ਜੀ ਐਸ ਪੰਨੂ
ਪਟਿਆਲਾ, 12 ਅਕਤੂਬਰ 2017 : ਯੁਨਾਇਟਿਡ ਨੇਸ਼ਨਜ (ਸੰਯੁਕਤ ਰਾਸ਼ਟਰ) ਨੇ ਅਕਤੂਬਰ ਦਾ ਪਹਿਲਾ ਸੋਮਵਾਰ ਹਰ ਸਾਲ ਵਿਸ਼ਵ ਆਵਾਸ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਜਿਸਦੇ ਮੱਦੇਨਜ਼ਰ ਦਿਵਸ ਨੂੰ ਵਿਸ਼ਵ ਆਰਕੀਟੈਕਚਰ ਦਿਵਸ ਵੀ ਕਿਹਾ ਜਾਂਦਾ ਹੈ। ਦਿਵਸ ਨੂੰ ਇਸ ਵਰੇ 'ਘਰ ਪ੍ਰਬੰਧਨ ਸਬੰਧੀਂ ਨੀਤੀਆਂ ਅਤੇ ਹਰ ਇਕ ਦੀ ਪਹੁੰਚ 'ਚ ਹੋਣ ਵਾਲੇ ਘਰ' ਦੇ ਥੀਮ ਹੇਠ ਮਨਾਇਆ ਜਾ ਰਿਹਾ ਹੈ। ਆਈ.ਆਈ.ਏ. ਪਟਿਆਲਾ ਦੇ ਚੇਅਰਮੈਨ ਆਰਕੀਟੈਕਟ ਐਲ.ਆਰ. ਗੁਪਤਾ ਇਹ ਜਾਣਕਾਰੀ ਦਿਤੀ। ਇੰਡੀਅਨ ਇੰਸਟੀਚਿਊਟ ਆਫ ਆਰਟੀਟੈਕਟਸ (ਆਈ.ਆਈ.ਏ.), ਸਬ-ਸੈਂਟਰ ਪਟਿਆਲਾ ਅਤੇ ਪਟਿਆਲਾ ਆਰਕਟੀਟੈਕਟ ਐਸੋਸੀਏਸ਼ਨ ਵਲੋਂ ਵਿਸ਼ਵ ਆਵਾਸ ਦਿਵਸ (ਵਰਲਡ ਹੈਬੀਟੈਟ ਡੇਅ) ਮਨਾਇਆ ,ਜਿਸ ਦੇ ਮੱਦੇਨਜ਼ਰ ਪੰਜਾਬ ਭਰ ਤੋਂ 70 ਦੇ ਕਰੀਬ ਆਰਕੀਟੈਕਟਸ ਨੇ ਭਾਗ ਲਿਆ। ਆਰਕੀਟੈਕਟਾਂ ਵਲੋਂ ਇੰਡੀਅਨ ਇੰਸਟੀਚਿਊਟ ਆਫ ਆਰਟੀਟੈਕਟਸ ਦੇ 100 ਵੇਂ ਸਥਾਪਨਾਂ ਵਰੇ ਵਜੋਂ ਮਨਾਇਆ।
ਆਈ.ਆਈ.ਏ. ਪੰਜਾਬ ਦੇ ਚੇਅਰਮੈਨ ਆਰਕੀਟੈਕਟ ਸੰਜੇ ਗੋਇਲ ਨੇ ਇੰਡੀਅਨ ਇੰਸਟੀਚਿਊਟ ਆਫ ਆਰਟੀਟੈਕਟਸ ਬਾਰੇ ਦੇਸ਼ ਭਰ 'ਚ ਕੀਤੇ ਜਾਂਦੇ ਕਾਰਜਾਂ ਤੋਂ ਜਾਣੂ ਕਰਵਾਇਆ। ਪਟਿਆਲਾ ਆਰਕੀਟੈਕਟਸ ਐਸੋਸੀਏਸ਼ਨ ਦੀ ਖ਼ਜ਼ਾਨਚੀ ਆਰਕੀਟੈਕਟ ਇੰਦੂ ਅਰੋੜਾ ਨੇ ਹੈਬੀਟੈਟ ਦੇ ਸੰਕਲਪ ਅਤੇ ਇਸਦੀ ਆਰਕੀਟੈਕਚਰ ਦੀ ਦੁਨੀਆਂ 'ਚ ਮਹੱਤਤਾ ਬਾਰੇ ਦਸਿਆ। ਸੀਨੀਅਰ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਸਰਕਾਰ ਦੀਆਂ ਨੀਤੀਆਂ ਘੜਨ ਅਤੇ ਇਨਾਂ ਨੂੰ ਲਾਗੂ ਕਰਨ 'ਚ ਆਰਕੀਟੈਕਟਸ ਵਲੋਂ ਪਾਏ ਜਾਂਦੇ ਯੋਗਦਾਨ ਤੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਦਸਿਆ। ਇਸ ਮੌਕੇ ਸ੍ਰੀ ਅੰਕੁਸ਼ ਬਾਂਸਲ, ਆਰਕੀਟੈਕਟਸ ਅਮਿਤ ਰਾਜ ਸਿੰਗਲਾ, ਮੋਹਨ ਸਿੰਘ, ਤਰੁਣ ਗਰਗ, ਲੋਕੇਸ਼ ਗੁਪਤਾ, ਪਰਮਪਾਲ ਸਿੰਘ, ਰਕੇਸ਼ ਅਰੋੜਾ, ਯੋਗੇਸ਼ ਸਿੰਗਲਾ, ਇੰਜ. ਅਜੇ ਕੌਸ਼ਲ, ਸੰਗੀਤਾ ਗੋਇਲ, ਬਲਬੀਰ ਬੱਗਾ, ਰਜਨੀਸ਼ ਵਾਲੀਆ ਤੇ ਪੰਜਾਬ ਭਰ ਤੋਂ ਪੁਜੇ ਆਰਕੀਟੈਕਟਸ ਮੌਜੂਦ ਸਨ।