ਜੀ ਐਸ ਪੰਨੂ
ਪਟਿਆਲਾ, 24 ਸਤੰਬਰ 2017 : ਪ੍ਰਾਇਮਰੀ ਸਕੂਲ ਖੇਡਾਂ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਪੂਰੀ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ ਜਿਸ ਵਿੱਚ ਪਟਿਆਲਾ ਦੇ ਵੱਖ ਵੱਖ ਬਲਾਕਾਂ ਦੇ ਬੱਚਿਆਂ ਨੇ ਭਾਗ ਲਿਆ । ਇਨ੍ਹਾਂ ਖੇਡਾਂ ਵਿੱਚ ਕਬੱਡੀ, ਖੋ ਖੋ, ਦੌਡ਼ਾਂ ਅਤੇ ਸਕੇ ਮਾਰਸ਼ਲ ਆਰਟ ਤੋਂ ਇਲਾਵਾ ਮੁੰਡੇ ਤੇ ਕੁੜੀਆਂ ਦੇ ਵੱਖ ਵੱਖ ਇਵੈਂਟ ਕਰਾਏ ਗਏ।
ਇਹਨਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਰਾਏ ਬਨਜਾਰਾ, ਬਲਾਕ ਰਾਜਪੁਰਾ-1 ਦੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਬਲਾਕ ਦੀ ਝੋਲੀ ਤਗ਼ਮੇ ਪਾਏ । ਜਾਣਕਾਰੀ ਦਿੰਦੇ ਹੋਏ ਮਾਸਟਰ ਗੁਰਦੀਪ ਸਿੰਘ ਬਡੂੰਗਰ ਨੇ ਦੱਸਿਆ ਕਿ ਰੋਹਿਤ ਕੁਮਾਰ ਲੰਬੀ ਛਾਲ ਵਿੱਚ ਪਹਿਲੇ ਸਥਾਨ ਤੇ ਰਿਹਾ ਜਦਕਿ ਕੁੜੀਆਂ ਵਿੱਚ ਅਰਮਾਨਜੋਤ ਕੌਰ ਨੇ 100 ਮੀਟਰ ਦੌਡ਼ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ । ਇਹਨਾ ਜੇਤੂ ਬੱਚਿਆਂ ਦੇ ਨਾਲ ਆਏ ਅਧਿਆਪਕਾਂ ਨੂੰ ਮਧੂ ਬਰੂਆ ਡਿਪਟੀ ਡੀ ਓ ਅਤੇ ਬੀ ਪੀ ਈ ਓ ਸਰਬਜੀਤ ਕੌਰ, ਸੈਂਟਰ ਹੈਡ ਟੀਚਰ ਸਤਿੰਦਰ ਸਿੰਘ ਨੇ ਸਨਮਾਨਿਤ ਕੀਤਾ । ਪਹਿਲੇ ਸਥਾਨ ਤੇ ਰਹੇ ਬੱਚਿਆਂ ਨੂੰ ਸਟੇਟ ਪੱਧਰੀ ਖੇਡਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਅਕਤੂਬਰ ਮਹੀਨੇ ਹੋਣਗੀਆਂ ।
ਫੋਟੋ ; ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਡਿਪਟੀ ਡੀ ਓ ਅਤੇ ਬੀ ਪੀ ਈ ਓ ,ਸੈਂਟਰ ਹੈਡ ਟੀਚਰ ਸਤਿੰਦਰ ਸਿੰਘ ਤੇ ਮਾਸਟਰ ਰਜਿੰਦਰ ਸੈਣੀ ਜੀ ,ਮਾਸਟਰ ਗੁਰਦੀਪ ਸਿੰਘ ਤੇ ਹੋਰ ।