ਚੰਡੀਗੜ੍ਹ, 20 ਸਤੰਬਰ, 2017 :ਹਰਿਆਣਾ ਦੇ ਸਰਕਾਰੀ ਸਕੂਲਾਂ ਦੇ ਜਿੰਨ੍ਹਾਂ ਅਧਿਆਪਕਾਂ ਦਾ ਹਾਲ ਹੀ ਵਿਚ ਤਬਾਦਲਾ ਹੋਈਆ ਹੈ, ਉਨ੍ਹਾਂ ਨੁੰ ਜਲਦੀ ਹੀ ਐਮ.ਆਈ.ਐਸ. ਪੋਰਟਲ 'ਤੇ ਆਪਣਾ ਵੇਰਵਾ ਅਪਡੇਟ ਕਰਨਾ ਹੋਵੇਗਾ ਨਹੀ ਤਾਂ ਇਸ ਮਹੀਨੇ ਦੀ ਤਨਖਾਹ ਤਿਆਰ ਨਹੀਂ ਹੋਵੇਗਾ ਅਤੇ ਨਾਲ ਹੀ ਉਨ੍ਹਾਂ ਦੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸੈਕੰਡਰੀ ਸਿਖਿਆ ਵਿਭਾਗ ਦੇ ਵਧੀਕ ਡਾਇਰੈਕਟਰ (ਪ੍ਰਸਾਸ਼ਨ) ਵਰਿੰਦਰ ਸਿੰਘ ਸਹਿਰਾਵਤ ਨੇ ਦਸਿਆ ਕਿ ਸਕੂਲ ਸਿਖਿਆ ਨਿਦੇਸ਼ਾਲਯ ਹਰਿਆਣਾ ਵੱਲੋਂ ਰਾਜ ਦੇ ਸਾਰੇ ਜਿਲਾ ਸਿਖਿਆ ਅਧਿਕਾਰੀ ਤੇ ਜਿਲਾ ਮੌਲਿਕ ਸਿਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਸਾਰੇ ਤਬਾਦਲੇ ਹੋਏ ਅਧਿਆਪਕਾਂ ਦਾ ਐਮ.ਆਈ.ਐਸ. ਪੋਰਟਲ ਅਪਡੇਟ ਕਰਵਾ ਦੇਣ ਤਾਂ ਜੋ ਉਨ੍ਹਾਂ ਦੀ ਤਨਖਾਹ ਸਮੇਂ 'ਤੇ ਤਿਆਰ ਕਰਾਈ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਅਧਿਆਪਕ ਤਬਾਦਲਾ ਨੀਤੀ ਵਿਚ ਵੀ ਸਪਸ਼ਟ ਤੌਰ 'ਤੇ ਵਰਨਣ ਕੀਤਾ ਗਿਆ ਹੈ ਕਿ ਅਧਿਆਪਕਾਂ ਦਾ ਤਬਾਦਲਾ ਐਮ.ਆਈ.ਐਸ. ਪੋਰਟਲ ਦੇ ਆਧਾਰ 'ਤੇ ਹੀ ਕੀਤਾ ਜਾ ਰਿਹਾ ਹੈ। ਇਸ ਲਈ ਜਿੰਨ੍ਹਾਂ ਅਧਿਆਪਕਾਂ ਦਾ 3 ਅਗਸਤ, 2017 ਅਤੇ 6 ਸਤੰਬਰ, 2017 ਨੂੰ ਤਬਾਦਲਾ ਹੋਇਆ ਹੈ ਉਹ ਸਾਰੇ ਆਪਣੇ ਪੁਰਾਣੇ ਸਕੂਲ ਦੇ ਰਿਲੀਵਿੰਗ ਅਤੇ ਨਵੇਂ ਸਟੇਸ਼ਨ ਦੀ ਪੋਸਟਿੰਗ ਅਪਡੇਟ ਕਰ ਦੇਣ। ਜੇਕਰ ਕੋਈ ਅਧਿਆਪਕ ਜਾਂ ਸਕੂਲ ਮੁਖੀਆ ਵਿਭਾਗਾਂ ਦੇ ਇੰਨ੍ਹਾਂ ਆਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਤਬਾਦਲੇ ਹੋਏ ਅਧਿਆਪਕ ਦੀ ਇਸ ਮਹੀਨੇ ਦੀ ਤਨਖਾਹ ਤਿਆਰ ਨਹੀਂ ਕੀਤੀ ਜਾ ਸਕੇਗੀ। ਪੋਰਟਲ ਦੇ ਅਪਡੇਟ ਕਰਨ ਵਿਚ ਦੇਰੀ ਦੇ ਲਈ ਜਿੰਮੇਵਾਰ ਅਧਿਆਪਕਾਂ ਦੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।