ਜੀ ਐਸ ਪੰਨੂ
ਪਟਿਆਲਾ, 23 ਸਤੰਬਰ 2017 : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਭ ਤੋਂ ਸੀਨੀਅਰ ਮੁੱਖ ਵਾਤਾਵਰਣ ਇੰਜੀਨਿਅਰ ਪਵਨ ਗਰਗ ਨੇ ਬੋਰਡ ਦੇ 13ਵੇਂ ਮੈਂਬਰ ਸਕੱਤਰ ਵਜੋਂ ਅਹੁੱਦਾ ਸੰਭਾਲਿਆ, ਅਹੁੱਦਾ ਸੰਭਾਲਣ ਮੌਕੇ ਬੋਰਡ ਦਫਤਰ ਪੁੱਜੇ ਗਰਗ ਦਾ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨਿੱਘਾ ਸੁਆਗਤ ਕੀਤਾ|
ਪੰਜਾਬ ਦੇ ਛੋਟੇ ਜਿਹੇ ਕਸਬੇ ਹੰਢਿਆਏ ਤੋਂ ਮੈਟ੍ਰਿਕ ਕਰਕੇ ਥਾਪਰ ਕਾਲਜ ਤੋਂ ਸਿਵਲ ਇੰਜੀਨਿਅਰਰਿੰਗ ਦੀ ਆਨਰਜ ਵਿੱਚ ਡਿਗਰੀ ਕਰਨ ਉਪਰੰਤ 1985 ਵਿੱਚ ਬੋਰਡ ਵਿੱਚ ਜੂਨੀਅਰ ਵਾਤਾਵਰਣ ਇੰਜੀਨਿਅਰ ਵਜੋਂ ਉਹਨਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ| ਬੋਰਡ ਦੇ ਵੱਖਵੱਖ ਵੱਕਾਰੀ ਅਹੁੱਦਿਆਂ ਤੇ ਰਹਿੰਦੀਆ ਤਕਰੀਬਨ 32 ਸਾਲ ਦੇ ਲੰਬੇ ਤਜਰਬੇ ਵਾਲੇ ਪਵਨ ਗਰਗ ਇੱਕ ਮਿੱਠ ਬੋਲੜੇ, ਕੰਮ ਪ੍ਰਤੀ ਲਗਨ ਅਤੇ ਹੁਨਰ ਦੇ ਮੁਜੱਸਮਾਂ ਹਨ| ਉਹਨਾਂ ਆਪਣੀ ਪਲੇਠੀ ਮੀਟਿੰਗ ਦੌਰਾਨ ਅਫਸਰਾਂ ਅਤੇ ਕਰਮਚਾਰੀਆਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਅਤੇ ਲਗਨ ਨਾਲ ਹੁਣ ਬੋਰਡ ਹੋਰ ਬੁਲੰਦੀਆਂ ਛੋਹੇਗਾ ਖਾਸਕਰ ਜਦੋਂ ਕਾਹਨ ਸਿੰਘ ਪੰਨੂ ਵਰਗੇ ਇਮਾਨਦਾਰ, ਮਿਹਨਤੀ ਅਤੇ ਧੁਨੀ ਦੇ ਪੱਕੇ ਅਫਸਰ ਦੀ ਰਹਿਨੁਮਾਈ ਸਾਨੂੰ ਪ੍ਰਾਪਤ ਹੋਵੇ| ਉਹਨਾਂ ਬੋਰਡ ਨੂੰ ਹੋਰ ਬੁਲੰਦੀਆਂ ਛੂਹਣ ਅਤੇ ਪ੍ਰਦੂਸ਼ਣ ਰੋਕਣ ਨੂੰ ਆਪਣਾ ਟੀਚਾ ਮੰਨਦਿਆਂ ਬੋਰਡ ਦੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ|