ਜਗਰਾਉਂ, 12 ਅਕਤੂਬਰ, 2017 : ਨੇੜਲੇ ਪਿੰਡ ਮੱਲ੍ਹਾ ਵਿਖੇ ਇੱਕ ਕੰਪਨੀ 'ਚ ਕੰਮ ਕਰਦੇ ਵਿਅਕਤੀ ਨੂੰ ਜ਼ਖ਼ਮੀ ਕਰਕੇ ਉਸ ਕੋਲੋਂ 37000 ਰੁਪਏ ਦੀ ਨਗਦੀ ਖੋਹਣ ਦੇ ਕਥਿਤ ਦੋਸ਼ 'ਚ ਪੁਲਿਸ ਨੇ ਪਿੰਡ ਮੱਲ੍ਹਾ ਦੇ ਸਾਬਕਾ ਅਕਾਲੀ ਸਰਪੰਚ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਸਰਪੰਚ ਦਾ ਇੱਕ ਸਾਥੀ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਰਿਵਾਲਵਰ, ਬੰਦੂਕ, ਕਾਰਤੂਸ, ਨਗਦੀ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ।