ਫਾਈਲ ਫੋਟੋ
ਚੰਡੀਗੜ੍ਹ, 12 ਅਕਤੂਬਰ, 2017 : ਦੀਵਾਲੀ ਤੋ ਠੀਕ ਪਹਿਲਾਂ ਹਰਿਆਣਾ ਦੇ ਤਿੰਨ ਸ਼ਹਿਰਾਂ ਵਿੱਚ ਗੰਦੇ ਪਾਣੀ ਦੀ ਸਮੁਚਿਤ ਨਿਕਾਸੀ ਅਤੇ ਸੀਵਰੇਜ ਪ੍ਰਬੰਧਨ ਪ੍ਰਣਾਲੀ ਵਿੱਚ ਹੋਰ ਵੱਧ ਸੁਧਾਰ ਲਿਆਉਣ ਤੋ ਲੱਖਾਂ ਨਾਗਰਿਕਾਂ ਨੂੰ ਮੁਨਾਫ਼ਾ ਪਹੁੰਚਗਾ।ਅੰਮ੍ਰਿਤ ਯੋਜਨਾ ਦੇ ਤਹਿਤ ਸ਼ਹਿਰੀ ਸਥਾਨਕ ਵਿਭਾਗ 436 ਕਰੋੜ ਰੁਪਏ ਦੀ ਲਾਗਤ ਨਾਲ ਕਰਨਾਲ,ਸੋਨੀਪਤ ਅਤੇ ਅੰਬਾਲਾ ਵਿੱਚ ਸੀਵਰੇਜ ਪ੍ਰਬੰਧਨ ਨੂੰ ਦਰੂਸਤ ਕਰੇਗਾ ਅਤੇ ਇਸ ਦੇ ਲਈ ਠੇਕੇਦਾਰ ਏਜੰਸੀ ਦਾ ਚੋਣ ਹੋ ਗਿਆ ਹੈ।
ਹਰਿਆਣਾ ਦੀ ਸ਼ਹਿਰੀ ਸਥਾਨਕ ਸਰਕਾਰ ਮੰਤਰੀਕਵਿਤਾ ਜੈਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦੇਸ਼ ਸ਼ਹਿਰਾਂ ਵਿੱਚ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਣਾ ਹੈ,ਜਿਸ ਦੇ ਲਈ ਉਨ੍ਹਾਂ ਨੇ ਕਾਇਆ-ਕਲਪ ਅਤੇ ਸ਼ਹਿਰੀ ਰੂਪਾਂਤਰਣ ਲਈ ਅਟਲ ਮਿਸ਼ਨ ਸ਼ੁਰੂ ਕੀਤਾ ਹੈ।ਹੁਣ ਇਹੀ ਯੋਜਨਾ ਹਰਿਆਣਾ ਦੇ ਸ਼ਹਿਰੀ ਇਲਾਕਿਆਂ ਵਿੱਚ ਢਾਂਚਾਗਤ ਵਿਕਾਸ ਨੂੰ ਵਿਵਸਥਿਤ ਕਰਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਕਰਨਾਲ,ਸੋਨੀਪਤ ਅਤੇ ਅੰਬਾਲਾ ਵਿੱਚ ਅ੍ਰਮਿੰਤ ਯੋਜਨਾ ਦੇ ਮਾਧਿਅਮ ਨਾਲ 436 ਕਰੋੜ ਰੁਪਏ ਦੀ ਰਕਮ ਖਰਚ ਕਰ ਸੀਵਰੇਜ ਪ੍ਰਬੰਧਨ ਨੂੰ ਸੁਧਾਰਣ ਲਈ ਠੇਕੇ ਏਜੰਸੀ ਨੂੰ ਅਲਾਟ ਕਰ ਦਿੱਤਾ ਗਿਆ ਹੈ।
ਕਵਿਤਾ ਜੈਨ ਨੇ ਦੱਸਿਆ ਕਿ ਕਰਨਾਲ ਵਿੱਚ ਸੀਵਰੇਜ ਪ੍ਰਬੰਧਨ 'ਤੇ 178 ਕਰੋੜ ਰੁਪਏ ਦੀ ਰਕਮ ਖਰਚ ਕਰਕੇ ਵਿਵਸਥਾ ਨੂੰ ਬਿਹਤਰ ਬਣਾਇਆ ਜਾਵੇਗਾ।ਇਸ ਰਕਮ ਨਾਲ ਦੋ ਸਾਲ ਦੇ ਸਮੇ ਵਿੱਚ 180 ਕਿਲੋਮੀਟਰ ਲੰਮੀ ਸੀਵਰੇਜ ਲਾਈਨ ਵਿਛਾਈ ਜਾਵੇਗੀ,ਜਿਸ ਵਿੱਚ ਸਾਡੇ ਦਸ ਹਜਾਰ ਮੇਨਹੋਲ ਬਣਾਏ ਜਾਣਗੇ,ਜਦੋਂ ਕਿ 9216 ਘਰਾਂਦੇ ਸੀਵਰੇਜ ਕਨੈਕਸ਼ਨ ਕੀਤੇ ਜਾਣਗੇ। ਇਸ ਤਰ੍ਹਾ,ਅੰਬਾਲਾ ਵਿੱਚ 144 ਕਰੋੜ ਰੁਪਏ ਦੀ ਰਕਮ ਖਰਚ ਕਰਦੇ ਹੋਏ 150 ਕਿਲੋਮੀਟਰ ਲੰਮੀ ਸੀਵਰੇਜ ਲਾਈਨ ਦਾ ਢਾਂਚਾਗਤ ਵਿਕਾਸ ਕੀਤਾ ਜਾਵੇਗਾ,ਇਸ ਵਿੱਚ 8 ਹਜਾਰ 875 ਮੇਨਹਾਲ ਬਣਾਏ ਜਾਣਗੇ ਅਤੇ 10 ਹਜਾਰ 879 ਘਰਾਂ ਨੂੰ ਸੀਵਰੇਜ ਕਨੇਕਸ਼ਨ ਦਿੱਤੇ ਜਾਣਗੇ।
ਕਵਿਤਾ ਜੈਨ ਨੇ ਦੱਸਿਆ ਕਿ ਸੋਨੀਪਤ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਲਾਈਨ ਬਦਲਨ,ਵੱਧਦੀ ਸ਼ਹਿਰੀ ਆਬਾਦੀਦੇ ਮੁਤਾਬਕ ਨਵੀਂ ਲਾਈਨ ਵਿਛਾਉਣ ਅਤੇ ਇਸ ਦੇ ਸਚਾਰੂ ਢੰਗ ਨਾਲ ਸੰਚਾਲਨ ਲਈ 114 ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਸੋਨੀਪਤ ਵਿੱਚ 200 ਤੋ 300 ਐਮ ਸਮਰੱਥਾ ਦੀ 154 ਕਿਲੋਮੀਟਰ ਸੀਵਰੇਜ ਲਾਈਨ ਅਤੇ 400 ਐਮ.ਐਮ. ਤੋ 1800 ਐਮ.ਐਮ. ਸਮਰੱਥਾ ਦੀ 22.5 ਕਿਲੋਮੀਟਰ ਲਾਈਨ ਬਦਲੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਨਾਗਰਿਕਾਂ ਦੀ ਜ਼ਰੂਰਤ ਦੇ ਸਮਾਨ ਇਸ ਲਾਇਨਾਂ 'ਤੇ 10 ਹਜਾਰ ਦੇ ਕਰੀਬ ਮੇਨਹਾਲ ਬਣਾਏ ਜਾਣਗੇ,ਜਦੋਂ ਕਿ 12 ਹਜਾਰ ਸੀਵਰੇਜ ਕਨੇਕਸ਼ਨ ਦਿੱਤੇ ਜਾਣਗੇ।ਸੀਵਰੇਜ ਲਾਈਨ ਬਦਲਨਦੇ ਕੰਮ ਲਈ ਡੇਢ ਸਾਲ ਦੀ ਸਮੇ ਸੀਮਾ ਨਿਰਧਾਰਿਤ ਕੀਤੀ ਗਈ ਹੈ।