← ਪਿਛੇ ਪਰਤੋ
ਚੰਡੀਗੜ੍ਹ, 20 ਸਤੰਬਰ, 2017 :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਉਨ•ਾਂ ਦੇ ਵੱਡਮੁਲੇ ਯੋਗਦਾਨ ਨੂੰ ਯਾਦ ਕੀਤਾ। ਸਮੁੱਚੇ ਮੰਤਰੀ ਮੰਡਲ ਨੇ ਦੂਸਰੀ ਵਿਸ਼ਵ ਜੰਗ ਅਤੇ 1965 ਦੀ ਭਾਰਤ-ਪਾਕਿ ਜੰਗ ਦੇ ਮਹਾਨ ਯੋਧੇ ਦੇ ਸਤਿਕਾਰ ਵਿੱਚ ਖੜੇ• ਹੋ ਕੇ ਦੋ ਮਿੰਟ ਦਾ ਮੋਨ ਰੱਖਿਆ। ਮੁੱਖ ਮੰਤਰੀ ਨੇ ਇਸ ਜੰਗੀ ਨਾਇਕ ਦੇ ਹੌਂਸਲੇ ਅਤੇ ਦ੍ਰਿੜ•ਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਰਜਨ ਸਿੰਘ ਦੀਆਂ ਉਹ ਯਾਦਾਂ ਵਿੱਚ ਹਮੇਸ਼ਾ ਹੀ ਉਨ•ਾਂ ਦੇ ਮੰਨ ਵਿੱਚ ਵਸੀਆਂ ਰਹਿਣਗੀ ਜਦੋਂ ਹਵਾਈ ਫੌਜ ਦੇ ਸਾਬਕਾ ਚੀਫ ਆਫ ਏਅਰ ਸਟਾਫ ਨੇ ਉਨ•ਾਂ ਦੀ ਮਿਲਟਰੀ ਇਤਿਹਾਸ ਬਾਰੇ ਇਕ ਕਿਤਾਬ ਜਾਰੀ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਨੇਕਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਵਾਰਡ ਹਾਸਲ ਕਰਨ ਵਾਲੇ ਅਰਜਨ ਸਿੰਘ ਨੇ ਕੇਵਲ ਭਾਰਤੀ ਹਵਾਈ ਫੌਜ ਦੇ ਇਕ ਫੌਜੀ ਵੱਜੋਂ ਹੀ ਉਚਾਈਆਂ ਨੂੰ ਨਹੀਂ ਛੂਹਿਆ ਸਗੋਂ ਉਨ•ਾਂ ਨੇ ਆਪਣੇ ਜੀਵਨ ਦੌਰਾਨ ਰਾਜਦੂਤ, ਸਿਆਸਤਦਾਨ ਅਤੇ ਭਾਰਤ ਸਰਕਾਰ ਦੇ ਸਲਾਹਕਾਰ ਵੱਜੋਂ ਵੀ ਵੱਡਾ ਨਾਮਨਾ ਖੱਟਿਆ।
Total Responses : 930