← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 12 ਅਕਤੂਬਰ 2017 : ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਪ੍ਰੈਸ ਬਿਆਨ ਚ ਕਿਹਾ ਕਿ - ਲੱਗੇ ਦਿਨ ਫ਼ਤਿਹਗੜ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਆਪਣੇ ਬਿਆਨ ਚ ਕਿਹਾ ਕਿ ਅਪਰੇਸ਼ਨ ਬਲ਼ੂ ਸਟਾਰ ਦੇ ਸਮੇਂ ਕਿਸੀ ਮੰਦਰ-ਮਸਜਿਦ ਤੇ ਹਮਲਾ ਨਹੀਂ ਕਿਤਾ ਗਿਆ, ਜਦਕਿ ਮੰਦਰ ਚ ਦੇਸ਼ ਵਿਰੋਧੀ ਛਿਪੇ ਹੋਏ ਸੀ। ਇਹ ਬਿਆਨ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਰਾਸਰ ਗ਼ਲਤ ਤੇ ਝੂਠ ਤੇ ਗੁਮਰਾਹ ਕਰਨ ਵਾਲਾ ਹੈ। ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਅਪ੍ਰਰੈਸ਼ਨ ਬਲ਼ੂ ਸਟਾਰ ਚ ਹਿੰਦੂਆਂ ਦੇ ਪ੍ਰਸਿੱਧ ਮੰਦਰ ਚ ਵੀ ਤਲਾਸ਼ੀ ਲਈ ਗਈ ਸੀ। ਉਨਾਂ ਕਿਹਾ ਕਿ ਮੰਦਰ ਚ ਕੋਈ ਦੋਸ਼ ਵਿਰੋਧੀ ਛਿਪੀਆਂ ਹੋਇਆ ਨਹੀਂ ਸੀ, ਨ ਹੀ ਤਲਾਸ਼ੀ ਦੌਰਾਨ ਕੋਈ ਗੋਲਾ ਬਾਰੂਦ ਬਰਾਮਦ ਹੋਇਆ ਤੇ ਨ ਹੀ ਕੋਈ ਮੁੱਠਭੇੜ ਤੇ ਨ ਹੀ ਕਿਸੇ ਮੰਦਰ ਚ ਨਿਰਦੋਸ਼ ਦਾ ਕਤਲ ਹੋਇਆ ਤੇ ਨ ਹੀ ਕਿਸੇ ਮੰਦਰ ਚ ਅਜਿਹਾ ਫ਼ਰਮਾਨ ਜਾਰੀ ਕੀਤਾ ਗਿਆ। ਜਿਸ ਦੇ ਬਾਵਜੂਦ ਗਿਆਨੀ ਗੁਰਬਚਨ ਸਿੰਘ ਜੀ ਦਾ ਅਪਰੇਸ਼ਨ ਬਲ਼ੂ ਸਟਾਰ ਦੌਰਾਨ ਮੰਦਰਾਂ ਚ ਦੇਸ਼ ਵਿਰੋਧੀ ਅਤੇ ਦੇਸ਼ ਦਰੋਹੀ ਦੇ ਛਿਪੇ ਹੋਣ ਦਾ ਬਿਆਨ ਦੇਣਾ ਗ਼ਲਤ ਹੈ। ਸ੍ਰੀ ਗੁਪਤਾ ਨੇ ਬਿਆਨ ਚ ਕਿਹਾ ਕਿ ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਕੀ ਹੋਇਆ ਸੀ ਉਹ ਕੜਵਾ ਸੱਚ ਇੱਕ ਦੁਖਦ ਇਤਿਹਾਸ ਬਣ ਗਿਆ ਹੈ। ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਰਗੇ ਮਹਾਨ ਤੇ ਧਾਰਮਿਕ ਸ਼ਖ਼ਸੀਅਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਚਾਈ ਤੇ ਆਧਾਰਤ ਬਿਆਨ ਹੀ ਦੇਣ ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਗੁਮਰਾਹ ਨ ਕੀਤਾ ਜਾ ਸਕੇ।
Total Responses : 986