ਜੀ ਐਸ ਪੰਨੂ
ਪਟਿਆਲਾ, 30 ਸਤੰਬਰ 2017 : ਇਤਿਹਾਸ ਗਵਾਹ ਹੈ ਕਿ ਸਚਾਈ ਦੀ ਹੀ ਹਮੇਸ਼ਾ ਜਿੱਤ ਹੁੰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਦੁਸਹਿਰੇ ਦੇ ਅਵਸਰ 'ਤੇ ਸਥਾਨਕ ਵੀਰ ਹਕੀਕਤ ਰਾਏ ਪਾਰਕ, ਐਸ.ਐਸ.ਟੀ. ਨਗਰ ਅਤੇ ਪੁਰਾਣੀ ਸਬਜੀ ਮੰਡੀ ਵਿਖੇ ਕਰਵਾਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਦੁਸਹਿਰਾ ਬੁਰਾਈ ਉਤੇ ਸਚਾਈ ਦੀ ਜਿੱਤ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਇਸ ਦਿਨ ਨੇਕੀ ਨੇ ਬਦੀ ਨੂੰ ਹਰਾ ਕੇ ਇਨਸਾਫ ਦੀ ਮਿਸਾਲ ਕਾਇਮ ਕੀਤੀ ਸੀ।
ਇਹਨਾਂ ਸਮਾਗਮਾਂ ਵਿੱਚ ਪਟਿਆਲਾ ਸ਼ਹਿਰ ਦੇ ਵਸਨੀਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਪਰਨੀਤ ਕੌਰ ਨੇ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਸਾਰੇ ਧਰਮਾਂ ਦੇ ਗ੍ਰੰਥ ਵੀ ਲੋੜਵੰਦਾਂ ਤੇ ਗਰੀਬਾਂ ਦੀ ਸੇਵਾ ਤੇ ਸੱਚ ਦੇ ਮਾਰਗ 'ਤੇ ਚੱਲਣ ਦਾ ਰਾਹ ਦਰਸਾਉਂਦੇ ਹਨ। ਸ਼੍ਰੀਮਤੀ ਪਰਨੀਤ ਕੌਰ ਨੇ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਪਟਿਆਲਾ ਦੇ ਵਸਨੀਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ 'ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਦੀਆਂ ਪੁਰਾਣੀ ਇਸ ਭਾਈਚਾਰਕ ਸਾਂਝ ਨੂੰ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇ। ਦੁਸਹਿਰੇ ਦੇ ਇਹਨਾਂ ਸਮਾਗਮਾਂ ਵਿੱਚ ਰਾਮਲੀਲਾ ਖੇਡੀ ਗਈ ਅਤੇ ਬਾਅਦ ਵਿੱਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਵੀ ਸਾੜੇ ਗਏ।
ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਦੇ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ, ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਪ੍ਰੇਮ ਕਿਸ਼ਨ ਪੁਰੀ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ਼੍ਰੀ ਸੰਜੀਵ ਬਿੱਟੂ, ਸ਼ਿਵ ਸੈਨਾ ਦੇ ਪ੍ਰਧਾਨ ਸ਼੍ਰੀ ਹਰੀਸ਼ ਸਿੰਗਲਾ, ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਸ਼੍ਰੀ ਸੁਰਿੰਦਰਜੀਤ ਸਿੰਘ ਵਾਲੀਆ, ਬਲਾਕ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਪ੍ਰੋਗਰੈਸਿਵ ਸੈਲ ਦੇ ਚੇਅਰਮੈਨ ਸ: ਜੋਗਿੰਦਰ ਸਿੰਘ ਜੋਗੀ, ਸ਼੍ਰੀਮਤੀ ਦਲਜੀਤ ਕੌਰ ਚੀਮਾ, ਸ਼੍ਰੀ ਰਾਕੇਸ਼ ਠਾਕਰ, ਸ਼੍ਰੀ ਹਰੀਸ਼ ਕਪੂਰ, ਸ਼੍ਰੀ ਜਸਵਿੰਦਰ ਜੁਲਕਾਂ, ਮਹੰਤ ਰਵੀਕਾਂਤ, ਐਸ.ਪੀ.ਸਿਟੀ ਸ਼੍ਰੀ ਕੇਸ਼ਰ ਸਿੰਘ, ਡੀ.ਐਸ.ਪੀ. ਸਿਟੀ ਸ਼੍ਰੀ ਗੁਰਦੇਵ ਸਿੰਘ ਧਾਲੀਵਾਲ, ਉਘੇ ਸਮਾਜ ਸੇਵਕਾ ਸ਼੍ਰੀਮਤੀ ਸਤਿੰਦਰ ਕੌਰ ਵਾਲੀਆ, ਸ਼੍ਰੀਮਤੀ ਪਰਮਿੰਦਰ ਕੌਰ, ਡਾ. ਸਵਰਾਜ ਘੁੰਮਣ ਵੀ ਹਾਜ਼ਰ ਸਨ।