ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਸੰਤ ਬਲਜਿੰਦਰ ਸਿੰਘ ਗੁਰਬਾਣੀ ਕੀਰਤਨ ਸਮੇ।
ਜੀ ਐਸ ਪੰਨੂ
ਪਟਿਆਲਾ, 5 ਅਕਤੂਬਰ 2017 :
ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵਲੋਂ ਇਥੇ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਲਗਾਏ ਜਾ ਰਹੇ 7 ਰੋਜਾ ਧਾਰਮਿਕ ਦੀਵਾਨ ਵਿਚ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਹਾਜਰੀ ਭਰ ਰਹੀਆਂ ਹਨ। 9 ਅਕਤੂਬਰ ਤਕ ਰੋਜ਼ਾਨਾ ਸ਼ਾਮ 7 ਤੋਂ ਰਾਤ 10 ਵਜੇ ਤਕ ਚਲਣ ਵਾਲੇ ਇਨਾ ਦੀਵਾਨਾਂ ਦੌਰਾਨ ਗੁਰਦੁਆਰਾ ਸਿੰਘ ਸਭਾ ਦੇ ਨਵੇਂ ਉਸਾਰੇ ਗਏ ਏ.ਸੀ. ਦੀਵਾਨ ਹਾਲ 'ਚ ਸੰਗਤਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ।
ਸੰਤ ਬਲਜਿੰਦਰ ਸਿੰਘ ਨੇ ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚੋਂ ਉਦਾਰਹਣਾਂ ਦੇ ਕੇ ਦਸਿਆ ਕਿ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਸੰਗਤ 'ਚ ਬੈਠਣ ਸਦਕਾ ਮਾੜੇ ਕਰਮ ਵੀ ਤਬਦੀਲ ਹੋ ਜਾਂਦੇ ਹਨ ਤੇ ਮੱਥੇ ਦੇ ਲੇਖ ਵੀ ਬਦਲ ਜਾਂਦੇ ਹਨ। ਉਨਾਂ ਨੇ ਨੌਜਵਾਨਾਂ ਨੂੰ ਸਿੱਖੀ ਅਤੇ ਗੁਰਬਾਣੀ ਨਾਲ ਜੁੜਕੇ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਿਆ। ਇਸ ਦੌਰਾਨ ਸੰਗਤਾਂ ਲਈ ਗੁਰੂ ਦੇ ਲੰਗਰ ਅਤੁਟ ਵਰਤਾਏ ਗਏ।
ਗੁਰਦੁਆਰਾ ਸਿੰਘ ਸਭਾ ਮਾਲ ਰੋਡ ਦੇ ਪ੍ਰਧਾਨ ਹਰਮਿੰਦਰ ਸਿੰਘ ਅਤੇ ਸਕੱਤਰ ਬਰਜਿੰਦਰ ਸਿੰਘ ਨੇ ਦਸਿਆ ਕਿ ਇਹ ਧਾਰਮਿਕ ਦੀਵਾਨ ਹਰ ਸਾਲ ਸਜਾਏ ਜਾਂਦੇ ਹਨ ਤੇ ਇਨਾਂ ਸਮਾਗਮਾਂ ਦੀ ਪ੍ਰਬੰਧਕ ਨਿਸ਼ਕਾਮ ਸੇਵਾ ਸੁਸਾਇਟੀ ਦਸਿਆ ਕਿ ਪਹਿਲੇ ਦੋ ਦਿਨ ਇਹ ਦੀਵਾਨ ਨਵੇਂ ਉਸਾਰੇ ਗਏ ਏ.ਸੀ. ਹਾਲ 'ਚ ਲਗੇ ਤੇ ਅਗਲੇ ਦਿਨ ਗੁਰਦੁਆਰਾ ਸਾਹਿਬ ਦੇ ਖੁਲੈ ਪੰਡਾਲ 'ਚ ਦੀਵਾਨ ਲਗਣਗੇ।