← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 9 ਅਕਤੂਬਰ 2017 : ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਆਮ ਜਨਤਾ ਅਤੇ ਵਿਦਿਆਰਥੀ ਜੋ ਵਿਦਿਆਰਥੀ ਪਾਸ ਜਾਂ ਮਹੀਨਾਵਾਰ ਰਿਆਇਤੀ ਪਾਸ ਪੀ.ਆਰ.ਟੀ.ਸੀ. ਵੱਲੋਂ ਜਾਰੀ ਕਰਵਾਉਂਦੇ ਹਨ ਉਹ ਆਪਣਾ ਪਾਸ ਪ੍ਰਾਪਤ ਕਰਨ ਸਮੇਂ ਇਹ ਯਕੀਨੀ ਬਣਾਉਣ ਕਿ ਉਸ ਉਪਰ ਹੋਲੋਗ੍ਰਾਮ ਲੱਗਿਆ ਹੋਇਆ ਹੈ ਜਾਂ ਨਹੀਂ। ਨਾਰੰਗ ਨੇ ਦੱਸਿਆ ਕਿ ਚੈਕਿੰਗ ਦੌਰਾਨ ਕਿਸੇ ਵੀ ਵਿਦਿਆਰਥੀ ਜਾਂ ਸਫਰਕਰਤਾ ਕੋਲ ਬਗੈਰ ਹੋਲੋਗ੍ਰਾਮ ਵਾਲਾ ਪਾਸ ਪਾਇਆ ਗਿਆ ਤਾਂ ਉਸਨੂੰ ਸਹੀ ਨਹੀਂ ਮੰਨਿਆ ਜਾਵੇਗਾ ਅਤੇ ਨਿਯਮਾਂ ਅਨੁਸਾਰ ਵਿਦਿਆਰਥੀ ਜਾਂ ਸਵਾਰੀ ਨੂੰ ਬਗੈਰ ਟਿਕਟ ਮੰਨਦੇ ਹੋਏ 10 ਗੁਣਾਂ ਜੁਰਮਾਨਾ ਕੀਤਾ ਜਾ ਸਕਦਾ ਹੈ। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਰੰਗਦਾਰ ਫੋਟੋਕਾਪੀ ਕਰਵਾਕੇ ਬੱਸਾਂ ਵਿੱਚ ਨਜਾਇਜ ਸਫਰ ਕੀਤਾ ਜਾਂਦਾ ਧਿਆਨ ਵਿੱਚ ਆਇਆ ਸੀ ਜਿਸ ਨਾਲ ਪੀ.ਆਰ.ਟੀ.ਸੀ. ਨੂੰ ਰੋਜਾਨਾਂ ਹਜਾਰਾਂ ਰੁਪਏ ਦਾ ਮਾਲੀ ਨੁਕਾਸਨ ਹੋ ਰਿਹਾ ਸੀ। ਇਸ 'ਤੇ ਕਾਬੂ ਪਾਉਣ ਲਈ ਮਿਤੀ 1 ਅਕਤੂਬਰ 2017 ਤੋਂ ਜਿੰਨੇ ਵੀ ਨਵੇਂ/ਰਿਨਿਊ ਵਿਦਿਆਰਥੀ ਪਾਸ ਅਤੇ ਮਹੀਨਾਵਾਰ ਪਾਸ ਪੀ.ਆਰ.ਟੀ.ਸੀ. ਵੱਲੋਂ ਜਾਰੀ ਕੀਤੇ ਜਾ ਰਹੇ ਹਨ ਉਹਨਾਂ ਉਪਰ ਪੀ.ਆਰ.ਟੀ.ਸੀ. ਵੱਲੋਂ ਹੋਲੋਗ੍ਰਾਮ ਲਗਾਉਣਾ ਸ਼ੁਰੂ ਕੀਤਾ ਗਿਆ ਹੈ ਇਹ ਹੋਲੋਗ੍ਰਾਮ ਹਰ ਤਿਮਾਹੀ ਦੇ ਅਲੱਗ-ਅਲੱਗ ਰੰਗਾਂ ਵਿੱਚ ਲਗਾਏ ਜਾਣਗੇ। ਇਸ ਨਾਲ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਜਿਥੇ ਕੁਝ ਵਿਅਕਤੀ ਇਸ ਦੀ ਦੁਰਵਰਤੋਂ ਕਰਕੇ ਲਾਭ ਉਠਾਉੁਂਦੇ ਸਨ ਉਸਨੂੰ ਨਕੇਲ ਪਵੇਗੀ ਅਤੇ ਪੀ.ਆਰ.ਟੀ.ਸੀ. ਨੂੰ ਮਾਲੀ ਫਾਇਦਾ ਵੀ ਹੋਵੇਗਾ।
Total Responses : 257