ਫਾਜ਼ਿਲਕਾ 'ਚ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਮਾਰਚ ਪਾਸਰਟ ਕਰਦੇ ਹੋਏ ਬੱਚੇ ਅਤੇ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਡੀਈਓ ਓਮ ਪ੍ਰਕਾਸ਼ ਜੈਨ ਅਤੇ ਹੋਰ।
ਜਗਦੀਸ਼ ਥਿੰਦ
ਫਾਜ਼ਿਲਕਾ, 12 ਅਕਤੂਬਰ, 2017 : ਸਕੂਲ ਸਿੱਖਿਆ ਵਿਭਾਗ ਅਧੀਨ ਜ਼ਿਲ੍ਹਾ ਫਾਜ਼ਿਲਕਾ ਦੇ ਬਹੁਤ ਮੰਤਵੀ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ 2017 ਦੀ ਸ਼ੁਰੂਆਤ ਜ਼ਿਲ੍ਹੇ ਦੇ 8 ਬਲਾਕਾਂ ਦੇ 6 ਤੋਂ 11 ਸਾਲ ਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਲਗਭਗ 800 ਬੱਚਿਆਂ ਵੱਲੋਂ ਕੀਤੀ ਗਈ।
ਸਕੂਲ ਸਿੱਖਿਆ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਪ੍ਰਧਾਨ ਅਤੇ ਬੀਪੀਓ ਫਾਜ਼ਿਲਕਾ-1 ਹੰਸ ਰਾਜ ਥਿੰਦ ਅਤੇ ਬੀਪੀਈਓ ਫਾਜ਼ਿਲਕਾ-2 ਸ਼ਾਮ ਸੁੰਦਰ ਸਿਡਾਨਾ ਦੀ ਅਗਵਾਈ 'ਚ ਫਾਜ਼ਿਲਕਾ ਦੇ ਐਮ ਆਰ ਕਾਲਜ 'ਚ ਸਥਿਤ ਮਲਟੀਪਰਪਜ਼ ਸਟੇਡੀਅਮ ਵਿਖੇ ਦੋ ਦਿਨਾਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ-2017 ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਓਮ ਪ੍ਰਕਾਸ਼ ਜੈਨ, ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਸਹਾਇਕ ਸਿੱਖਿਆ ਅਫ਼ਸਰ ਖੇਡਾਂ ਪੰਕਜ ਕੰਬੋਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਕੇ ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੀਪੀਓਜ਼ ਅਸ਼ੋਕ ਨਾਰੰਗ, ਸੋਮ ਕੁਮਾਰ ਗਾਂਧੀ, ਪ੍ਰਕਾਸ਼ ਕੌਰ, ਮਹਿੰਦਰ ਕੌਰ, ਕਮਲਾ ਦੇਵੀ ਅਤੇ ਬਲਾਕ ਫਾਜ਼ਿਲਕਾ -1 ਅਤੇ 2 ਦੇ ਸਮੂਹ ਸੀਐਚਟੀ ਹਾਜ਼ਰ ਸਨ। ਇਸ ਮੌਕੇ ਪ੍ਰਾਇਮਰੀ ਸਕੂਲਾਂ 'ਚ ਪੜ੍ਹ ਰਹੇ 8 ਬਲਾਕਾਂ ਦੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਮੁੱਖ ਮਹਿਮਾਨਾਂ ਵੱਲੋਂ ਸਲਾਮੀ ਲਈ ਗਈ। ਇਸ ਮੌਕੇ ਡੀਈਓ ਜੈਨ ਅਤੇ ਖੇਡ ਅਫ਼ਸਰ ਬਲਵੰਤ ਸਿੰਘ ਵੱਲੋਂ ਖੇਡਾਂ ਦੀ ਸ਼ੁਰਆਤ ਸਬੰਧੀ ਗੁਬਾਰੇ ਛੱਡੇ ਗਏ। ਜ਼ਿਲ੍ਹੇ ਤੋਂ ਆਏ ਵੱਖ ਵੱਖ ਬਲਾਕਾਂ ਦੀ ਟੀਮ, ਕੋਚਾਂ, ਅਧਿਆਪਕਾਂ ਅਤੇ ਪ੍ਰਾਇਮਰੀ ਸਕੂਲ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਜਿਲ਼੍ਹਾ ਸਿੱਖਿਆ ਅਧਿਕਾਰੀ ਓਮ ਪ੍ਰਕਾਸ਼ ਜੈਨ ਨੇ ਕਿਹਾ ਕਿ 2017 ਦੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਬਹੁਮੰਤਵ ਸਟੇਡੀਅਮ 'ਚ ਹੋਣੀਆਂ ਪ੍ਰਾਇਮਰੀ ਅਧਿਆਪਕਾਂ ਲਈ ਮਾਣ ਦੀ ਗੱਲ ਹੈ ਅਤੇ ਇਨ੍ਹੇ ਵੱਡੇ ਪੱਧਰ 'ਤੇ ਖੇਡਾਂ ਨੂੰ ਵੇਖਕੇ ਲੱਖ ਰਿਹਾ ਹੈ ਕਿ ਫਾਜ਼ਿਲਕਾ 6 ਤੋਂ 11 ਸਾਲ ਦੇ ਬੱਚਿਆਂ ਦਾ ਮਿਨੀ ਓਲੰਪਿਕ ਕਰਵਾਇਆ ਜਾ ਰਿਹਾ ਹੈ। ਇਸ ਸਫ਼ਲ ਅਯੋਜਨ ਲਈ ਉਹ ਜਿਲ਼੍ਹਾ ਫਾਜ਼ਿਲਕਾ ਦੇ ਬੀਪੀਈਓਜ਼, ਸੀਐਚਟੀ ਅਤੇ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਵਧਾਈ ਦਿੰਦੇ ਹਨ। ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਅਤੇ ਏਈਓ ਫਾਜ਼ਿਲਕਾ ਪੰਕਜ ਕੰਬੋਜ ਨੇ ਕਿਹਾ ਕਿ ਸਕੈਂਡਰੀ ਸਿੱਖਿਆ ਵਿਭਾਗ ਦੀ ਤਰ੍ਹਾਂ ਪ੍ਰਾਇਮਰੀ ਸਿੱਖਿਆ ਵਿਭਾਗ ਵੱਲੌਂ ਹਰ ਸਾਲ ਵੱਧ ਚੜ੍ਹਕੇ ਜ਼ਿਲ੍ਹਾ ਖੇਡਾਂ 'ਚ ਹਿੱਸਾ ਲਿਆ ਜਾਂਦਾ ਹੈ ਅਤੇ ਪ੍ਰਾਇਮਰੀ ਪੱਧਰ ਦੇ ਬੱਚਿਆਂ ਵੱਲੋਂ ਵੱਡੀਆਂ ਮੱਲਾਂ ਮਾਰਕੇ ਹਮੇਸ਼ਾਂ ਹੀ ਜ਼ਿਲ੍ਹਾ ਫਾਜਿਲ਼ਕਾ ਦੀ ਝੰਡੀ ਰਾਜ ਪੱਧਰੀ ਖੇਡਾਂ 'ਚ ਪੁਟੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦਾ ਇਹ ਉਪਰਾਲਾ ਪਹਿਲੀ ਜਮਾਤ ਤੋਂ ਹੀ ਬੱਚਿਆਂ 'ਚ ਖੇਡਾਂ ਦੇ ਪ੍ਰਤੀ ਰੁਝਾਨ ਨੂੰ ਵਧਾਉਂਦਾ ਹੈ। ਦੋ ਰੋਜਾ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਫਾਜ਼ਿਲਕਾ-1 ਹੰਸ ਰਾਜ ਥਿੰਦ ਅਤੇ ਸਹਿਯੋਗੀ ਬੀਪੀਈਓ ਸ਼ਾਮ ਸੁੰਦਰ ਸਿਡਾਨਾ ਨੇ ਦੱਸਿਆ ਕਿ ਦੋ ਦਿਨਾਂ ਖੇਡਾਂ 'ਚ ਜ਼ਿਲ੍ਹਾ ਫਾਜ਼ਿਲਕਾ ਦੇ ਤਿੰਨਾਂ ਤਹਿਸੀਲਾਂ ਦੇ 8 ਬਲਾਕਾਂ ਦੇ ਲਗਭਗ 800 ਬੱਚਿਆਂ ਜਿਨ੍ਹਾਂ 'ਚੋਂ ਲੜਕੇ ਅਤੇ ਲੜਕੀਆਂ ਵੱਲੋਂ ਵੱਖ ਵੱਖ ਖੇਡਾਂ ਕਬੱਡੀ, ਖੋਖੋ, ਜਿਮਨਾਸਟਿਕ, ਕੁਸ਼ਤੀ, ਫੁਟਬਾਲ, ਅਥਲੈਟਿਕਸ, ਮਾਰਸ਼ਲ ਆਰਟ, ਰੱਸੀ ਕੁਦਨਾ, ਕਬਡੀ ਓਪਨ ਸਟਾਇਲ ਖੇਡਾਂ ਕਰਵਾਈਆਂ ਜਾਣਗੀਆਂ। ਜਿਸ 'ਚ ਬਲਾਕ ਪੱਧਰ ਦੇ ਜੇਤੂ ਖਿਡਾਰੀ ਅਤੇ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਮੰਚ ਸੰਚਾਲਨ ਅਮੀਰ ਚੰਦ ਵੱਲੋਂ ਕੀਤਾ ਗਿਆ। ਖੇਡਾਂ ਦੌਰਾਨ ਰਾਜੇਸ਼ ਕੁਮਾਰ, ਰਮੇਸ਼ ਕੁਮਾਰ, ਨੈਸ਼ਨਲ ਅਵਾਰਡੀ ਲਵਜੀਤ ਸਿੰਘ, ਸੀਐਚਟੀ ਬੰਤਾ ਸਿੰਘ, ਹਨੂੰਮਾਨ ਰਾਮ, ਅਮਨ ਬਰਾੜ, ਨਿਸ਼ਾਂਤ ਅਗਰਵਾਲ, ਰਾਜ ਕੁਮਾਰ ਖਤਰੀ, ਰਾਜ ਸ਼ਰਮਾ, ਪਵਨ, ਗੁਰਦੀਪ, ਗਿਆਨ ਦੇਵ, ਸੁਮਿਤ ਜੁਨੇਜਾ, ਰੁਪਿੰਦਰ ਬਰਾੜ, ਸੁਖਵਿੰਦਰ ਸਿੰਘ, ਨਰੇਸ਼ ਵਰਮਾ, ਪ੍ਰਦੀਪ ਛਾਬੜਾ, ਸਤੀਸ਼ ਸ਼ਰਮਾ, ਧੀਰਜ ਕੁਮਾਰ, ਨਰੇਸ਼ ਚਾਵਲਾ, ਸਚਿਨ, ਰਾਜ ਕੁਮਾਰ, ਭਗਵੰਤ ਭਠੇਜਾ, ਗੁਰਦਿਆਲ ਸਿੰਘ, ਮਦਨ ਲਾਲ, ਕੁਲਦੀਪ ਸਭਰਵਾਲ, ਰਾਘਵ, ਸੋਰਵ ਧੂੜੀਆ, ਕ੍ਰਿਸ਼ਨ ਸਿੰਘ, ਸੀਮਾ ਛਾਬੜਾ, ਮਨਦੀਪ ਕੌਰ, ਮਮਤਾ ਰਾਣੀ, ਓਮ ਪ੍ਰਕਾਸ਼ ਆਦਿ ਅਧਿਆਪਕਾਂ ਨੇ ਸਹਿਯੋਗ ਕੀਤਾ।