ਜੀ ਐਸ ਪੰਨੂ
ਪਟਿਆਲਾ, 18 ਸਤੰਬਰ 2017 : ਐਸ.ਐਸ.ਪੀ.ਪਟਿਆਲਾ ਨੇ ਸੰਖੇਪ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਜੀਤ ਸਿੰਘ ਲਾਡਾ ਆਪਣੇ ਸਾਥੀਆ ਗੋਪੀ ਘਨਸਾਮਪੁਰੀਆ, ਗੋਪੀ ਕੋਡ਼ਾ ,ਪਰੇਮਾ ਸਿੰਘ ਪ੍ਰੇਮਾ ਲਾਹੋਰੀਆ ਪਲਵਿੰਦਰ ਸਿੰਘ ਪਿੰਦਾ ਅਤੇ ਹੋਰ ਆਪਣੇ ਸਾਥੀਆ ਨਾਲ ਰਲਕੇ ਮਿਤੀ 27/11/2016 ਨੂੰ ਮੈਕਸੀਅਮ ਸਕਿਉਰਟੀ ਜੇਲ ਨਾਭਾ ਵਿਖੇ ਪੁਲਿਸ ਮੁਲਾਜਮਾ ਤੇ ਹਮਲਾ ਕਰਕੇ ਨਾਭਾ ਜੇਲ ਵਿਚੋ 4 ਖਤਰਨਾਕ ਗੈਗਸਟਰ ਜਿਨਾ ਵਿੱਚ ਹਰਜਿੰਦਰ ਸਿੰਘ ਵਿੱਕੀ ਗੋਡਰ, ਗੁਰਪ੍ਰੀਤ ਸਿੰਘ ਸੇਖੋ, ਕੁਲਪ੍ਰੀਤ ਸਿੰਘ ਨੀਟਾ ਦਿਉਲ ਤੇ ਅਮਨਦੀਪ ਸਿੰਘ ਢੋਟੀਆ ਅਤੇ ਦੋ ਅੱਤਵਾਦੀ ਜਿਹਨਾ ਵਿਚ ਹਰਮਿੰਦਰ ਸਿੰਘ ਮਿੰਟੂ ਤੇ ਕਸਮੀਰਾ ਸਿੰਘ ਗਲਵੱਡੀ ਆਦਿ ਨੂੰ ਹਥਿਆਰਾ ਦੀ ਨੋਕ ਤੇ ਭਜਾਕੇ ਲੈ ਗਏ ਸੀ| ਸਪੈਸਲ ਇੰਨਵੈਸਟੀਗੇਸਨ ਟੀਮ ਦਾ ਗਠਨ ਕੀਤਾ ਗਿਆ ਇੰਸਪੈਕਟਰ ਬਿਕਰਮਜੀਤ ਸਿੰਘ ਬਰਾਡ਼ ਇੰਚਾਰਜ ਸੀ.ਆਈ.ਏ ਪਟਿਆਲਾ ਨੇ ਸਮੇਤ ਪੁਲਿਸ ਪਾਰਟੀ ਦੇ ਮਿਰਜਾਪੁਰ ਚੰਡੀਗਡ਼ ਰੋਡ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰੀ ਦੇ ਅਧਾਰ ਪਰ ਨਾਭਾ ਜੇਲ ਬਰੇਕ ਦਾ ਮੁੱਖ ਦੋਸੀ ਗੁਰਜੀਤ ਸਿੰਘ ਲਾਡਾ ਪੁੱਤਰ ਇੰਦਰਜੀਤ ਸਿੰਘ ਵਾਸੀ ਡਾਢ ਥਾਣਾ ਸਰਾਏ ਅਮਾਨਤ ਖਾਂ ਜਿਲਾ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇਕ ਪਜੈਰੋ ਗੱਡੀ ਜਾਹਲੀ ਨੰਬਰ ਵਾਲੀ,ਇਕ 30 ਬੋਰ ਪਿਸਟਲ ਸਮੇਤ 44 ਰੋਦ, ਜਾਹਲੀ ਵੋਟਰ ਕਾਰਡ,ਇਕ ਪੈਨ ਕਾਰਡ ਤੇ ਪਾਸਪੋਰਟ ਅਤੇ ਹੋਰ ਦਸਤਾਵੇਜ ਬਰਾਮਦ ਕਰਨ ਦੀ ਸਫਲਤਾ ਗ੍ਰਿਫਤਾਰ ਹੋਣ ਨਾਲ ਪੰਜਾਬ ਦੀਆ ਦਰਜਨਾ ਹੀ ਇਰਾਦਾ ਕਤਲ,ਡਬਲ ਤੇ ਤੀਹਰੇ ਕਤਲ, ਗੱਡੀਆਂ ਖੋਹਣ ਅਤੇ ਅਗਵਾ ਕਰਕੇ ਫਿਰੋਤੀਆਂ ਲੈਣ ਦੀਆਂ ਵਾਰਦਾਤਾਂ ਟਰੇਸ ਹੋਈਆਂ ਹਨ| ਨਾਭਾ ਜੇਲ ਬਰੇਕ ਕੇਸ ਵਿਚ ਟੀਮ ਵੱਲੋਂ ਦਿਨ ਰਾਤ ਮੇਹਨਤ ਕਰਕੇ ਹੁਣ ਤੱਕ ਨਾਭਾ ਜੇਲ ਬਰੇਕ ਕੇਸ ਵਿਚ ਜੇਲ ਵਿਚੋ ਭੱਜਣ ਵਾਲੇ ਤੇ ਇਹਨਾ ਨੂੰ ਜੇਲ ਵਿੱਚੋ ਭਜਾਉਣ ਵਾਲੇ ਵਿਅਕਤੀਆ ਵਿਚੋ ਕੁਲ 26 ਵਿਅਕਤੀਆ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ| ਜੇਲ ਵਿੱਚੋ ਫਰਾਰ ਹੋਏ ਵਿੱਕੀ ਗੌਂਡਰ ਤੇ ਅੱਤਵਾਦੀ ਕਸਮੀਰਾ ਸਿੰਘ ਗਲਵੱਡੀ ਦੀ ਗ੍ਰਿਫਤਾਰੀ ਬਾਕੀ ਹੈ| ਜਿਹਨਾ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ| ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗੁਰਜੀਤ ਸਿੰਘ ਲਾਡਾ ਜਾਹਲੀ ਪਾਸਪੋਰਟ ਦੇ ਅਧਾਰ ਪਰ ਆਪ ਖੁਦ, ਉਸ ਦੀ ਘਰਵਾਲੀ ਤੇ ਲਡ਼ਕੀ ਨਾਲ ਮਾਰਚ 2017 ਵਿੱਚ ਬਾਹਰਲੇ ਦੇਸ. ਦੁਬਈ ਚਲਾ ਗਿਆ ਸੀ| ਜਿਥੇ ਇਹ ਕਰੀਬ 10 ਦਿਨ ਰਹਿਕੇ ਆਇਆ ਸੀ| ਹੁਣ ਇਹ ਆਪਣੀ ਘਰਵਾਲੀ ਤੇ ਲਡ਼ਕੀ ਸਮੇਤ ਬਾਹਰਲੇ ਦੇਸ ਅਮਰੀਕਾ ਜਾਣ ਦੀ ਫਿਰਾਕ ਵਿਚ ਸੀ| ਜਿਸ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ| ਜਿਸ 'ਤੋ ਹੋਰ ਇੰਕਸਾਫ ਹੋਣ ਦੇ ਅਸਾਰ ਹਨ|