ਫੋਟੋ ਰਾਜਿੰਦਰ ਸਿੰਘ ਰਾਜੂ
ਜੀ ਐਸ ਪੰਨੂ
ਪਟਿਆਲਾ, 26 ਸਤੰਬਰ 2017 : ਇੰਮਲਾਈਜ ਵੈਲਫੇਅਰ ਐਸੋਸੀਏ੍ਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ (ਰਾਜੂ) ਅਤੇ ਕਈ ਹੋਰ ਵਰਕਚਾਰਜ ਕਰਮਚਾਰੀ ਜਿਨ੍ਹਾਂ ਦੇ ਨਿਯੁਕਤੀਆਂ ਵਿਚ ਵਾਧੇ ਨਹੀਂ ਹੋ ਰਹੇ ਅਤੇ ਜਿਨ੍ਹਾਂ ਕਰਮਚਾਰੀਆਂ ਦੀਆਂ ਪ੍ਰਮੋਸ਼ਨਾ ਯੂਨੀਵਰਸਿਟੀ ਅਥਾਰਟੀ ਜਾਣ ਬੁਝ ਕੇ ਨਹੀਂ ਕਰ ਰਹੀ ਨੇ ਕਿਹਾ ਕਿ ਸਾਰੇ ਉਚ ਅਹੁੱਦਿਆਂ ਉਪਰ ਅਧਿਆਪਕ ਵਰਗ ਹੀ ਕਾਬਜ ਹੋ ਚੁੱਕਾ ਹੈ, ਪਰ ਯੂਨੀਵਰਸਿਟੀ ਪ੍ਰਸ਼ਾਸ਼ਨ ਇਸ ਸਭ ਨੂੰ ਅੱਖੋ ਪਰੋਖੇ ਕਰਕੇ ਆਪਣੇ ਅਧਿਆਪਕ ਸਾਥੀਆਂ ਦਾ ਪੱਖ ਪੂਰਨ ਉਪਰ ਹੀ ਲੱਗਾ ਹੋਇਆ ਹੈ| ਇਸ ਲਈ ਰਿਟਾਇਰਡ ਅਧਿਆਪਕਾਂ ਨੂੰ ਅੱਜ ਮਿਤੀ 26.09.2017 ਨੂੰ ਬਾਅਦ ਦੁਪਹਿਰ 2.00 ਵਜੇ ਨਿਯੁਕਤੀ ਪੱਤਰ ਜਾਰੀ ਕੀਤੇ ਹਨ|| ਜੋ ਅਧਿਆਪਕ ਮਿਤੀ 30.06.2017 ਨੂੰ ਰਿਟਾਇਰ ਹੋ ਗਏ ਸਨ ਇਕ ਤਾਂ ਪ੍ਰਤੀ ਅਧਿਆਪਕ ਨੂੰ ਪੈਨਸ਼ਨ ਤੋਂ ਇਲਾਵਾ 70,000/ ਦੇ ਲੱਗਭੱਗ ਪ੍ਰਤੀ ਮਹੀਨਾ ਜਿਆਦਾ ਦਿੱਤਾ ਜਾਣਾ ਹੈ ਜੋ ਕਿ ਯੂ ਜੀ ਸੀ ਦੇ ਰੁਲਾ ਦੇ ਉਲਟ ਹੈ,ਯੂਨੀਵਰਸਿਟੀ ਆਪਣੇ ਕਰਮਚਾਰੀਆਂ ਨੂੰ ਤਨਖਾਹ ਤਾ ਕਾਲਜਾਂ ਕੋਲੋਂ ਪੇਸ਼ੇ ਲੈ ਕੇ ਦੇ ਰਹੀ ਹੈ ਅਤੇ ਫੇਰ ਪਹਿਲਾ ਹੀ ਪਹਲੇ ਵੀ ਸੀ ਨੇ ਇੰਕੁਰੀਆ ਮਾਰਕ ਕੀਤੀਆਂ ਹਨ ਪੈਂਡਿੰਗ ਪਈਆਂ ਹਨ। ਯੂਨੀਵਰਸਿਟੀ ਪਿਛੇ ਜਿਹੇ ਬੈਂਕਾਂ ਤੋਂ ਬਲੈਕ ਲਿਸਟ ਹੋਣ ਤੋਂ ਬਚੀ ਹੈ |
ਇਥੇ ਇਹ ਵੀ ਦੱਸਣ ਯੋਗ ਹੈ ਕਿ ਰਿਟਾਇਰਡ ਅਧਿਆਪਕਾਂ ਦੇ ਕੇਸ ਵਿਚ ਲੀਗਲ ਰਾਏ ਵੀ ਲਈ ਗਈ ਸੀ, ਜੋ ਇਨ੍ਹਾਂ ਦੇ ਪੱਖ ਵਿਚ ਨਹੀਂ ਸੀ ਆਈ| ਫਿਰ ਵੀ ਰਜਿਸਟਰਾਰ ਜੋ ਖੁਦ ਕਾਨੂੰਨ ਵਿਭਾਗ ਦੇ ਮੁਖੀ ਵੀ ਹਨ, ਲੀਗਲ ਐਡਵਾਈਜਰ ਵੀ ਹਨ, ਇਹ ਸਭ ਕੁਝ ਜਾਣਦੇ ਹੋਏ ਵੀ ਨਾਨਟੀਚਿੰਗ ਕਰਮਚਾਰੀਆਂ ਨੂੰ ਗੁਮਰਾਹ ਕਰਨ ਉਤੇ ਲੱਗੇ ਹੋਏ ਹਨ| ਜਦੋਂ ਨਾਨਟੀਚਿੰਗ ਕਰਮਚਾਰੀਆਂ ਨੂੰ ਡੇਲੀ ਵੇਜ ਤੋਂ ਵਰਕਚਾਰਜ ਕਰਨ ਦੀ ਗੱਲ ਹੁੰਦੀ ਹੈ ਤਾਂ ਕਰਮਚਾਰੀਆਂ ਨੂੰ ਕਿਹਾ ਜਾਂਦਾ ਹੈ ਕਿ ਇਹ ਕੰਮ ਸਿੰਡੀਕੇਟ ਵਿਚ ਕੀਤਾ ਜਾਵੇਗਾ ਜਾਂ ਯੂਨੀਵਰਸਿਟੀ ਦੀ ਅਜੇ ਵਿੱਤੀ ਹਾਲਤ ਠੀਕ ਨਹੀਂ ਹੈ| ਇਸ ਦੇ ਵਿਰੁੱਧ ਅਧਿਆਪਕਾਂ ਦੇ ਕੇਸ ਵਿਚ ਨਾ ਤਾਂ ਸਿੰਡੀਕੇਟ ਦੀ ਪ੍ਰਵਾਨਗੀ ਲਈ ਜਾਂਦੀ ਹੈ ਅਤੇ ਨਾ ਹੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਦੇਖੀ ਜਾਂਦੀ ਹੈ| ਅਧਿਆਪਕਾਂ ਦੇ ਹਰੇਕ ਕੇਸ ਵਿਚ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਆਰਡਰ ਕਰ ਦਿੱਤੇ ਜਾਂਦੇ ਹਨ| ਇਹ ਵਿਤਕਰਾ ਨਾਨਟੀਚਿੰਗ ਕਰਮਚਾਰੀ ਕਦੇ ਵੀ ਬਰਦਾ੍ਸ਼ਤ ਨਹੀਂ ਕਰਨਗੇ| ਪਹਿਲਾਂ ਵੀ ਨਾਨਟੀਚਿੰਗ ਕਰਮਚਾਰੀਆਂ ਨੇ ਆਪਣਾ ਇਕਮੁਠਤਾ ਦਾ ਸਬੂਤ ਦਿੰਦੇ ਹੋਏ ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਗੋਡੇ ਲਵਾ ਦਿੱਤੇ ਸੀ| ਸਾਰੇ ਮਸਲੇ ਨੂੰ ਤੁਰੰਤ ਹੱਲ ਕਰਨ ਲਈ ਅਤੇ ਕਰਮਚਾਰੀਆਂ ਦੀ ਅਵਾਜ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਕੱਲ ਮਿਤੀ 27.09.2017 ਤੋਂ ਵਾਈਸਚਾਂਸਲਰ ਦਫਤਰ ਦੇ ਬਾਹਰ ਦੁਪਹਿਰ 1.00 ਵਜੇ ਤੋਂ 1.30 ਵਜੇ ਤੱਕ ਅਣਮਿੱਥੇ ਸਮੇਂ ਲਈ ਧਰਨਾ ਇੰਮਪਲਾਈ ਵੈਲਫੇਅਰ ਐਸੋਸੀਏਸ਼ਨ ਅਤੇ ਸਮੂਹ ਕਰਮਚਾਰੀਆਂ ਵਲੋਂ ਦਿੱਤਾ ਜਾਵੇਗਾ