ਡਾ. ਹਰੀਸ਼ ਮਲਹੋਤਰਾ ਜਾਗਰੂਕਤਾ ਵੈਨ ਨੂੰ ਹਰੀ ਜੰਡੀ ਦੇਕੇ ਰਵਾਨਾ ਕਰਦੇ ਹੋਏ।
ਜੀ ਐਸ ਪੰਨੂ
ਪਟਿਆਲਾ, 1 ਅਕਤੂਬਰ, 2017 : ਸਵੇ ਇੱਛਤ ਖੂਨਦਾਨ ਦਿਵਸ ਦੇ ਮੋਕੇ ਤੇ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਵੱਲੋ ਲੋਕਾਂ ਨੂੰ ਏਡਜ ਦੀ ਬਿਮਾਰੀ ਤੋ ਬਚਣ ਸਬੰਧੀ ਜਨ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕਤਾ ਵੈਨ ਨੂੰ ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋ ਦਫਤਰ ਸਿਵਲਸਰਜਨ ਤੋ ਹਰੀ ਜੰਡੀ ਦੇ ਕੇ ਪਿੰਡਾ ਵਿਚ ਪ੍ਰਚਾਰ ਲਈ ਰਵਾਨਾ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਵੈਨ ਜੋ ਕਿ ਐਚ.ਆਈ.ਏੇਡਜ ਬਿਮਾਰੀ ਅਤੇ ਬਚਾਅ ਬਾਰੇ ਜਾਣਕਾਰੀ ਦਿੰਦੇ ਫਲੈਕਸਾ ਅਤੇ ਐਲ.ਈ.ਡੀ.ਨਾਲ ਲੈਸ ਹੈ ਵੱਲੋ 15 ਅਕਤੂਬਰ ਤੱਕ ਪਟਿਆਲਾ ਵਿਚ ਰਹਿ ਕੇ ਜਿਲੇ ਦੇ ਤਕਰੀਬਨ 60 ਪਿੰਡਾ ਵਿਚ ਜਾ ਕੇ ਲੋਕਾ ਨੂੰ ਏਡਜ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਹਰ ਰੋਜ ਤਕਰੀਬਨ 4 ਪਿੰਡ ਕੱਵਰ ਕੀਤੇ ਜਾਣਗੇ ਅਤੇ ਹਰ ਰੋਜ ਅਖੀਰਲੇ ਪਿੰਡ ਵਿਚ ਭੇਜੇ ਗਏ ਸੋਂਗ ਐਂਡ ਡਰਾਮਾ ਪਾਰਟੀ ਵੱਲੋ ਏਡਜ ਸਬੰਧੀ ਲੋਕਾ ਨੂੰ ਉਹਨਾਂ ਦੀ ਭਾਸ਼ਾ ਵਿਚ ਸਮਝਾਉਣ ਲਈ ਨੁੱਕੜ ਨਾਟਕ ਵੀਪੇਸ਼ ਕੀਤਾ ਜਾਵੇਗਾ।
ਇਸ ਤੋ ਇਲਾਵਾ ਜਿਸ ਪਿੰਡ ਵਿਚ ਇਹ ਵੈਨ ਰੁੱਕੇਗੀ ਉਥੇ ਲੈਬ ਟੈਕਨੀਸ਼ੀਅਨ ਵੱਲੋ ਲੋਕਾਂ ਦੇ ਐਚ.ਆਈ.ਵੀ. ਸਬੰਧੀ ਖੂਨ ਦੇ ਟੈਸਟ ਕੀਤੇ ਜਾਣਗੇ ਅਤੇ ਕਾਂਉਂਸਲਰ ਵੱਲੋ ਕਾਂਉਸਲਿੰਗ ਵੀ ਕੀਤੀ ਜਾਵੇਗੀ।ਮੈਡਮ ਪਵਨ ਰੇਖਾ ਬੇਰੀ ਨੇ ਦੱਸਿਆ ਕਿ ਸਵੇਇੱਛਤ ਖੂਨਦਾਨ ਦਿਵਸ ਦਾਨਦਿਵਸ ਦੇ ਮੋਕੇ ਤੇ ਪੰਜਾਬ ਏਡਜ ਕੰਟਰੋਲ ਸੋਸਾਇਟੀ ਵੱਲੋ ਰਾਜ ਵਿਚ ਏਡਜ ਬਿਮਾਰੀ ਤੋ ਬਚਣ ਲਈ ਜਨ ਜਾਗਰੂਕਤਾ ਮੁਹਿੰਮ ਤਹਿਤ ਪਹਿਲੇ ਫੇਜ ਵਿਚ ਦੋ ਜਾਗਰੂਕਤਾ ਵੈਨਾ ਨੂੰ ਜਿਲਿਆ ਵਿਚ ਭੇਜਿਆ ਗਿਆ ਹੈ ਜਿਹਨਾ ਵਿਚੋ ਅੱਜ ਇਕ ਵੈਨ ਪਟਿਆਲਾ ਜਿਲਾ ਵਿਖੇ ਆਈ ਹੈ ਅਤੇ ਦੂਜੀ ਵੈਨ ਨੂੰਲੁਧਿਆਣਾ ਜਿਲੇ ਵਿਚ ਭੇਜਿਆ ਗਿਆ।
ਉਹਨਾਂ ਕਿਹਾ ਕਿ ਇਹਨਾ ਵੈਨਾ ਵੱਲੋ 30 ਨਵੰਬਰ ਤੱਕ ਰਾਜ ਦੇ 12 ਜਿਲਿਆਾਂ ਦੇ ਤਕਰੀਬਨ 500 ਪਿੰਡਾ ਵਿਚ ਜਾਕੇ ਲੋਕਾਂ ਨੂੰ ਏਡਜ ਦੀ ਬਿਮਾਰੀ ਤੋ ਬਚਣ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਨਾਲ ਹੀ ਪੈਫਲਟਾ ਦੀ ਵੰਡ ਵੀ ਕੀਤੀ ਜਾਵੇਗੀ ਉਹਨਾ ਕਿਹਾਕਿ ਸਿਹਤ ਵਿਭਾਗ ਵੱਲੋ ਇਹਨਾਂ ਵੈਨਾ ਰਾਹੀ ਪਿੰਡਾ ਵਿਚ ਜਾਕੇ ਲੋਕਾ ਨੂੰ ਏਡਜ ਦੀ ਬਿਮਾਰੀ ਤੋ ਬਚਣ ਸਬੰਧੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ।