ਜੀ ਐਸ ਪੰਨੂ
ਪਟਿਆਲਾ, 1 ਅਕਤੂਬਰ 2017 : ਪੀ.ਆਰ.ਟੀ.ਸੀ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸਮਝੋਤੇ ਤਹਿਤ ਆਈ.ਓ.ਸੀ ਵੱਲੋਂ ਪੀ.ਆਰ.ਟੀ.ਸੀ ਨੂੰ ਡੀਜ਼ਲ ਦੀ ਖ੍ਰੀਦ ਤੇ 27 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਹੋਰ ਡਿਸਕਾਊਂਟ ਦੇਣ ਦਾ ਇਕਰਾਰ ਕੀਤਾ ।ਪੀ.ਆਰ.ਟੀ.ਸੀ ਨੇ ਦਸਿਆ ਕਿ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੀਫ ਡਵੀਜਨਲ ਇੰਸਟੀਚਿਊਸਨਲ ਬਿਜਨਸ ਦੇ ਜਨਰਲ ਮੈਨੇਜਰ ਕਪਿਲ ਭੱਟ ਵੱਲੋਂ ਇਸ ਸਮਝੌਤੇ ਤੇ ਹਸਤਾਖਰ ਕੀਤੇ ਗਏ। ਇਸ ਸਮਝੋਤੇ ਤਹਿਤ ਆਈ.ਓ.ਸੀ ਵੱਲੋਂ ਪੀ.ਆਰ.ਟੀ.ਸੀ ਨੂੰ ਡੀਜ਼ਲ ਤੇ 27 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਹੋਰ ਡਿਸਕਾਊਂਟ ਦਿੱਤਾ ਜਾਵੇਗਾ। ਇਹ ਇਕਰਾਰਨਾਮਾ ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਦੇ ਵਿਸੇਸ਼ ਉੱਦਮ ਸਦਕਾ ਨੇਪਰੇ ਚੜ੍ਹਿਆ ਹੈ ਜਿਸ ਨਾਲ ਪੀ.ਆਰ.ਟੀ.ਸੀ ਨੂੰ ਹੁਣ ਮਿਤੀ 1-7-2017 ਤੋਂ 30-6-22 ਤੱਕ ਡੀਜ਼ਲ ਦੀ ਖ੍ਰੀਦ ਤੇ ਕੁੱਲ 1.32 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਡਿਸਕਾਊਂਟ ਪ੍ਰਾਪਤ ਹੋਵੇਗਾ ਜਿਸ ਨਾਲ ਪੀ.ਆਰ.ਟੀ.ਸੀ ਨੂੰ ਰੋਜਾਨਾ 1.12 ਲੱਖ ਰੁਪਏ, 33.60 ਲੱਖ ਰੁਪਏ ਪ੍ਰਤੀ ਮਹੀਨਾ ਅਤੇ 4.03 ਕਰੋੜ ਰੁਪਏ ਸਲਾਨਾ ਦਾ ਵਿੱਤੀ ਲਾਭ ਹੋਵੇਗਾ। ਪੀ.ਆਰ.ਟੀ.ਸੀ ਦੇ ਸਾਰੇ ਡਿਪੂਆਂ ਨੂੰ ਪੜਾਅ ਵਾਰ ਆਟੋਮਿਸ਼ਨ ਤਹਿਤ ਲਿਆਉਣ ਦਾ ਫੈਸਲਾ ਵੀ ਕੀਤਾ ਗਿਆ ਇਸ ਕੜੀ ਵਜੋਂ ਆਈ.ਓ.ਸੀ ਵਲੋਂ ਸਾਲ 2017-18 ਦੌਰਾਨ ਪੰਜ ਡਿਪੂਆਂ ਨੂੰ ਆਟੋਮਿਸ਼ਨ ਤਹਿਤ ਲਿਆਂਦਾ ਜਾਵੇਗਾ।
ਇਸ ਮੌਕੇ ਆਈ.ਓ.ਸੀ. ਵੱਲੋਂ ਸ੍ਰੀ ਆਰ.ਐਸ.ਨੰਦਾ, ਜਨਰਲ ਮੈਨੇਜਰ ਸ੍ਰੀ ਧਨੰਜੇ ਸ੍ਰੀਵਾਸਤਵ, ਜਨਰਲ ਮੈਨੇਜਰ, ਸ੍ਰੀ ਐਚ.ਐਸ. ਕੈਥ, ਸੀਨੀਅਰ ਮੈਨਜਰ ਅਤੇ ਪੀ.ਆਰ.ਟੀ.ਸੀ. ਵੱਲੋਂ ਸ੍ਰੀ ਪ੍ਰੇਮ ਲਾਲ, ਡਿਪਟੀ ਕੰਟਰੋਲਰ, ਸ੍ਰੀ ਮੋਹਨ ਲਾਲ ਲੇਖਾ ਅਧਿਕਾਰੀ ਵੀ ਹਾਜ਼ਰ ਸਨ।