਉਪਲ ਜੰਗੀਰ ਥਾਣਾ ਨੂਰਮਹਿਲ ਜਿਲਾ ਜਲੰਧਰ ਦਿਹਾਤੀ, 3) ਯਾਦਵਿੰਦਰ ਸਿੰਘ ਯਾਦੂ ਪੁੱਤਰ ਗੁਰਮੀਤ ਸਿੰਘ ਵਾਸੀ ਘਢਾਣੀ ਖੁਰਦ ਥਾਣਾ ਪਾਇਲ ਜਿਲਾ ਲੁਧਿਆਣਾ, 4) ਜੋਗਰਾਜ ਸਿੰਘ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ ਵਾਸੀ ਫੋਲੜੀਵਾਲ ਥਾਣਾ ਸਦਰ ਜਲੰਧਰ,5) ਸੰਜੀਵ ਕੁਮਾਰ ਉਰਫ ਮਿੰਟਾ ਗੁੱਜਰ ਪੁੱਤਰ ਦੇਸ ਰਾਜ ਵਾਸੀ ਰਵੀਦਾਸ ਨਗਰ ਮੁਹੱਲਾ ਨੇੜੇ ਡੀ.ਏ.ਵੀ.ਕਾਲਜ ਹੁਸਿਆਰਪੁਰ, 6)ਅਮਨਜੀਤ ਸਿੰਘ ਉਰਫ ਬੀਰੂ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੱਠੇ ਥਾਣਾ ਬੂਲੋਵਾਲ ਜਿਲਾ ਹੁਸਿਆਰਪੁਰ, 7)ਮੁਕਲ ਦੇਵ ਪੁੱਤਰ ਅਸਵਨੀ ਕੁਮਾਰ ਵਾਸੀ ਮਕਾਨ ਨੰਬਰ 102 ਬੂੱਟਾ ਮੰਡੀ ਨਕੋਦਰ ਰੋਡ ਜਲੰਧਰ ਨੂੰ ਗ੍ਰਿਫਤਾਰ ਕਰਕੇ ਅਸਲਾ ਐਕਟ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ। ਉਪਰਕੋਤ ਦੋਸੀਆ ਪਾਸੋ ਕੁਲ 5 ਨਜਾਇਜ ਪਿਸਤੋਲ ਸਮੇਤ 18 ਰੋਦ , 3 ਲੱਖ ਰੂਪੈ ਨਗਦੀ ਅਤੇ ਇਕ ਲੁਧਿਆਣਾ ਤੋ ਖੋਹੀ ਹੋਈ ਸਵੀਫਟ ਕਾਰ ਮੋਕਾ ਤੋ ਬਰਾਮਦ ਹੋਈ , ਗਿਰੋਹ ਦੇ 2 ਮੈਂਬਰ 12-12 ਮਾਮਲਿਆਂ 'ਚ ਭਗੋੜੇ ਸਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵੱਲੋਂ ਕੁਝ ਸਮਾਂ ਪਹਿਲਾਂ ਕੀਤੀਆਂ ਗਈਆਂ 9 ਵਾਰਦਾਤਾਂ ਦਾ ਵੀ ਖੁਲਾਸਾ ਕੀਤਾ ਹੈ । ਇਹ ਵਾਰਦਾਤਾਂ ਅਜੇ ਤੱਕ ਅਨਟਰੇਸ ਸਨ।