ਲੇਡੀ ਫ਼ਾਤਮਾ ਸਕੂਲ ਵਿੱਖੇ ਕਾਲੇ ਬਿੱਲੇ ਲਾ ਕੇ ਰੋਸ ਕਰਦੇ ਹੋਏ।
ਜੀ ਐਸ ਪੰਨੂ
ਪਟਿਆਲਾ, 12 ਅਕਤੂਬਰ 2017 :
ਸੀ ਬੀ ਐੱਸ ਈ ਦੇ ਸਾਰੇ ਸਕੂਲਾਂ ਨੇ 12 ਅਕਤੂਬਰ ਨੂੰ ਕਾਲਾ ਦਿਨ ਮਨਾਇਆ ਅਤੇ ਸਰਕਾਰ ਦੀ ਦਖਲਅੰਦਾਜੀ ਖਿਲ਼ਾਫ ਏ ਡੀ ਸੀ ਪਟਿਆਲਾ ਮਿਸਜ਼ ਪੂਨਮਦੀਪ ਕੌਰ ਨੂੰ ਮੰਗ ਪੱਤਰ ਦਿੱਤਾ ਓਨਾ ਮੰਗ ਪੱਤਰ ਦਸਿਆ ਕਿ ਇਹ ਸਾਡਾ ਸ਼ਾਂਤਮਈ ਪ੍ਰੋਟੈਸਟ ਹੈ ਕਿਉਂ ਕਿ ਸਰਕਾਰ ਵਲੋਂ ਸਕੂਲਾਂ ਵਿਚ ਜਰੂਰਤ ਤੋਂ ਜਾਂਦਾ ਦਖ਼ਲਅੰਦਾਜ਼ੀ ਸ਼ੁਰੂ ਹੋ ਗਈ ਹੈ ਨਾਲ ਹੀ ਨਵੇਂ ਬਣੇ ਰੂਲਜ਼ ਨੂੰ ਇਕਦਮ ਲਾਗੂ ਕਰਨ ਲਈ ਤਾਂਘ ਕੀਤੀ ਜਾਂਦੀ ਹੈ। ਪ੍ਰਾਈਵੇਟ ਸਕੂਲ ਦੀ ਇਹ ਰਾਏ ਹੈ ਕਿ ਉਹ ਪਹਿਲਾ ਹੀ ਵਿਦਿਆਰਥੀਆਂ ਦੀਆ ਸਾਰੀਆਂ ਜਰੂਰਤਾਂ ਪੁਰੀਆ ਕਰ ਰਹੇ ਹਨ ਅਤੇ ਆਪਣੇ ਵਿਦਿਆਰਥੀਆਂ ਨੂੰ ਸਾਫ ਸੁਥਰਾ ,ਸੁਚੱਜਾ ਤੇ ਸਹਿਤਵੰਦ ਮਹੌਲ ਦੇ ਰਹੇ ਹਨ ਸੋ ਪ੍ਰਾਈਵੇਟ ਸਕੂਲਾ ਦੇ ਕੰਮ ਵਿਚ ਦਖਲਅੰਦਾਜੀ ਕਰਨਾ ਚੰਗਾ ਨਹੀਂ ਹੈ। ਸਕੂਲਾਂ ਦੇ ਸਾਰੇ ਮੈਂਬਰਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਜਾਹਰ ਕੀਤਾ।
ਇਸੇ ਤਰਾਂ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋ 12 ਅਕਤੂਬਰ ਨੂੰ ਕਾਲੇ ਦਿਨ ਦੇ ਰੂਪ ਵਿੱਚ ਮਨਾਇਆ |ਪ੍ਰਿੰਸੀਪਲ ਸਿਸਟਰ ਨੇ ਕਿਹਾ ਕਿ ਅਧਿਆਪਕਾ ਨੂੰ ਅਧਿਆਪਕ ਹੀ ਰਹਿਣ ਦਿਓ |ਉਸ ਨੂੰ ਕੇਅਰ ਟੇਕਰ ਨਾ ਬਣਾਓ |ਸਰਕਾਰ ਦੇ ਜਰੂਰਤ ਤੋ ਜਿਆਦਾ ਵਿਦਿਆ ਦੇ ਖੇਤਰ ਵਿੱਚ ਜਿਆਦਾ ਦਖਲ ਕਾਰਨ ਸਕੂਲ ਮੈਨੇਜਮੈਂਟ ਅਤੇ ਅਧਿਆਪਕ ਆਪਣਾ ਕੰਮ ਸੰਚਾਰੂ ਰੂਪ ਵਿੱਚ ਕਰਨ ਦੇ ਅਸਮਰੱਥ ਹਨ|ਸਕੂਲ ਕਰਮਚਾਰੀਆਂ ਅਤੇ ਅਧਿਆਪਕਾ ਨੇ ਕਾਲੇ ਰਿਬਨ ਬਨ ਕੇ ਸ਼ਾਨਤ ਮਈ ਤਰੀਕੇ ਨਾਲ ਰੋਸ ਦਾ ਪਰਗਟਾਵਾ ਕੀਤਾ।
ਸਾਰੇ ਮੁੱਖ ਅਧਿਆਪਕ ਏ ਡੀ ਸੀ ਪਟਿਆਲਾ ਮਿਸਜ਼ ਪੂਨਮਦੀਪ ਕੌਰ ਨੂੰ ਮੰਗ ਪੱਤਰ ਦਿੰਦੇ ਹੋਏ .