ਨਵੀਂ ਅਨਾਜ ਮੰਡੀ ਸਰਹਿੰਦ ਰੋਡ ਪਟਿਆਲਾ ਦੇ ਪ੍ਰਧਾਨ ਮੁਲਖ ਰਾਜ ਗੁਪਤਾ ਨੂੰ ਸਨਮਾਨਿਤ ਕਰਦੇ ਹੋਏ ਵਿਜੇ ਕਾਲੜਾ ਅਤੇ ਪਟਿਆਲਾ ਦਾ ਆੜਤੀ ਭਾਈਚਾਰਾ।
ਜੀ ਐਸ ਪੰਨੂ
ਪਟਿਆਲਾ, 4 ਅਕਤੂਬਰ 2017 : ਪੰਜਾਬ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਦੇਖ ਰੇਖ ਹੇਠ ਹੋਈ ਚੋਣ ਵਿਚ ਨਵੀਂ ਅਨਾਜ ਮੰਡੀ ਸਰਹਿੰਦ ਰੋਡ ਪਟਿਆਲਾ ਦੇ ਸਮੁੱਚੇ ਆੜਤੀਆਂ ਨੇ ਸਰਬਸੰਮਤੀ ਨਾਲ ਆੜਤੀ ਆਗੂ ਮੁਲਖ ਰਾਜ ਗੁਪਤਾ ਨੂੰ ਮੰਡੀ ਦਾ ਪ੍ਰਧਾਨ ਚੁਣ ਲਿਆ ਗਿਆ ।ਇਸ ਚੋਣ ਵਿਚ 85 ਦੇ ਲਗਭਗ ਆੜਤੀਆਂ ਨੇ ਸ਼ਿਰਕਤ ਕੀਤੀ। ਵਿਜੇ ਕਾਲੜਾ ਨੇ ਕਿਹਾ ਕਿ ਸਮੁੱਚੇ ਆੜਤੀਆਂ ਵਲੋਂ ਇਕਜੁਟ ਹੋ ਕੇ ਸਰਬਸੰਮਤੀ ਨਾਲ ਪ੍ਰਧਾਨ ਚੁਣਨਾ ਆੜਤੀ ਭਾਈਚਾਰੇ ਦੇ ਹਿੱਤ ਵਿਚ ਹੈ। ਸਾਰੇ ਗਰੁੱਪਾਂ ਵਲੋਂ ਇਕੱਠੇ ਹੋ ਕੇ ਜੋ ਚੋਣ ਕੀਤੀ ਗਈ ਹੈ। ਇਸ ਨਵੀਂ ਬਣੀ ਐਸੋਸੀਏਸ਼ਨ ਨੂੰ ਪੰਜਾਬ ਆੜਤੀ ਐਸੋਸੀਏਸ਼ਨ ਅਤੇ ਪੰਜਾਬ ਸਰਕਾਰ ਪੂਰਾ ਸਹਿਯੋਗ ਦਵੇਗੀ ਤਾਂ ਜੋ ਕਿਸਾਨਾਂ ਤੇ ਆੜਤੀਆਂ ਨੂੰ ਕਿਸੇ ਵੀ ਤਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾ ਕਿਹਾ ਕਿ ਮੀਟਿੰਗ ਵਿਚ ਸਮੁੱਚੇ ਗਰੁੱਪਾਂ ਦਾ ਪਹੁੰਚਣਾ ਇਹ ਸਾਬਤ ਕਰਦਾ ਹੈ ਕਿ 90 ਫੀਸਦੀ ਆੜਤੀ ਮੁਲਖ ਰਾਜ ਗੁਪਤਾ ਦੇ ਨਾਲ ਹਨ। ਇਸ ਮੌਕੇ ਦੇਵੀ ਦਿਆਲ ਗੋਇਲ ਅਤੇ ਚਿਮਨ ਲਾਲ ਡਕਾਲਾ ਵਲੋਂ ਆੜਤੀ ਭਾਈਚਾਰੇ ਦੀ ਮਜਬੂਤੀ ਲਈ ਸਮੁੱਚੇ ਆੜਤੀਆਂ ਨੂੰ ਇਕਜੁਟ ਕਰਨਾ ਸ਼ਲਾਘਾਯੋਗ ਹੈ। ਇਸ ਮੌਕੇ ਮੁਲਖ ਰਾਜ ਗੁਪਤਾ ਨੇ ਕਿਹਾ ਕਿ ਭਾਈਚਾਰੇ ਨੇ ਉਨਾ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਕਾਲੜਾ ਤੋਂ ਇਲਾਵਾ ਅਮਰਜੀਤ ਸਿੰਘ ਬਰਾੜ ਸੀਨੀਅਰ ਵਾਈਸ ਪ੍ਰਧਾਨ, ਦੇਵੀ ਦਿਆਲ ਗੋਇਲ ਵਾਈਸ ਪ੍ਰਧਾਨ, ਸਵਰਨ ਸਿੰਘ ਜਨਰਲ ਸਕੱਤਰ, ਰਾਕੇਸ਼ ਸਿੰਗਲਾ ਸਕੱਤਰ, ਹਰਬੰਸ ਲਾਲ ਬਾਂਸਲ, ਚਿਮਨ ਲਾਲ ਬਾਂਸਲ, ਗੁਰਨਾਮ ਸਿੰਘ ਲਚਕਾਣੀ, ਹਰਬੰਸ ਸਿੰਘ ਲੰਗ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕ੍ਰਿਸ਼ਨ ਚੰਦ ਆਲੋਵਾਲ, ਦੇਵੀ ਦਿਆਲ ਬਾਂਸਲ ਡਕਾਲਾ, ਸੁਰਿੰਦਰ ਬਾਂਸਲ, ਰਾਮ ਲਾਲ ਬਰਸਟ, ਕਿਰਤਪਾਲ ਸਿੰਘ ਛੰਨਾ, ਰਣਧੀਰ ਸਿੰਘ ਕਲਿਆਣ, ਸੁਰੇਸ਼ ਬਾਂਸਲ, ਰਮੇਸ਼ ਬਾਂਸਲ, ਜੈਪਾਲ ਗੋਇਲ, ਸੂਰਜ ਭਾਨ, ਸਰੂਪ ਚੰਦ ਭਾਨਰਾ, ਜੀਵਨ ਲਾਲ, ਪਰਵਾਰ ਚੰਦ ਵਿੱਕੀ, ਸੇਵਾ ਸਿੰਘ, ਸਤੀਸ਼ ਕੁਮਾਰ, ਰਮੇਸ਼ ਚੰਦ ਟੌਹੜਾ, ਰਜਿੰਦਰ ਕੁਮਾਰ ਟੌਹੜਾ, ਵਿਕਾਸ, ਗਿਆਨ ਚੰਦ ਟੌਹੜਾ, ਤਰਸੇਮ ਚੰਦ ਦਿੱਤੂਪੁਰ, ਅਨਿਲ ਕੁਮਾਰ, ਲਖਬੀਰ ਚੰਦ, ਜਗਦੀਸ਼ ਚੰਦ, ਪਵਨ ਕੁਮਾਰ, ਸ਼੍ਰੀ ਜੋਸ਼ੀ, ਅਨਿਲ ਕੁਮਾਰ, ਵਰਿੰਦਰ ਗਰਗ, ਅਮਰਨਾਥ, ਦੇਵ ਰਾਜ, ਰਜਿੰਦਰ ਕੁਮਾਰ, ਗੌਰਵ ਜਿੰਦਲ, ਵਿੱਕੀ ਮਿੱਤਲ ਬਰਸਟ, ਅਸ਼ੋਕ ਕੁਮਾਰ ਸ਼ਰਮਾ, ਰਾਮ ਸਰੂਪ, ਹੰਸ ਰਾਜ, ਨਿਸ਼ਚਲ ਕੁਮਾਰ, ਨਰਿੰਦਰ ਕੁਮਾਰ, ਹਰਦੀਪ ਸਿੰਘ, ਦਰਸ਼ਨ ਸਿੰਘ ਲੰਗ, ਜੰਗ ਸਿੰਘ ਲਚਕਾਣੀ, ਰਮੇਸ਼ ਚੰਦ ਢਕੜੱਬਾ, ਤਰਸੇਮ ਚੰਦ ਸੁਰਮੁਖ, ਅਸ਼ੋਕ ਕੁਮਾਰ, ਤਰਸੇਮ ਚੰਦ ਟੌਹੜਾ, ਕ੍ਰਿਸ਼ਨ ਚੰਦ, ਜਗਦੀਸ਼ ਕੁਮਾਰ, ਰਾਜ ਕੁਮਾਰ, ਵਿਕਾਸ ਬਾਂਸਲ, ਹਰਬੰਸ ਲਾਲ ਅਬਲੋਵਾਲ, ਕ੍ਰਿਸ਼ਨ ਕੁਮਾਰ, ਸਰਬਜੀਤ ਸਿੰਘ ਜਾਹਲਾਂ, ਕੁਲਦੀਪ ਸਿੰਘ ਕੌਰਜੀਵਾਲਾ, ਰਾਮ ਲਾਲ ਬਰਸਟ ਤੋਂ ਇਲਾਵਾ ਹੋਰ ਕਈ ਆੜਤੀ ਆਗੂ ਹਾਜ਼ਰ ਸਨ। ਇਸ ਮੌਕੇ ਨੌਜਵਾਨ ਆੜਤੀ ਆਗੂ ਰਿਚੀ ਡਕਾਲਾ ਅਤੇ ਪੂਰੀ ਟੀਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ।