Daily Post India
ਜੀ ਐਸ ਪੰਨੂ
ਪਟਿਆਲਾ, 10 ਅਕਤੂਬਰ 2017 :
ਪੀ.ਆਰ.ਟੀ.ਸੀ. ਛੇ ਜੱਥੇਬੰਦੀਆਂ ਨੇ ਕਿਹਾ ਕਿ ਪੀ.ਆਰ.ਟੀ.ਸੀ ਦੇ ਪਟਿਆਲਾ ਡਿਪੂ ਨੂੰ ਮੁਕੰਮਲ ਤੌਰ ਤੇ ਕਿਲੋਮੀਟਰ ਸਕੀਮ ਅਧੀਨ ਕਿਰਾਏ ਤੇ ਲਈਆਂ ਬੱਸਾਂ ਦਾ ਡਿਪੂ ਬਣਾਇਆ ਜਾ ਰਿਹਾ ਹੈ ਪੀ.ਆਰ.ਟੀ.ਸੀ. ਦੀ ਮਾਲਕੀ ਵਾਲੀ ਇੱਕ ਵੀ ਬੱਸ ਨਹੀਂ ਹੋਵੇਗੀ। ਐਕਸ਼ਨ ਕਮੇਟੀ ਨੇ ਦੋਸ਼ ਲਾਇਆ ਕਿ ਅਜਿਹਾ ਕਦਮ ਮੈਨੇਜਮੈਂਟ ਵਲੋਂ ਕਿਲੋਮੀਟਰ ਸਕੀਮ ਦੇ ਬੱਸਾਂ ਦੇ ਮਾਲਕਾਂ ਦੇ ਦਬਾਅ ਅਧੀਨ ਕੀਤਾ ਜਾ ਰਿਹਾ ਹੈ। ਜਿਹੜਾ ਕਿ ਪੀ.ਆਰ.ਟੀ.ਸੀ. ਲਈ ਘਾਤਕ ਸਿੱਧ ਹੋਵੇਗਾ। ਇਸ ਤੋਂ ਇਲਾਵਾ ਠੇਕੇਦਾਰੀ ਸਿਸਟਮ ਅਧੀਨ 7-8 ਹਜਾਰ ਪ੍ਰਤੀ ਮਹੀਨਾ ਤਨਖਾਹ ਲੈਣ ਵਾਲੇ 500 ਤੋਂ ਵੱਧ ਕਰਮਚਾਰੀਆਂ ਨੂੰ ਘਰੋ ਬੇਘਰ ਕੀਤਾ ਜਾਵੇਗਾ। ਬੜੀ ਹੀ ਸ਼ਰਮਨਾਕ ਹਾਲਤ ਬਣੀ ਹੋਈ ਹੈ ਕਿ ਕਿਲੋਮੀਟਰ ਸਕੀਮ ਬੱਸਾਂ ਦੇ ਮਾਲਕ ਜਨਰਲ ਮੈਲੇਜਰਾਂ ਤੋਂ ਆਪਣੀ ਮਰਜੀ ਅਨੁਸਾਰ ਰੁਟੇਸ਼ਨਾਂ ਬਣਵਾਕੇ ਬੱਸਾ ਚਲਾ ਰਹੇ ਹਨ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨਾਂ ਦੇ ਦਬਾਅ ਥੱਲੇ ਹੀ ਪੀ.ਆਰ.ਟੀ.ਸੀ. ਦੀਆਂ ਚੰਗੀ ਹਾਲਤ ਦੀਆਂ ਬੱਸਾਂ ਨੂੰ ਜਿਨ੍ਹਾਂ ਉਮਰ 15 ਸਾਲ ਹੁੰਦੀ ਹੈ 7-8ਸਾਲ ਬਾਦ ਕੰਡਮ ਕੀਤਾ ਜਾ ਰਿਹਾ ਹੈ। ਸਿਆਸੀ ਦਖਲ ਅੰਦਾਜੀ ਹੋ ਰਹੀ ਹੈ। ਚੇਅਰਮੈਨ ਅਜਿਹੇ ਵਰਤਾਰੇ ਨੂੰ ਮੂਕ ਦਰਸ਼ਕ ਬਣਕੇ ਵੇਖ ਰਹੇ ਹਨ। ਕਿਲੋਮੀਟਰ ਸਕੀਮ ਦੀਆਂ ਬੱਸਾਂ ਨਾਲ ਕੀਤੇ ਐਗਰੀਮੈਂਟ ਦੀ ਉਲੰਘਣਾ ਹੋ ਰਹੀ ਹੈ। ਐਕਸ਼ਨ ਕਮੇਟੀ ਨਿਰਮਲ ਸਿੰਘ ਧਾਲੀਵਾਲ, ਗੁਰਬਖਸ਼ਾ ਰਾਮ, ਜਗਤਾਰ ਸਿੰਘ, ਬਲਦੇਵ ਰਾਜ, ਸੁੱਚਾ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ 13-10-2017 ਨੂੰ ਹੋਣ ਜਾ ਰਹੀ ਹੈ ਅਤੇ ਇਸ ਮੀਟਿੰਗ ਵਿੱਚ ਪਾਸ ਕਰਵਾਉਣ ਲਈ ਪੇਸ਼ ਕੀਤੇ ਜਾਣ ਵਾਲਾ ਇਹ ਅਜੰਡਾ ਹੈ ਆਗੂਆਂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਰਕਰਾਂ ਨੂੰ ਪ੍ਰਭਾਵਤ ਕਰਨ ਵਾਲਾ ਕੋਈ ਅਜੰਡਾ ਬੋਰਡ ਵਿੰਚ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੜਤਾਲ ਸਮੇਤ ਹਰ ਤਰਾਂ ਦਾ ਸਖਤ ਵਿਰੋਧ ਜੰਗਲ ਦੀ ਅੱਗ ਵਾਂਗ ਫੈਲ ਜਾਵੇਗਾ।
ਇਹ ਸਬੰਦੀ ਜਦੋ ਚੇਅਰਮੈਨ ਕੇ ਕੇ ਸ਼ਰਮਾ ਨਾਲ ਗੱਲ ਕੀਤੀ ਤਾ ਓਨਾ ਕਿਹਾ ਕਿ 100 -150 ਦੀ ਰੈਸੋ ਰਖੀ ਜਾ ਰਹੀ ਹੈ ਅਤੇ ਸਾਰਾ ਕੰਮ ਮੇਰੀ ਨਿਗਰਾਨੀ ਵਿਚ ਕੀਤਾ ਜਾ ਰਿਹਾ ਹੈ ਇਹ ਸੱਭ ਝੂੱਠ ਹੈ। ਨਿਰਮਲ ਸਿੰਘ ਨੇ ਦਸਿਆ ਕਿ 100 ਬੱਸਾਂ ਦਾ ਕੋਈ ਟੈਂਡਰ ਨਹੀਂ ਕੀਤਾ ਗਿਆ ਜੇਕਰ ਅਜਿਹਾ ਹੈ ਤਾ ਹੈਡ ਆਫ਼ਿਸ ਤੋਂ ਸਾਰੀਆਂ ਬੱਸਾਂ ਨੂੰ ਹੋਰ ਡਿਪੂਆਂ ਕਿਉਂ ਭੇਜਿਆ ਜਾਵੇਗਾ ਜਿਸ ਐਕਸ਼ਨ ਕਮੇਟੀ ਵਿਰੋਧ ਕਰਦੀ ਹੈ ਕਿਉਂ ਕਿ ਮੈਂਨ ਰੂਟ ਪ੍ਰਾਈਵੇਟ ਬੱਸਾਂ ਕੋਲ ਚਲੇ ਜਾਣਗੇ ਜੋ ਰੋਜ ਮਰਾ ਦਫਤਰ ਦੇ ਕੰਮ ਵਿਚ ਦਖ਼ਲਅੰਦਾਜ਼ੀ ਕਰ ਰਹੇ ਜਿਸ ਦਾ ਅਸੀਂ ਗੇਟ ਅਗੇ ਧਰਨਾ ਲਾ ਕੇ ਰਸਤਾ ਰੋਕਾਂਗੇ।