ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਤੇ ਪਤਵੰਤੇ
ਜੀ ਐਸ ਪੰਨੂ
ਪਟਿਆਲਾ, 21 ਸਤੰਬਰ 2017 : ਸਾਡੇ ਖੇਤਰ ਦੀਆਂ ਜਿਆਦਾਤਰ ਯੂਨੀਵਰਸਿਟੀਆਂ ਅਧਿਆਪਨ ਖੇਤਰ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ ਅਤੇ ਖੋਜ ਕਾਰਜਾਂ ਨੂੰ ਇਹਨਾਂ ਦੀ ਬਣਦੀ ਜਗ੍ਹਾ ਨਹੀਂ ਮਿਲ ਪਾ ਰਹੀ ਹੈ| ਪਰੰਤੁ ਇਹ ਹਾਲਾਤ ਜਿਆਦਾ ਸਮੇਂ ਤੱਕ ਨਹੀਂ ਰਹਿ ਸਕਣਗੇ|ਇੱਕ ਅਧਿਆਪਕ ਨੂੰ ਆਦਰਸ ਅਧਿਆਪਕ ਬਣਨ ਲਈ ਖੋਜ ਕਾਰਜ ਹੀ ਭੂਮਿਕਾ ਨਿਭਾਉਣਗੇ|
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਇਹ ਵਿਚਾਰ ਸਾਂਝਾ ਕੀਤੇ| ਉਹ ਖੋਜਾਰਥੀਆਂ ਲਈ ਸੂਰੂ ਕੀਤੀ ਗਈ ਸਮਰੱਥਾ ਨਿਰਮਾਣ ਵਰਕਸਾਪ ਦਾ ਉਦਘਾਟਨ ਕਰਨ ਮੌਕੇ ਅਪਣੇ ਵਿਚਾਰ ਰੱਖ ਰਹੇ ਸਨ|ਇਹ ਵਰਕਸਾਪ ਬਿਜਨਸ ਸਟੱਡੀਜ ਵਿਭਾਗ ਵੱਲੋਂ ਸਿੰਡੀਕੇਟ ਰੂਮ ਵਿਖੇ ਅਯੋਜਿਤ ਕੀਤੀ ਗਈ| ਇਸ ਤੋਂ ਇਲਾਵਾ ਵੀਸੀ ਨੇ ਕਿਹਾ ਕਿ ਖੋਜ ਇੱਕ ਅਗਾਂਹਵਧੂ ਅਨੁਸ਼ਾਸਨ ਹੈ ਜੋ ਵਿਅਕਤੀ ਨੂੰ ਬਹੁਮੁੱਖੀ ਪ੍ਰਤਿਭਾ ਦਾ ਮਾਲਿਕ ਤਾਂ ਬਣਾਉਦਾ ਹੀ ਹੈ ਨਾਲ ਹੀ ਉਸ ਵਿੱਚ ਨਵਾਂਪਣ ਕਰਨ ਦੀ ਤਾਂਘ ਵੀ ਪੈਦਾ ਕਰਦਾ ਹੈ|
ਮੈਸੀ ਯੂਨੀਵਰਸਿਟੀ, ਨਿਊਜੀਲੈਂਡ ਤੋਂ ਵਿਸ਼ੇਸ. ਤੋਰ ਤੇ ਸਾਮਿਲ ਹੋਏ ਡਾ. ਜੀ.ਐਸ ਸੇਰਗਿਲ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਥੀਸਿਸ ਨੂੰ ਨਾਮੀ ਜਰਨਲਾਂ ਵਿੱਚ ਛਾਪਿਆ ਜਾਣਾ ਚਾਹੀਦਾ ਹੈ ਤਾਂ ਕਿ ਸੂਚਨਾਂ ਦਾ ਚੰਗੇ ਢੰਗ ਨਾਲ ਪ੍ਰਸਾਰ ਹੋ ਸਕੇ|ਉਹਨਾਂ ਨੇ ਕਿਹਾ ਕਿ ਰਿਸਰਚ ਮੈਥੋਡੋਲਾਜੀ ਖੋਜ ਦੀ ਧੜਕਣ ਅਤੇ ਜੀਵਨ ਹੈ| ਡਾ. ਸੇਰਗਿੱਲ ਦੇ ਵਿਚਾਰਾਂ ਨਾਲ ਸਹਿਮਤੀ ਜਤਾਉਂਦੇ ਹੋਏ ਥਾਪਰ ਯੂਨੀਵਰਸਿਟੀ ਤੋਂ ਸਾਮਿਲ ਡਾ. ਰਵੀ ਕਿਰਨ ਨੇ ਕਿਹਾ ਕਿ ਜਾਂ ਛਪਾਉ ਜਾਂ ਇਸ ਨੂੰ ਸੁੱਟ ਦਿਉ ਵਾਲੀ ਨੀਤੀ ਸਾਹਮਣੇ ਆਉਂਦੀ ਹੈ|ਇਸ ਲਈ ਸੂਚਨਾਂ ਨੂੰ ਛਪਾਈ ਜਰੀਏ ਪ੍ਰਸਾਰਿਤ ਕਰਨਾ ਹੀ ਲਾਭਵੰਦ ਹੈ|ਉਹਨਾਂ ਨੇ ਰਿਵਿਊ ਆਫ ਲਿਟਰੇਚਰ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ|
ਡਾ. ਇੰਦਰਜੀਤ ਸਿੰਘ, ਡੀਨ ਅਕੈਡਮਿਕ ਨੇ ਕਿਹਾ ਕਿ ਜਿਆਦਾਤਰ ਖੋਜਾਰਥੀਆਂ ਨੂੰ ਅਪਦੇ ਸੁਪਰਵਾਈਜਰਾਂ ਤੋਂ ਸਹੀ ਸੇਧ ਨਹੀਂ ਮਿਲਦੀ, ਉਹਨਾਂ ਨੂੰ ਸੇਧ ਦੇਣ ਲਈ ਖੋਜ ਸਬੰਧੀ ਸਹੀ ਪ੍ਰਕ੍ਰਿਆ ਦਾ ਪਾਲਣ ਕਰਨ ਦੀ ਬਜਾਇ ਗਲਤ ਪ੍ਰਕ੍ਰਿਆ ਦਾ ਉਪਯੋਗ ਕੀਤਾ ਜਾ ਰਿਹਾ ਹੈ|ਡੀਨ ਰਿਸਰਚ ਡਾ. ਜੀ.ਐਸ ਬਤਰਾ ਨੇ ਦੱਸਿਆ ਕਿ ਵੀਸੀ ਦੇ ਨਵੇਂ ਅਦੇਸ ਤਹਿਤ ਵੱਖ ਵੱਖ ਫੈਕਲਟੀ ਪੱਧਰ ਤੇ ਸਮਰੱਥਾ ਨਿਰਮਾਣ ਵਰਕਸਾਪ ਦਾ ਅਯੋਜਨ ਸੁਰੂ ਕਰ ਦਿੱਤਾ ਗਿਆ ਹੈ ਜੋ ਕਿ ਪਹਿਲਾਂ ਵਿਭਾਗਾਂ ਵੱਲੋਂ ਅਪਣੇ ਪੱਧਰ ਤੇ ਕੀਤਾ ਜਾ ਰਿਹਾ ਸੀ|