ਐੱਸ ਬੀ ਆਈ ਪਟਿਆਲਾ ਦੀ ਹੈਡ ਆਫਿਸ ਦਾ ਮਾਲ ਬਰਾਂਚ ਚੋ ਕਾਰਾ ਵਿੱਚ ਜਾਂਦੇ ਅਜੈ ਸਿੰਘ ਤੇ ਹੋਰ ਸਾਥੀ
ਜੀ ਐਸ ਪੰਨੂ
ਪਟਿਆਲਾ, 11 ਅਕਤੂਬਰ 2017 :
ਈ ਡੀ ਵਿਭਾਗ ਨੇ ਪੀ ਸੀ ਐੱਸ ਅਫਸਰ ਅਨੰਦ ਸਾਗਰ ਸ਼ਰਮਾ ਦੇ ਘਰ ਸਵੇਰੇ 7/8 ਵਜੇ ਦੇ ਕਰੀਬ ਛਾਪਾ ਮਾਰਿਆ। ਛਾਪਾ ਮਾਰ ਟੀਮ ਦੇ ਵਿਚ 8/10ਦੇ ਕਰੀਬ ਅਧਿਕਾਰੀ ਅਤੇ ਕਰਮਚਾਰੀ ਸਨ ਇਹ ਛਾਪਾ ਅਜੈ ਸਿੰਘ ਅਸਿਸਟੈਂਟ ਡਾਇਰੇਕਟਰ ਦੇ ਅਧੀਨ ਮਾਰਿਆ ਗਿਆ ਛਾਪਾ ਮਾਰ ਟੀਮ ਸ਼ਰਮਾ ਦੇ ਸੁੱਲਰ ਵਾਲੇ ਘਰ ਵਿਚ ਕੋਈ ਤਕਰੀਬਨ 7/8 ਘੰਟੇ ਤਕ ਰਹੀ ,ਟੀਮ ਨੇ ਮੀਡੀਆ ਨੂੰ ਕੁੱਝ ਵੀ ਨਹੀਂ ਦੱਸਿਆ ਜਦੋ ਕਿ ਮੀਡੀਆ ਵਾਲੇ ਛਾਪਾ ਮਾਰਨ ਦੇ ਸਮੇ ਤੋਂ ਹੀ ਆਨੰਦ ਸਾਗਰ ਸ਼ਰਮਾ ਦੇ ਘਰ ਦੇ ਬਾਹਰ ਡੇਰਾ ਜਮਾਈ ਬੈਠੇ ਰਹੇ। ਦਸਿਆ ਜਾਂਦਾ ਹੈ ਕਿ ਇਹ ਛਾਪਾ ਸ਼ਰਮਾ ਦੇ ਘਰ 60 ਕਰੋੜ ਦੇ ਇਕ ਖਪਲੇ ਸਬੰਦੀ ਸੀ ਜਿਸ ਦੀ ਸਕਾਇਤ ਪਹਿਲਾ ਹੀ ਦਰਜ ਸੀ ਓਨਾ ਨੇ ਖੇਤੀਬਾੜੀ ਦੀ ਜਮੀਨ ਨੂੰ ਕਮਰਸ਼ੀਅਲ ਦੱਸ ਕੇ ਘਪਲਾ ਕੀਤਾ ਸੀ ਪਹਿਲਾ ਹੀ ਇਤਲਾਹ ਮਿਲਣ ਤੇ ਅਨੰਦ ਸਾਗਰ ਸ਼ਰਮਾ ਈ ਡੀ ਦੀ ਟੀਮ ਦੇ ਪਹੁਚਣ ਤੋਂ ਪਹਿਲਾ ਹੀ ਆਪਣੇ ਸੁੱਲਰ ਵਾਲੇ ਘਰ ਤੋਂ ਚਲੇ ਗਏ ਸਨ। ਈ ਡੀ ਟੀਮ ਨੇ ਪਹਿਲਾ ਪਟਿਆਲਾ ਸ਼ਹਿਰ ਵਾਲੇ ਘਰ ਛਾਪਾ ਮਰਿਆ ਜਿਸ ਤੋਂ ਸ਼ਰਮਾ ਨੂੰ ਛਾਪੇ ਦੀ ਸੂ ਮਿਲੀ ਸੀ। ਸੂਲਰ ਵਿੱਖੇ ਸ਼ਰਮਾ ਦੋ ਮਕਾਨ ਸਨ ਇਕ ਮਕਾਨ ਕਰਾਏ ਤੇ ਦਿੱਤਾ ਹੋਇਆ ਸੀ ਕਿਰਾਏ ਵਾਲੇ ਮਕਾਨ ਦੇ ਸਾਮਣੇ ਆਪ ਆਪਣੇ ਮਾਤਾ ਪਿਤਾ ਨਾਲ ਸ਼ਰਮਾ ਰਹਿੰਦੇ ਸਨ , ਪਰ ਮਜੇ ਦੀ ਗੱਲ ਹੈ ਕਿ ਕਿਰਾਏ ਦੇ ਮਕਾਨ ਤੇ ਆਪਣੇ ਨਾਮ ਦੀ ਫਟੀ ਲਗਾ ਰੱਖੀ ਸੀ ਪਰ ਜਿੱਥੇ ਰਹਿੰਦੇ ਸਨ ਓਥੇ ਕੋਈ ਨੇਮ ਪਲੇਟ ਨਹੀਂ ਸੀ।ਇਹ ਵੀ ਦਸਿਆ ਜਾਂਦਾ ਹੈ ਕਿ ਸਾਗਰ ਸ਼ਰਮਾ ਅਕਾਲੀ ਪਾਰਟੀ ਦੇ ਕਾਫੀ ਨਜਦੀਕ ਸਨ। ਪਹਿਲਾ ਵੀ ਇਸ ਸਬੰਦੀ ਪੁੱਛ ਪੜਤਾਲ ਕੀਤੀ ਗਈ ਸੀ। ਜਦੋ ਸ਼ਰਮਾ ਘਰ ਪਰ ਨਹੀਂ ਮਿਲੇ ਤਾ ਟੀਮ ਨੇ ਘਰ ਚੋ ਜੋ ਵੀ ਦਸਤਾਵੇਜ ਮਿਲੇ ਓਨਾ ਦੇ ਅੱਧਾਰ ਤੇ ਸ਼ਰਮਾ ਦੇ ਮਾਤਾ ਪਿਤਾ ਨੂੰ ਨਾਲ ਲੈ ਕੇ ਪਹਿਲਾ ਸਮਾਣੀਆ ਗੇਟ ਇਕ ਬੈਂਕ ਵਿਚ ਛਾਣਬੀਣ ਕੀਤੀ ਫੇਰ ਦੇਰ ਸ਼ਾਮੀ ਸੱਤ ਵੱਜ ਕੇ ਵੀਂ ਮਿੰਟ ਤੱਕ ਐੱਸ ਬੀ ਆਈ ਪਟਿਆਲਾ ਦੀ ਹੈਡ ਆਫਿਸ ਦਾ ਮਾਲ ਬਰਾਂਚ ਜੋ ਕੇ ਪਹਿਲਾ ਸਟੇਟ ਬੈਂਕ ਓਫ ਪਟਿਆਲਾ ਹੈਡ ਆਫਿਸ ਹੋਇਆ ਕਰਦਾ ਸੀ ਪੂਰੀ ਛਾਣਬੀਣ ਕੀਤੀ ਤੇ ਬਣਦਾ ਰਿਕਾਰਡ ਸੀਲ ਕੀਤਾ। ਪਰ ਮੀਡੀਆ ਨੂੰ ਕੁੱਝ ਵੀ ਨਹੀਂ ਦਸਿਆ। ਬਲਕਿ ਮੀਡੀਆ ਨੂੰ ਇਹ ਕਹਿਕੇ ਚਲੇ ਗਏ ਕਿ ਹੁਣ ਅਸੀਂ ਜਲੰਦਰ ਜਨਦੇ ਹੈ ਓਥੇ ਪਹੁਚੋ।
ਆਨੰਦ ਸਾਗਰ ਸ਼ਰਮਾ ਦੇ ਬੈਂਕ ਚੋ ਜਾਂਦੇ ਮਾਤਾ ਪਿਤਾ
ਆਨੰਦ ਸਾਗਰ ਸ਼ਰਮਾ