ਪਟਿਆਲਾ, 20 ਸਤੰਬਰ, 2017 : ਪਟਿਆਲਾ ਦੇ ਸਾਬਕਾ ਐਸ.ਐਸ.ਪੀ. ਅਤੇ ਕਪੂਰਥਲਾ ਦੇ ਜੇਲ ਸੁਪਰਡੈਂਟ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਦੇ ਮਾਤਾ ਸਰਦਾਰਨੀ ਅਮਰਜੀਤ ਕੌਰ ਗਿੱਲ ਦਾ ਅੱਜ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਸਵ: ਸ: ਰਜਿੰਦਰ ਸਿੰਘ ਧਮੋਟ ਦੇ ਧਰਮਪਤਨੀ ਸਰਦਾਰਨੀ ਗਿੱਲ 84 ਵਰ੍ਹਿਆਂ ਦੇ ਸਨ ਅਤੇ ਆਪਣੇ ਦੋ ਪੁੱਤਰਾਂ ਸ: ਗੁਰਪ੍ਰੀਤ ਸਿੰਘ ਗਿੱਲ ਤੇ ਸ: ਨਵਦੀਪ ਸਿੰਘ ਗਿੱਲ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਤੇ ਸਕੇ ਸਬੰਧੀਆਂ ਨੂੰ ਸਦੀਵੀਂ ਵਿਛੋੜਾ ਦੇ ਗਏ।
ਸਰਦਾਰਨੀ ਅਮਰਜੀਤ ਕੌਰ ਗਿੱਲ ਦਾ ਅੰਤਿਮ ਸਸਕਾਰ ਅੱਜ ਸਥਾਨਕ ਵੀਰ ਜੀ ਸਮਸ਼ਾਨ ਘਾਟ ਵਿੱਚ ਪੂਰੀਆਂ ਧਾਰਮਿਕ ਰੀਤਾਂ ਨਾਲ ਕੀਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਸ: ਗੁਰਪ੍ਰੀਤ ਸਿੰਘ ਗਿੱਲ ਨੇ ਦਿਖਾਈ। ਸਰਦਾਰਨੀ ਗਿੱਲ ਦੇ ਅੰਤਿਮ ਸਸਕਾਰ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਵੱਡੀ ਗਿਣਤੀ ਵਿੱਚ ਸੀਨੀਅਰ ਅਧਿਕਾਰੀ, ਗਿੱਲ ਪਰਿਵਾਰ ਦੇ ਰਿਸ਼ਤੇਦਾਰ, ਮਿੱਤਰ ਤੇ ਸ਼ਹਿਰ ਨਿਵਾਸੀਆਂ ਨੇ ਹਾਜ਼ਰੀ ਲਵਾਈ।
ਅੰਤਿਮ ਸਸਕਾਰ ਮੌਕੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਉਪਰੰਤ ਅਰਦਾਸ ਕੀਤੀ। ਇਸ ਮੌਕੇ ਏ.ਡੀ.ਜੀ.ਪੀ. ਸ਼੍ਰੀ ਆਈ.ਪੀ.ਐਸ. ਸਹੋਤਾ, ਆਈ.ਜੀ. ਸ਼੍ਰੀ ਏ.ਐਸ. ਰਾਏ, ਸਾਬਕਾ ਆਈ.ਜੀ. ਸ਼੍ਰੀ ਪਰਮਜੀਤ ਸਿੰਘ ਗਿੱਲ, ਆਈ.ਜੀ. ਜੇਲ੍ਹਾਂ ਸ਼੍ਰੀ ਲਖਵਿੰਦਰ ਸਿੰਘ ਜਾਖੜ, ਸਾਬਕਾ ਡੀ.ਆਈ.ਜੀ. ਸ਼੍ਰੀ ਹਰਿੰਦਰ ਸਿੰਘ ਚਾਹਲ, ਸ਼੍ਰੀ ਗੁਰਮੀਤ ਸਿੰਘ ਚੌਹਾਨ ਆਈ.ਪੀ.ਐਸ.,ਸ਼੍ਰੀ ਜਸਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ., ਏ.ਆਈ.ਜੀ. ਸ਼੍ਰੀ ਭੁਪਿੰਦਰ ਸਿੰਘ ਖੱਟੜਾ , ਸ਼੍ਰੀ ਸ਼ਮਸ਼ੇਰ ਸਿੰਘ ਬੋਪਾਰਾਏ, ਸਾਬਕਾ ਐਸ.ਐਸ.ਪੀ. ਸ਼੍ਰੀ ਮਹਿੰਦਰ ਸਿੰਘ ਚਾਹਲ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਸ਼੍ਰੀ ਸੁਖਦੇਵ ਮਹਿਤਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕਿਰਪਾਲ ਸਿੰਘ ਬਡੂੰਗਰ ਦੀ ਤਰਫ਼ੋਂ ਸ: ਭਗਵੰਤ ਸਿੰਘ, ਚੇਅਰਮੈਨ ਸ: ਹਰਵਿੰਦਰ ਸਿੰਘ ਹਰਪਾਲਪੁਰ, ਸਾਬਕਾ ਚੇਅਰਮੈਨ ਸ: ਕੁਲਵਿੰਦਰ ਸਿੰਘ ਲਵਲੀ, ਸਾਬਕਾ ਮੇਅਰ ਸ: ਅਜੀਤਪਾਲ ਸਿੰਘ ਕੋਹਲੀ ਅਤੇ ਸ਼੍ਰੀ ਵਿਸ਼ਨੂੰ ਸ਼ਰਮਾ, ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਸ਼੍ਰੀ ਸਰਬਜੀਤ ਸਿੰਘ ਭੰਗੂ,ਐਡਵੋਕੇਟ ਸ: ਸਤਨਾਮ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ਜਸਪਾਲ ਸਿੰਘ ਕਲਿਆਣ, ਸ: ਇੰਦਰ ਮੋਹਨ ਸਿੰਘ ਬਜਾਜ ਨੇ ਰੀਥ 'ਤੇ ਦੁਸ਼ਾਲਾ ਰੱਖ ਕੇ ਸਵਰਗੀ ਮਾਤਾ ਅਮਰਜੀਤ ਕੌਰ ਗਿੱਲ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ: ਉਜਾਗਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ ਸ: ਇਸ਼ਵਿੰਦਰ ਸਿੰਘ ਗਰੇਵਾਲ, ਐਸ.ਪੀ.ਡੀ. ਫਤਿਹਗੜ੍ਹ ਸਾਹਿਬ ਸ਼੍ਰੀ ਦਲਜੀਤ ਸਿੰਘ ਰਾਣਾ, ਐਸ.ਪੀ. ਡੀ. ਪਟਿਆਲਾ ਸ਼੍ਰੀ ਹਰਵਿੰਦਰ ਵਿਰਕ, ਐਸ.ਪੀ.ਸਿਟੀ ਸ਼੍ਰੀ ਕੇਸਰ ਸਿੰਘ ਧਾਲੀਵਾਲ, ਐਸ.ਪੀ. ਟਰੈਫਿਕ ਸ਼੍ਰੀ ਅਮਰਜੀਤ ਸਿੰਘ ਘੁੰਮਣ, ਡਾਇਰੈਕਟਰ ਐਕਸਾਈਜ਼ ਵਿਭਾਗ ਸ੍ਰੀ ਗੁਰਪਾਲ ਸਿੰਘ ਚਹਿਲ, ਡੀ.ਐਸ.ਪੀ. ਦਿਹਾਤੀ ਸ਼੍ਰੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. ਸਿਟੀ-2 ਸ਼੍ਰੀ ਸੁਖਅਮ੍ਰਿੰਤ ਸਿੰਘ ਰੰਧਾਵਾ, ਐਸ.ਐਚ.ਓ. ਸ਼੍ਰੀ ਜਸਵਿੰਦਰ ਸਿੰਘ ਟਿਵਾਣਾ, ਇੰਸਪੈਕਟਰ ਹਰਦੀਪ ਸਿੰਘ ਬਡੂੰਗਰ, ਐਸ.ਐਚ.ਓ. ਸ਼੍ਰੀ ਜਾਨਪਾਲ ਸਿੰਘ, ਐਸ.ਐਚ.ਓ. ਸ਼੍ਰੀ ਰਾਜੇਸ਼ ਮਲਹੋਤਰਾ, ਐਸ.ਐਚ.ਓ. ਸ਼੍ਰੀ ਜੇ.ਐਸ. ਰੰਧਾਵਾ, ਐਸ.ਐਚ.ਓ. ਸ਼੍ਰੀ ਸੁਰਿੰਦਰ ਭੱਲਾ, ਐਸ.ਐਚ.ਓ. ਸ਼੍ਰੀ ਰਾਹੁਲ ਕੌਸ਼ਲ, ਸ਼੍ਰੀ ਭਗਵਾਨ ਦਾਸ ਜੁਨੇਜਾ, ਗਿਆਨੀ ਸੁਖਦੇਵ ਸਿੰਘ, ਸ਼੍ਰੀ ਅਨਿੱਲ ਅਗਰਵਾਲ, ਕੌਂਸਲਰ ਸ਼੍ਰੀ ਸੁਖਵਿੰਦਰਪਾਲ ਸਿੰਘ ਮਿੰਟਾ, ਸ਼੍ਰੀ ਗੁਰਜੀਤ ਸਿੰਘ ਗੁਰੀ, ਸ਼੍ਰੀ ਕੰਵਲਜੀਤ ਸਿੰਘ ਗੋਨਾ, ਸ਼੍ਰੀ ਭੁਪਿੰਦਰ ਸਿੰਘ ਬੀ.ਐਚ.ਪ੍ਰਾਪਰਟੀ, ਸ਼੍ਰੀ ਸਮਸ਼ੇਰ ਸਿੰਘ ਗੁੱਡੂ, ਸ਼੍ਰੀ ਦਵਿੰਦਰ ਮੱਲੀ, ਸ਼੍ਰੀ ਜਸਵਿੰਦਰਪਾਲ ਸਿੰਘ ਚੱਢਾ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਸ਼ਹਿਰੀ ਪਤਵੰਤੇ, ਪੱਤਰਕਾਰ ਭਾਈਚਾਰਾ ਵੀ ਹਾਜ਼ਰ ਸਨ। ਸਵਰਗੀਆ ਮਾਤਾ ਅਮਰਜੀਤ ਕੌਰ ਗਿੱਲ ਦਾ ਅੰਗੀਠਾ ਸਾਂਭਣ ਦੀ ਰਸਮ 21 ਸਤੰਬਰ ਨੂੰ ਸਵੇਰੇ 9.00 ਵਜੇ ਹੋਵੇਗੀ।