ਜੀ ਐਸ ਪੰਨੂ
ਪਟਿਆਲਾ, 23 ਸਤੰਬਰ 2017 : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਥਾਪਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਪੰਜਾਬ ਦੇ ਪਾਣੀ ਸਮੱਸਿਆ ਤੇ ਹੱਲ ਵਿਸ਼ੇ ਤੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਗਿਆ| ਜਿਸ ਵਿੱਚ ਗੁਰਤੇਜ ਸਿੰਘ ਮੁੱਖ ਬੁਲਾਰੇ ਵਜੋਂ ਪਹੁੰਚੇ ਸਮਾਗਮ ਦੀ ਸ਼ੁਰੂਆਤ ਅਨਮੋਲ ਸਿੰਘ ਕਨਵੀਨਰ ਨੇ ਪਹੁੰਚੇ ਵਿਸ਼ੇਸ਼ ਮਹਿਮਾਨ ਅਤੇ ਸਰੋਤਿਆਂ ਨੂੰ ਜੀ ਆਇਆ ਨੂੰ ਤੇ ਧੰਨਵਾਦ ਕਰਨ ਨਾਲ ਹੋਈ| ਇਸ ਉਪਰੰਤ ਸਾਂਝੇ ਪੰਜਾਬ ਦੇ ਉੱਘੇ ਸਾਤਿਹਕਾਰ ਅਫਜਲ ਅਹਿਸਨ ਰੰਧਾਵਾ ਸਾਹਿਬ ਦੇ ਅਚਾਨਕ ਅਕਾਲ ਚਲਾਨੇ ਤੇ ਉਹਨਾਂ ਦੀ ਯਾਦ ਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ| ਵਿਸ਼ੇਸ਼ ਬੁਲਾਰੇ ਗੁਰਤੇਜ ਸਿੰਘ ਨੇ ਬੋਲਦਿਆ ਪੰਜਾਬ ਦੇ ਲੁੱਟੇ ਜਾਂਦੇ ਪਾਣੀਆਂ ਦੇ ਇਤਿਹਾਸ, ਰਾਜਨੀਤੀ, ਕਾਨੂੰਨ,ਰਾਜਸੀ ਦਗਬਾਜੀਆ, ਛਲ ਤੇ ਲਾਹਰਪਰਵਾਹੀਆਂ ਆਦਿ ਬਾਰੇ ਭਰਪੂਰ ਚਰਚਾ ਕੀਤੀ| ਉਹਨਾਂ ਕਿਹਾ ਕਿ ਇਸ ਮੁੱਦੇ ਬਾਰੇ ਸਿੱਖ ਧਿਰਾਂ ਨੇ ਹੀ ਕਾਰਜ ਅਤੇ ਕੁਰਬਾਨੀਆਂ ਦਿੱਤੀਆਂ ਤੇ ਬਾਕੀ ਹੋਰ ਧਿਰਾਂ ਨੇ ਲਗਪਗ ਬਣਦੀ ਜਿੰਮੇਵਾਰੀ ਨਹੀਂ ਨਿਭਾਈ| ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਅੰਤਰਰਾਸ਼ਟਰੀ ਰਾਪੇਰੀਅਨ ਕਾਨੂੰਨ ਨੂੰ ਸਿੱਕੇ ਟੰਗ ਕੇ ਪੰਜਾਬ ਦੇ ਬੰਜਰ ਬਣਾਉਣ ਦੀਆਂ ਕੋਝੀਆਂ ਚਾਲਾਂ ਸ਼ੁਰੂ ਤੋਂ ਹੀ ਚਲੀਆਂ ਜਾਂਦੀਆ ਰਹੀਆਂ ਹਨ | ਉਹਨਾਂ ਪੰਜਾਬ ਨੂੰ ਪਾਣੀ ਦੀ (ਰੌਇਲਟੀ) ਮਾਉੁਕ ਅਦਾਇਗੀ ਦੇ ਮਾਲਕੀ ਹੱਕਾ ਤੋਂ ਸਾਜ੍ਸਾਂ ਤਹਿਤ ਸਦਾ ਵਾਂਝਾਂ ਰੱਖਿਆ ਗਿਆ ਅਤੇ ਬਟਵਾਰੇ ਨਾਲ ਹੀ ਰਾਜਸਥਾਨ ਦੇ ਮਾਮਲੇ ਵਿਚ ਪਹਿਲਾਂ ਤੋਂ ਮਿਲਦੀ ਰੌਇਅਲਟੀ ਬੰਦ ਕਰ ਦਿੱਤੀ ਗਈ| ਉਹਨਾਂ ਕਿਹਾ ਪੰਜਾਬ ਨਾਲ ਪਾਣੀ ਦੇ ਬਹਾਨੇ ਸਰਕਾਰ ਵੈਰ ਕੱਢ ਰਹੀ ਹੈ| ਉਹਨਾ ਵਿਦਿਵਾਨਾਂ ਨੂੰ ਇਸ ਮੁੱਦੇ ਬਾਰੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ| ਉਹਨਾਂ ਵਿਦਿਆਰਥੀ ਨੂੰ ਇਸ ਮਸਲੇ ਨੂੰ ਗੰਭੀਰਤਾ ਸਾਹਿਤ ਸਮਝਣ ਤੇ ਵਿਚਾਰਨ ਅਤੇ ਯੂਨੀਵਰਸਿਟੀ ਚ ਇਸ ਵਿਸ਼ੇ ਬਾਰੇ ਡੁਗੀ ਖੋਜਕਾਰਜ ਕਰਨ ਤੇ ਜੋਰ ਦਿੱਤਾ| ਇਸ ਸਮੇਂ ਬੁਲਾਰੇ ਸਿਮਰਜੀਤ ਸਿੰਘ ਨੇ ਬੋਲਦਿਆ ਕਿਹਾ ਕਿ ਜਿੰਨੇ ਵਾਰ ਪੰਜਾਬ ਵੰਡਿਆ ਗਿਆ ਪਾਣੀ ਉਸ ਤੋਂ ਵੱਧ ਵਾਰ ਵੰਡਿਆ ਗਿਆ ਪਰ ਸਾਡੇ ਸਾਹਿਤ ਅਤੇ ਹੋਰ ਅਨੁਮਾਨਤਾ ਚ ਇਸ ਨੂੰ ਸੰਭੀਰਤਨ ਸਹਿਤ ਬਹੁਤ ਘੱਟ ਵਿਚਾਰਿਆ ਗਿਆ| ਇਸ ਮੌਕੇ ਡਾ.ਗੁਰਮੀਤ ਸਿੰਘ ਸਿੱਧੂ ਨੇ ਇਸ ਬਾਰੇ ਆਪਣੀ ਪਹਿਲਾਂ ਪ੍ਰਕਾਸ਼ਿਤ ਪੁਸਤਕ ਦੇ ਹਵਾਲਿਆ ਨਾਲ ਇਸ ਮੁੱਦੇ ਦੀ ਗੰਭੀਰਤਾ ਦਾ ਵਰਣਨ ਕੀਤਾ| ਉਹਨਾਂ ਇਸਦੇ ਦਾਰਸ਼ਨਿਕ ਸਮਾਜਿਕ ਪੱਖ ਅਤੇ ਪੰਜਾਬ ਦੇ ਅਵਚੇਤਨ ਨਾਲ ਜੋੜਕੇ ਪੇਸ਼ ਕੀਤਾ| ਸਮਾਗਮ ਦੇ ਅੰਤ ਚ ਫੈਡਰੇਸ਼ਨ ਵੱਲੋਂ ਗੁਰਤੇਜ ਸਿੰਘ ਅਤੇ ਡਾ. ਗੁਰਮੀਤ ਸਿੰਘ ਸਿਧੂ ਨੂੰ ਯਾਦਗਾਰੀ ਚਿੰਨਾ ਨਾਲ ਸਨਮਾਨਿਤ ਕੀਤਾ ਗਿਆ| ਸਟੇਜ ਸਕੱਤਰ ਦੀ ਭੂਮਿਕਾ ਰੀਸਰਚ ਸਕਾਲਰ ਸਿਮਰਜੀਤ ਸਿੰਘ ਨੇ ਨਿਭਾਈ|
ਇਸ ਮੌਕੇ ਡਾ. ਮੇਹਰ ਸਿੰਘ ਗਿੱਲ, ਸ.ਪਰਮਜੀਤ ਸਿੰਘ ਸਰਦਾਰ ਕਪੂਰ ਸਿੰਘ , ਡਾ. ਹਰਪਾਲ ਸਿੰਘ ਪੰਨੂੰ, ਡਾ. ਗੁਰਮੇਲ ਸਿੰਘ, ਸੰਦੀਪ ਸਿੰਘ, ਸੁਖਮਨਵੀਰ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਤੋਂ ਗੁਰਵਿੰਦਰ ਸਿੰਘ, ਨਰਾਇਣ ਸਿੰਘ ਆਦਿ ਤੋਂ ਇਲਾਵਾਂ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਹਾਜਰ ਸਨ|