ਜੀ ਐੱਸ ਪੰਨੂੰ
ਪਟਿਆਲਾ, 20 ਸਤੰਬਰ 2017 : ਪਟਿਆਲਾ ਸ਼ਹਿਰ 'ਚ ਦਫ਼ਾ 144 ਲਗਾਈ ਗਈ ਹੈ ਅਤੇ ਕਿਸੇ ਨੂੰ ਵੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪੰਜ ਜਾਂ ਪੰਜ ਤੋਂ ਵੱਧ ਵਿਅਕਤੀ ਇਕੱਠੇ ਹੋਣੇ ਹਨ, ਉਹਨਾਂ ਨੂੰ ਜਿਲਾ ਮੈਜਿਸਟਰੇਟ ਪਟਿਆਲਾ ਪਾਸੋਂ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਪਟਿਆਲਾ ਸ਼ਹਿਰ 'ਚ ਕਿਸਾਨਾਂ ਦੀਆਂ ਕੁਝ ਜਥੇਬੰਦੀਆਂ ਵੱਲੋਂ 22 ਸਤੰਬਰ ਤੋਂ ਪਟਿਆਲਾ ਸ਼ਹਿਰ 'ਚ 5 ਦਿਨ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਕਈ ਵਪਾਰਕ, ਸਮਾਜਿਕ ਜਥੇਬੰਦੀਆਂ, ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਸ਼ਹਿਰੀ ਪਤਵੰਤਿਆਂ ਨੇ ਪਟਿਆਲਾ ਦੇ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੂੰ ਮਿਲ ਕੇ ਧਰਨੇ ਕਾਰਨ ਪਟਿਆਲਾ ਸ਼ਹਿਰ 'ਚ ਵਪਾਰ, ਆਮ ਜਨ ਜੀਵਨ ਅਤੇ ਵਿਦਿਆਰਥੀਆਂ ਦੇ ਵਿਦਿਅਕ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਪਟਿਆਲਾ ਸ਼ਹਿਰ ਦਾ ਜਨ ਜੀਵਨ ਪ੍ਰਭਾਵਿਤ ਕਰਨ ਦੀ ਬਜਾਏ ਆਪਣੇ ਆਗੂਆਂ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਆਪਣੇ ਮਸਲਿਆਂ ਦਾ ਢੁਕਵਾਂ ਹੱਲ ਕੱਢਣ ਲਈ ਕਹਿਣ।
ਦੂਜੇ ਪਾਸੇ ਪਟਆਿਲਾ ਤੋਂ ਐਮ. ਪੀ. ਡਾ: ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਜਬਰ ਅਤੇ ਦਬਾਉਣ ਵਾਲਾ ਵਤੀਰਾ ਅਪਣਾਉਣ ਦੀ ਸਖਤ ਨਖੇਧੀ ਅਤੇ ਅਲੋਚਨਾ ਕੀਤੀ ਹੈ।ਡਾ: ਗਾਂਧੀ ਨੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਦਾ ਪੁਰਜੋਰ ਸਮਰਥਨ ਕਰਦੇ ਹੋਏ ਕਿਸਾਨਾਂ ਵਲੋਂ ਸਰਕਾਰ ਤੋਂ ਬੀਮਾਰ ਖੇਤੀ ਸੈਕਟਰ ਲਈ ਤੁਰੰਤ ਅਤੇ ਲੰਬੇ ਸਮੇਂ ਲਈ ਰਾਹਤ ਦੇ ਕਦਮ ਚੁੱਕਣ ਆਪਣੀਆਂ ਹੱਕੀ ਮੰਗਾਂ ਨੂੰ ਉਭਾਰਨ ਲਈ ਸ਼ਾਂਤੀ ਪੂਰਨ ਢੰਗ ਨਾਲ ਸੰਘਰਸ਼ ਕਰਨ ਦੇ ਹੱਕ ਦੀ ਵਕਾਲਤ ਕਰਦੇ ਹੋਏ ਸਰਕਾਰ ਦੇ ਇਸ ਜਾਬਰ ਕਦਮ ਨੂੰ ਕਿਸਾਨਾਂ ਦੇ ਜਮਹੂਰੀ ਹੱਕਾਂ ਤੇ ਹਮਲਾ ਕਰਾਰ ਦਿੱਤਾ ਹੈ, ਪਟਆਿਲਾ ਦੇ ਐਮ. ਪੀ. ਨੇ ਕਿਸਾਨ ਜਥੇਬੰਦੀਆਂ ਦੇ ਸੈਕੜੇ ਆਗੂਆਂ ਅਤੇ ਕਾਰਕੁੰਨਾਂ ਦੀਆਂ ਗ੍ਰਿਫਦਾਰੀਆ ਅਤੇ ਕਿਸਾਨ ਜਥੇਬੰਦੀਆਂ ਤੇ ਕੀਤੇ ਜਾਬਰ ਹਮਲੇ ਤੇ ਗੁੱਸਾ ਪ੍ਰਗਟ ਕੀਤਾ ਹੈ।
ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਵਿਚ ਪੁਲਿਸ ਨੇ ਅੱਜ ਤੋਂ ਹੀ ਨਾਕਾਬੰਦੀ ਸ਼ੁਰੂ ਕਰ ਦਿਤੀ ਹੈ ਪਤਾ ਲਗਾ ਹੈ ਕਿ ਕੁੱਝ ਨੂੰ ਹਿਰਾਸਤ ਵਿਚ ਵੀ ਲਿਆ ਹੈ ਆਈ ਜੀ ਪਟਿਆਲਾ ਨੇ ਪਹਿਲਾ ਹੀ ਸਾਫ ਕਰ ਦਿੱਤਾ ਹੈ ਕਿ ਕਿਸੇ ਤਰਾਂ ਦੀ ਢਿੱਲ ਨਹੀਂ ਦਿਤੀ ਜਾਵੇਗੀ। ਦੂਸਰੀ ਤਰਫ ਕਰਜੇ ਦੇ ਮਾਰੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਆਗੂ ਕਰਜੇ ਮਾਫੀ ਦੇ ਵਾਹਦੇ ਕਰਕੇ ਪੋਆਈਆ ਵੋਟਾਂ ਦਾ ਮੂਲ ਤਾਰਨ ਅਤੇ ਕਰਜਾ ਮੁਆਫੀ ਦੀ ਖਾਦੀ ਸਹੁੰ ਦੀ ਝੱਲ ਨੂੰ ਪੂਰਾ ਕਰਨ ਲਈ ਆਪਣੀ ਜਾਨ ਬਾਜੀ ਲਗਾਕੇ ਧਰਨਾ ਲਗਾਉਣ ਲਈ ਬਜਿਦ ਹਨ। ਸੋ ਅਜਿਹੀ ਸਥਿੱਤੀ ਵਿਚ ਦਰਮਿਆਨਾ ਰਾਹ ਲੱਭਣਾ ਜਰੂਰੀ ਹੈ ਜਿਸ ਲਈ ਕਿਸਾਨਾਂ ਨੂੰ ਪਾਬੰਦ ਜਗਾ ਉਤੇ ਜਿਵੇ ਕਿ ਪੋਲੋ ਗਰਾਉਂਡ ਜਹੇ ਸਥਾਨ ਤੇ ਧਰਨਾ ਲਗਾਉਣ ਦੀ ਇਜ਼ਾਜਤ ਦੇਣੀ ਸਭ ਲਈ ਸਾਰਗਾਰ ਹੋਵੇਗੀ। ਕਿਸਾਨਾਂ ਨੂੰ ਗੱਲ ਕਹਿਣ ਦੀ ਤੇ ਸਰਕਾਰ ਨੂੰ ਅਮਨ ਕਾਨੂੰਨ ਬਹਾਲ ਰੱਖਣ ਦੀ ਸੋਹਰਤ ਮਜੂਦ ਰਹੇਗੀ। ਇਥੇ ਇਹ ਵੀ ਦੱਸਣ ਯੋਗ ਹੈ ਕਿ ਪਹਿਲਾ ਵੀ 144 ਲਗਣ ਦੇ ਦੌਰਾਨ ਦੋ ਜੱਥੇਬੰਦੀਆਂ ਆਪਣਾ ਮੁਜਾਹਰਾ ਕਰ ਚੁੱਕੀਆਂ ਹਨ।