← ਪਿਛੇ ਪਰਤੋ
ਪਟਿਆਲਾ, 5 ਅਕਤੂਬਰ 2017 : ਲੰਡਨ ਫ਼ੈਸ਼ਨ ਵੀਕ ਚ ਆਪਣੀ ਕਾਰਗੁਜ਼ਾਰੀ ਪੇਸ਼ ਕਰਨ ਲਈ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਡਿਜਾਇਨਿੰਗ ਪਟਿਆਲਾ (ਆਈਨਿਫਡ) ਦੀ ਵਿਦਿਆਰਥਣ ਸਵਰਨਜੀਤ ਕੌਰ ਦਾ ਭਾਰਤੀ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਦਿਨੇਸ਼ ਕ. ਪਟਨਾਇਕ ਵੱਲੋਂ ਸਨਮਾਨਿਤ ਕੀਤਾ ਗਿਆ। ਉਨ•ਾਂ ਕਿਹਾ ਕਿ ਆਈਨਿਫਡ ਦੀ ਵਿਦਿਆਰਥਣ ਵੱਲੋਂ ਫ਼ੈਸ਼ਨ ਜਗਤ ਦੇ 5 ਐਫ ਨੂੰ ਪੂਰੀ ਤਰਾਂ ਵਰਤੋਂ ਚ ਲਿਆਂਦਾ ਗਿਆ। ਜਿਸ ਦੀ ਬਦੌਲਤ ਹੀ ਸਵਰਨਜੀਤ ਕੌਰ ਨੇ ਆਈਨਿਫਡ ਅਤੇ ਭਾਰਤ ਦੇਸ਼ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕੀਤਾ ਗਿਆ ਹੈ। ਡਿਪਟੀ ਹਾਈ ਕਮਿਸ਼ਨਰ ਦਿਨੇਸ਼ ਕ. ਪਟਨਾਇਕ ਵੱਲੋਂ ਭਾਰਤ ਦੇ ਪ੍ਰਸਿੱਧ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਵੀ ਸ਼ਲਾਘਾ ਕੀਤੀ ਗਈ ਜਿਨ•ਾਂ ਵੱਲੋਂ 500 ਤੋਂ ਵੱਧ ਵਿਦਿਆਰਥੀਆਂ ਵਿਚੋਂ ਇੱਕ ਵਿਦਿਆਰਥੀ ਦੀ ਚੋਣ ਕਰ ਕੇ ਲੰਡਨ ਫ਼ੈਸ਼ਨ ਵੀਕ ਚ ਭੇਜਿਆ ਜਾਂਦਾ ਹੈ। ਪਟਨਾਇਕ ਵੱਲੋਂ ਫ਼ੈਸ਼ਨ ਡਿਜ਼ਾਈਨਰ ਦੇ ਖੇਤਰ ਚ ਸਵਰਨਜੀਤ ਦੀ ਸੋਚ ਵੀ ਸ਼ਲਾਘਾ ਕੀਤੀ ਗਈ, ਜਿਸ ਵੱਲੋਂ ਨਵੇਕਲੀ ਸੋਚ ਨਾਲ ਇਹ ਮੁਕਾਮ ਹਾਸਿਲ ਕੀਤਾ। ਸਵਰਨਜੀਤ ਕੌਰ ਦੇ ਇਸ ਮੁਕਾਮ ਤੇ ਪਹੁੰਚਣ ਦੀ ਆਈਨਿਫਡ ਪਟਿਆਲਾ ਦੀ ਮੈਨੇਜਿੰਗ ਡਾਇਰੈਕਟਰ ਮੋਨਿਕਾ ਕਥੂਰੀਆ ਵੱਲੋਂ ਸ਼ਲਾਘਾ ਕੀਤੀ ਗਈ। ਉਨ•ਾਂ ਆਸ ਜਤਾਈ ਕਿ ਭਵਿੱਖ ਚ ਵੀ ਇਸੇ ਤਰਾਂ ਆਈਨਿਫਡ ਦੇ ਵਿਦਿਆਰਥੀ ਵਿਸ਼ਵ ਪੱਧਰ ਤੇ ਆਪਣਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਆਈਨਿਫਡ ਪਟਿਆਲਾ ਦੀ ਦੋ ਵਿਦਿਆਰਥਣਾਂ ਲੰਡਨ ਫ਼ੈਸ਼ਨ ਵੀਕ ਚ ਹਿੱਸਾ ਲੈ ਕੇ ਦੇਸ਼ ਦਾ ਨਾਂਅ ਦੁਨੀਆ ਭਰ ਰੌਸ਼ਨ ਕਰ ਕੇ ਆਈ ਹੈ ਅਤੇ ਉਸ ਤੋਂ ਪਹਿਲਾ ਵੀ ਵਧੇਰੇ ਵਿਦਿਆਰਥੀ ਦੁਨੀਆ ਭਰ ਚ ਵੱਖ ਵੱਖ ਥਾਵਾਂ ਤੇ ਪਹੁੰਚ ਕੇ ਆਪਣੀ ਕਾਰਗੁਜ਼ਾਰੀ ਪੇਸ਼ ਕਰ ਚੁੱਕੇ ਹਨ।
Total Responses : 942