ਚੰਡੀਗੜ੍ਹ, 12 ਅਕਤੂਬਰ, 2017 : ਪ੍ਰਸਿੱਧ ਬਾਲੀਵੁਡ ਐਕਟਰ ਰਾਜ ਕੁਮਾਰ ਰਾਓ ਨੇ ਹਰਿਆਣਾ ਸਰਕਾਰ ਵੱਲੋ ਤਿਆਰ ਕੀਤੀ ਜਾ ਰਹੀ ਫਿਲਮ ਨੀਤੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਨੀਤੀ ਨਹੀਂ ਕੇਵਲ ਸੂਬੇ ਵਿੱਚ ਫਿਲਮ ਉਦਯੋਗ ਨੂੰ ਤੇਜੀ ਦੇਵੇਗੀ ਸਗੋਂ ਵਿਸ਼ਵਭਰ ਵਿੱਚ ਹਰਿਆਣਾ ਦੇ ਸਭਿਆਚਾਰ ਨੂੰ ਵੀ ਪ੍ਰੋਤਸਾਹਨ ਦੇਵੇਗਾ।
ਰਾਓ,ਜੋ ਅੱਜ ਇੱਥੇ ਇੱਕ ਪ੍ਰੈਸ ਸਮੇਲਨ ਨੂੰ ਸੰਬੋਂਧਿਤ ਕਰ ਰਹੇ ਸਨ,ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਨੀਤੀ ਲਈ ਆਪਣੇ ਸੁਝਾਅ ਵੀ ਦਿੱਤੇ,ਜਿਨ੍ਹਾਂ ਨੂੰ ਜਲਦੀ ਹੀ ਉਦਘਾਟਿਤ ਕੀਤਾ ਜਾਵੇਗਾ।
ਸ਼੍ਰੀ ਰਾਓ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਮਾਣ ਦੀ ਗੱਲ ਹੈ ਕਿ ਹਰਿਆਣਾ ਵਿੱਚ ਉਨ੍ਹਾਂ ਦੀ ਫਿਲਮ 'ਨਿਊਟਨ' ਦੀ ਵਿਸ਼ੇਸ਼ ਸਕ੍ਰੀਨਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਇਸ ਫਿਲਮ ਵਿੱਚ ਨਿਊਟਨ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪ ਹਰਿਆਣਾ ਨਾਲ ਸਬੰਧ ਰੱਖਦੇ ਹਨ।ਇਸ ਪ੍ਰਤਿਭਾਸ਼ਾਲੀ ਵਾਲੀ ਭੂਮੀ ਦੇ ਲੋਕ,ਜਿਨ੍ਹਾਂ ਨੇ ਜਦੋਂ ਵੀ ਉਨ੍ਹਾਂ ਨੂੰ ਮੌਕੇ ਮਿਲਿਆ ਰਾਜ ਅਤੇ ਦੇਸ਼ ਦਾ ਨਾਅ ਰੋਸ਼ਨ ਕੀਤਾ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਲੋਕ ਫਿਲਮ ਉਦਯੋਗ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹੈ।
ਆਪਣੀ ਫਿਲਮ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੁਏ ਰਾਓ ਨੇ ਕਿਹਾ ਕਿ ਇਹ ਫਿਲਮ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੰਦੀ ਹੈ ਕਿਉਂਕਿ ਇਹ ਲੋਕਾਂ ਨੂੰ ਈਮਾਨਦਾਰੀ ਨਾਲ ਆਪਣਾ ਕਰਤੱਵ ਨਿਭਾਉਣ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਕਮੀਆਂ ਨੂੰ ਦੂਰ ਕਰ ਕੇ ਵਿਵਸਥਾ ਵਿੱਚ ਬਦਲਾਅ ਲਿਆਉਣ ਦੀ ਕਹਾਣੀ 'ਤੇ ਆਧਾਰਿਤ ਹੈ।ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਵਿੱਚ ਨਿਊਟਨ ਦਾ ਚਰਿੱਤਰ ਹੋਰ ਲੋਕਾਂ ਨੂੰ ਈਮਾਨਦਾਰੀ ਅਤੇ ਸਮਪਰਣ ਦੀ ਭਾਵਨਾ ਨਾਲ ਕਾਰਜ ਕਰਨ ਲਈ ਪ੍ਰੇਰਿਤ ਕਰਦਾ ਹੈ।
ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਨੇ ਕਿਹਾ ਕਿ ਨਿਊਟਨ ਇੱਕ ਚੰਗੀ ਫਿਲਮ ਹੈ ਅਤੇ ਹਰ ਇੱਕ ਵਿਅਕਤੀ ਨੂੰ ਇਸ ਫਿਲਮ ਨੂੰ ਵੇਖਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਨਿਊਟਨ ਪ੍ਰਣਾਲੀ ਦੇ ਅੰਦਰ ਰਹਿ ਕੇ ਵਿਵਸਥਾ ਤਬਦੀਲ ਕਰਨ ਦੀ ਕਹਾਣੀ ਹੈ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿੱਚ ਨਵੇ ਨਿਯੁਕਤ 5000 ਪੁਲਿਸ ਕਰਮੀਆਂ ਨਾਲ ਇਸ ਫਿਲਮ ਨੂੰ ਦੇਖਣ ਦੀ ਆਗਰਹ ਕੀਤਾ ਕਿਉਂਕਿ ਇਹ ਫਿਲਮ ਉਨ੍ਹਾਂ ਨੂੰ ਸਿਸਟਮ ਦੇ ਅੰਦਰ ਰਹਿ ਕੇ ਆਪਣਾ ਕਰਤੱਵ ਈਮਾਨਦਾਰੀ ਅਤੇ ਸਮਪਰਣ ਦੀ ਭਾਵਨਾ ਨਾਲ ਕਰਣ ਲਈ ਪ੍ਰੇਰਿਤ ਕਰੇਗੀ।