ਫਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਿਤਾ ਮੁੱਖੀ ਕੋਰਸ ਅਧੀਨ ਲੜਕੀਆਂ ਨੂੰ ਪ੍ਰੇਰਿਤ ਕਰਦੇ ਹੋਏ ਸਕੂਲ ਪ੍ਰਿੰਸੀਪਲ ਪ੍ਰਦੀਪ ਖਨਗਵਾਲ, ਟ੍ਰੇਨਰ ਅਤੇ ਅਧਿਆਪਕ।
ਜਗਦੀਸ਼ ਥਿੰਦ
ਫਾਜ਼ਿਲਕਾ, 12 ਅਕਤੂਬਰ, 2017 : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਵੋਕੇਸ਼ਨਲ ਸਿੱਖਿਆ ਅਧੀਨ ਚੱਲ ਰਹੀ ਐਨ ਐਸ ਕਊ ਐਫ ਸਕੀਮ ਤਹਿਤ 9ਵੀਂ ਤੋਂ 12ਵੀਂ ਜਮਾਤ ਦੀਆਂ ਲੜਕੀਆਂ ਲਈ ਵੱਖ ਵੱਖ ਕਿਤਾ ਮੁੱਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਸੇ ਤਰ੍ਹਾਂ ਦੀ ਕਿਤਾ ਮੁੱਖੀ ਵੋਕੇਸ਼ਨਲ ਟ੍ਰੇਨਿੰਗ ਅਧੀਨ ਬਿਊਟੀ ਅਤੇ ਵੈਲਨੈਸ ਵਿਸ਼ੇ 'ਤੇ ਇੱਕ ਦਿਨਾਂ ਅਕਸਟੈਂਸ਼ਨ ਲੈਕਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਵਿਖੇ ਪ੍ਰਿੰਸੀਪਲ ਪ੍ਰਦੀਪ ਖਨਗਵਾਲ ਦੀ ਅਗਵਾਈ 'ਚ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਬਿਊਟੀ ਅਤੇ ਵੈਲਨੈਸ ਅਧਿਆਪਕ ਮੈਡਮ ਪਾਯਲ ਨੇ ਦੱਸਿਆ ਕਿ ਸਕੂਲ 'ਚ ਵੋਕੇਸ਼ਨਲ ਟ੍ਰੇਨਿੰਗ ਅਧੀਨ ਇਹ ਕੋਰਸ ਕਰਨ ਵਾਲੇ ਬੱਚਿਆਂ ਨੂੰ ਸਲੇਬਸ ਤੋਂ ਵਖਰੇ ਤੌਰ 'ਤੇ ਪ੍ਰੈਕਟੀਕਲ ਕਰਵਾਉਣ ਅਤੇ ਇਨ੍ਹਾਂ ਕੋਰਸਾਂ ਨੂੰ ਸਹੀ ਅਰਥਾਂ 'ਚ ਕਿਤਾ ਮੁੱਖੀ ਬਣਾਉਣ ਦੇ ਮੰਤਵ ਨਾਲ ਅੱਜ ਮੇਕ ਐਂਜਲ ਸੈਲੂਨ ਫਾਜ਼ਿਲਕਾ ਤੋਂ ਟ੍ਰੇਨਰ ਸੀਆ, ਦੀਪਕ ਕੁਮਾਰ ਅਤੇ ਵਿਕ੍ਰਮ ਕੁਮਾਰ ਵੱਲੋਂ 9ਵੀਂ, 10ਵੀਂ ਅਤੇ 11ਵੀਂ ਦੀਆਂ ਵਿਦਿਆਰਥਣਾਂ ਨੂੰ ਟ੍ਰੇਨਿੰਗ ਦਿੱਤੀ ਗਈ। ਜਿਸ 'ਚ ਇਸ ਵਿਸ਼ੇ ਤਹਿਤ ਕਈ ਚੰਗੀਆਂ ਤਕਨੀਕਾਂ ਦੱਸੀਆਂ ਗਈਆਂ। ਸੈਲੂਨ ਦੇ ਕਰਮਚਾਰੀਆਂ ਵੱਲੋਂ ਸਕੂਲ 'ਚ ਇੱਕ ਦਿਨਾਂ ਅਕਸਟੈਂਸਨ ਲੈਕਚਰ ਦੇਣ ਲਈ ਸਕੂਲ ਪ੍ਰਿੰਸੀਪਲ ਪ੍ਰਦੀਪ ਖਨਗਵਾਲ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਅਤੇ ਇਸ ਮੋਕੇ ਉਨ੍ਹਾਂ ਲੜਕੀਆਂ ਨੂੰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਕਿਤਾ ਮੁੱਖੀ ਕੋਰਸਾਂ ਨੂੰ ਅਪਣਾਉਣ ਅਤੇ ਉਨ੍ਹਾਂ 'ਚ ਦਾਖ਼ਲਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਮੈਡਮ ਸੁਨੀਤਾ ਅਗਰਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।