ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲਾ ਕਾਰਜਕਾਰੀ ਪ੍ਰਧਾਨ ਵਿਨੀਤ ਤੇ ਹੋਰ ਆਗੂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ।
ਜੀ ਐਸ ਪੰਨੂ
ਪਟਿਆਲਾ, 9 ਅਕਤੂਬਰ 2017 : ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪਟਾਕਿਆਂ ਤੇ ਹਿੰਦੂ ਦੇਵੀ ਦੇਵਤਾਵਾਂ ਦੀ ਤਸਵੀਰਾਂ ਛਪੀਆਂ ਦਾ ਵਿਰੋਧ ਕੀਤਾ ਗਿਆ ਹੈ, ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਵੱਲੋਂ ਜ਼ਿਲਾ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ ਅਤੇ ਪੰਡਿਤ ਸੈੱਲ ਦੇ ਜ਼ਿਲਾ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿੱਤ ਅਤੇ ਜ਼ਿਲਾ ਪੁਲਿਸ ਮੁਖੀ ਸ੍ਰੀ. ਡਾ. ਐੱਸ. ਭੂਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਧਾਰਮਿਕ ਤਸਵੀਰਾਂ ਵਾਲੇ ਸਾਮਾਨ ਦੀ ਵਰਤੋਂ ਤੇ ਪਾਬੰਦੀ ਲਗਾਏ ਜਾਣ ਸਬੰਧੀ ਮੰਗ ਕੀਤੀ ਗਈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੇ ਸਾਮਾਨ ਤੇ ਪਟਾਕਿਆਂ ਤੇ ਧਾਰਮਿਕ ਤਸਵੀਰਾਂ ਲਗਾ ਕੇ ਹਿੰਦੂਆਂ ਦੀ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਜਿਹੜੀ ਕੰਪਨੀਆਂ ਇਹ ਸਾਮਾਨ ਤਿਆਰ ਕਰਦੀਆ ਹਨ ਜਾਂ ਫੇਰ ਜਿਨਾਂ ਵੱਲੋਂ ਇਹ ਸਾਮਾਨ ਵੇਚਿਆਂ ਜਾਂਦਾ ਹੈ ਪਾਬੰਦੀ ਲਗਾਈ ਜਾਵੇ ਜੇ ਫੇਰ ਵੀ ਅਜਿਹਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਸਬੰਧੀ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪੰਡਿਤ ਸੈੱਲ ਦੇ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ ਨੇ ਕਿਹਾ ਕਿ ਹਿੰਦੂ ਦੇਵੀ ਦੇਵਤਾਵਾਂ ਦੀ ਖੰਡਿਤ ਤਸਵੀਰਾਂ ਨੂੰ ਪਾਣੀ ਚ ਪ੍ਰਵਾਹ ਕੀਤਾ ਜਾਂਦਾ ਹੈ ਤੇ ਫੇਰ ਤਿਉਹਾਰਾਂ ਦੇ ਮੱਦੇਨਜ਼ਰ ਸਾਡੇ ਵੱਲੋਂ ਇਨਾਂ ਦੇਵੀ-ਦੇਵਤਾਵਾਂ ਦੀ ਤਸਵੀਰਾਂ ਵਾਲੇ ਸਾਮਾਨ ਦੀ ਵਰਤੋਂ ਕਰਦੇ ਹੋਏ ਇਨਾਂ ਦੀ ਬੇਕਦਰੀ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਧਾਰਮਿਕ ਤਸਵੀਰਾਂ ਵਾਲੇ ਸਾਮਾਨ ਦੀ ਵਿੱਕਰੀ ਜਾਂ ਖ਼ਰੀਦਦਾਰੀ ਨ ਕਰੇਂ ਨਾਲ ਤਾੜਨਾ ਕੀਤੀ ਜੇਕਰ ਅਜਿਹਾ ਕਰਦਾ ਕੋਈ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਇੱਕਲੇ ਹਿੰਦੂ ਦੇਵੀ ਦੇਵਤਿਆਂ ਦੀ ਹੀ ਨਹੀਂ ਬਾਕੀ ਧਰਮਾਂ ਨਾਲ ਵੀ ਕਈ ਵਾਰੀ ਅਜਿਹਾ ਹੀ ਕੀਤਾ ਜਾਂਦਾ ਹੈ ਤੇ ਕਈ ਲੋਕ ਧਾਰਮਿਕ ਭਾਵਨਾਵਾਂ ਨੂੰ ਭੜਕਾਂਣ ਦਾ ਸਬੱਬ ਵੀ ਬਣਦੇ ਹਨ। ਅਜਿਹਾ ਕਈ ਵਾਰੀ ਨਸ਼ੇਵਾਲੀਆ ਵਸਤਾਂ ਤੇ ਵੀ ਕਰ ਦਿੱਤਾ ਜਾਂਦਾ ਹੈ। ਤੇ ਗ਼ਲਤ ਤਸਵੀਰਾਂ ਵੀ ਛਾਪ ਦਿਤੀਆਂ ਜਾਂਦੀਆਂ ਹਨ ਸੋ ਸਾਰੇ ਧਰਮਾਂ ਦੀਆ ਭਾਵਨਾਵਾਂ ਨੂੰ ਧਿਆਨ ਰੱਖਦੇ ਹੋਵੇ ਧਾਰਮਿਕ ਸਬੰਦੀ ਮਾਮਲੇ ਰਜਿਸਟਰਡ ਸੰਸਥਾਵਾਂ ਕੋਲ ਹੀ ਹੋਣੇ ਚਾਹੀਦੇ ਹਨ।