ਜੀ ਐਸ ਪੰਨੂ
ਪਟਿਆਲਾ, 17 ਸਤੰਬਰ, 2017 : ਪੀ.ਐਸ.ਈ.ਬੀ ਇੰਜੀਨੀਅਰਜ ਐਸੋਸ਼ੀਏਸ਼ਨ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਰਾਜ ਦੇ ਥਰਮਲ ਪਲਾਂਟਾਂ ਦੀ ਅਰਬਾਂ ਰੁਪੈ ਦੀ ਜਾਇਦਾਦ ਨੂੰ ਖੋਰਾ ਲਾਉਣ ਤੋਂ ਪਹਿਲਾਂ ਸਰਕਾਰ ਇਸ ਸੰਬੰਧੀ ਇੱਕ "ਸਫੈਦ ਪੱਤਰ"ਛਾਪੇ ਐਸੋਸ਼ੀਏਸ਼ਨਨੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਦਾ ਬਠਿੰਡਾ ਅਤੇ ਰੋਪੜ ਥਰਮਲ ਨੂੰ ਬੰਦ ਕਰਨ ਦੇ ਬੇਲੋੜੇ ਤੇ ਬੇ ਸਮਝ ਫੈਸਲੇ, ਦਾ ਪੂਰਜ਼ੋਰ ਵਿਰੋਧ ਵੀ ਕੀਤਾ ਹੈ ਅਤੇ ਐਸੋਸ਼ੀਏਸ਼ਨ ਨੇ ਮੰਗ ਕੀਤੀ ਹੈ ਕਿ ਪੰਜਾਬ ਰਾਜ ਦੀ ਅਰਬਾਂ ਰੁਪੈ ਦੀ ਇਸ ਜਾਇਦਾਦ ਨੂੰ ਖੋਰਾ ਲਾਉਣ ਤੋ ਪਹਿਲਾਂ ਸਰਕਾਰ ਇਸ ਸੰਬੰਧੀ ਇੱਕ "ਸਫੈਦ ਪੱਤਰ" ਛਾਪੇ ਜਿਸ ਵਿੱਚ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਆਧਾਰ ਤੇ ਰਾਜ ਨੂੰ ਇਸਦੇ ਵਿਤੀ ਫਾਇਦੇ ਦੱਸੇ, ਨਾਲ ਹੀ ਸਭ ਧਿਰਾਂ ਦਾ ਦ੍ਰਿਸ਼ਟੀਕੋਣ ਦਿੰਦੇ ਹੋਏ ਪਬਲਿਕ ਸੈਕਟਰ ਦੀ ਭਾਈਵਾਲੀ ਨੂੰ ਬਰਕਾਰਾਰ ਰੱਖਣ ਲਈ 800 ਮੈਗਾਵਾਟ ਪੰਜਾਬ ਵਿੱਚ ਪਾਵਰ ਪਲਾਂਟ ਤਜਵੀਜ ਕਰੇ।ਪੀ.ਐਸ.ਈ.ਬੀ. ਇੰਜੀਨੀਅਰਜ ਐਸੋਸ਼ੀਏਸ਼ਨ ਨੇ ਦਸਿਆਕਿ ਹਮੇਸ਼ਾ ਅਪਣੇ ਇਸ ਕਰਤੱਬ ਪ੍ਰਤੀ ਬਚਨਬੰਦ ਰਹੀ ਹੈ ਕਿ ਉਹ ਬਿਜਲੀ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਮਹੱਤਵਪੂਰਨ ਨੀਤੀਆਂ ਸੰਬੰਧੀ ਸਮੇਂ2 ਤੇ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਪ੍ਰਬੰਧਕਾਂ ਨੂੰ ਅਪਣੀ ਨਿਰਪੱਖ ਰਾਇ ਦਿੰਦੀ ਹੈ ਤਾਂ ਕਿ ਰਾਜ ਵਿੱਚ ਪਾਵਰ ਸੈਕਟਰ ਯੋਗ ਤਰੱਕੀ ਕਰ ਸਕੇ ਜਿਸ ਸਦਕਾ ਖਪਤਕਾਰਾਂ ਨੂੰ ਯੋਗ ਕੀਮਤਾਂ ਤੇ ਬਿਜਲੀ ਮੁਹਈਆ ਕੀਤੀ ਜਾ ਸਕੇ।
ਐਸੋਸ਼ੀਏਸ਼ਨ ਨੀਤੀ ਘਾੜਿਆਂ ਨੂੰ ਉਹਨਾ ਦੀਆਂ ਬਿਜਲੀ ਉਤਪਾਦਨ ਸੰਬੰਧੀ ਇੱਕ ਪਾਸੜ ਨੀਤੀਆਂ ਪ੍ਰਤੀ ਸੁਚੇਤ ਵੀ ਕਰਦੀ ਆਈ ਹੈਤੇਖਾਸਤੋਰਤੇ ਕਰਕੇ ਬਿਜਲੀ ਉਤਪਾਦਨ ਵਿੱਚ ਪੂਰਨ ਰੂਪ ਵਿੱਚ ਪ੍ਰਾਈਵੇਟ ਅਦਾਰਿਆਂ ਤੇ ਨਿਰਭਰ ਨਾ ਹੋਣ ਸੰਬੰਧੀ ਵਾਰ ਵਾਰ ਸੁਚੇਤਵੀ ਕੀਤਾ ਗਿਆ ਕਿ ਉਤਪਾਦਨ ਵਿੱਚ ਪਬਲਿਕ ਤੇ ਪ੍ਰਾਈਵੇਟ ਸੈਕਟਰ ਦੀ ਲੱਗਪੱਗ ਬਰਾਬਰ ਦੀ ਹਿੱਸੇਦਾਰੀ ਰੱਖੀ ਜਾਵੇ ਪਰ ਪਿਛਲੇ ਦਹਾਕੇ ਵਿੱਚ ਨੀਤੀ ਘਾੜਿਆਂ ਨੇ ਇਸ ਰਾਇ ਨੂੰ ਅੱਖੋ ਪਰੋਖੇ ਕਰ ਕੇ ਨਿੱਜੀ ਅਦਾਰਿਆਂ ਨੂੰ ਬਿਜਲੀ ਉਤਪਾਦਨ ਵਿੱਚ ਤਰਜੀਹ ਦਿੱਤੀ ਜਿਸਦੇ ਨਤੀਜੇ ਵਜੋਂ ਰਾਜ ਦੇ ਖਪਤਕਾਰਾਂ ਨੂੰ ਬਿਜਲੀ ਦੇ ਮਹਿੰਗੇ ਭਾਅ ਦੇਣੇ ਪੈ ਰਹੇ ਹਨ। ਮਹਿੰਗੀ ਬਿਜਲੀ ਦੀ ਇੱਕੋ ਇੱਕ ਵਜ੍ਹਾ ਪ੍ਰਾਈਵੇਟ ਬਿਜਲੀ ਉਤਪਾਦਕਾਂ ਨੂੰ ਬਿਨਾਂ ਬਿਜਲੀ ਖਰੀਦੇ ਵਿਅਰਥ ਹੀ ਉੱਕੀਪੁੱਕੀ ਰਕਮ ਦੇਣਾਂ ਹੈ ਜਿਸਦਾ 25 ਸਾਲਾ ਸਮਝੌਤਿਆਂ ਵਿੱਚ ਬੜੀ ਹੀ ਬੇਸਮਝੀ ਨਾਲ ਪ੍ਰਾਵਾਧਾਨ ਕੀਤਾ ਹੈ।ਪੰਜਾਬ ਕੋਲ ਇਸ ਵੇਲੇ ਕੁੱਲ ਉਪਲੱਬਧ ਸਮਰੱਥਾ 14000 ਮੈਗਾਵਾਟ ਹੈ ਜਿਸ ਵਿੱਚ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾ ਦੀ ਸਮਰੱਥਾ ਸਿਰਫ 2640 ਮੈਗਾਵਾਟ ਹੈ ਜੋ ਕਿ ਕੇਵਲ 19% ਹੈ। ਇਹ ਹੋਰ ਵੀ ਘਟ ਜਾਵੇਗੀ ਜੇਕਰ ਬਠਿੰਡਾ ਅਤੇ ਰੋਪੜ ਦੇ ਪਲਾਂਟਾਦੇ 880 ਮੈਗਾਵਾਟ ਦੀ ਸਮਰੱਥਾ ਨੂੰ ਬੰਦ ਕਰਨ ਦੀ ਤਜਵੀਜ ਸਿਰੇ ਚੜ੍ਹਦੀ ਹੈ।ਪਾਵਰ ਪਲਾਂਟ ਬਹੁਤ ਹੀ ਜ਼ਿਆਦਾ ਲਾਗਤ ਅਤੇ ਲੰਬਾ ਸਮਾਂ ਲੈ ਕੇ ਬਣਨ ਵਾਲੇ ਉਦਯੋਗ ਹੁੰਦੇ ਹਨ ਸੋ ਇਹਨਾਂ ਨੂੰ ਬੰਦ ਕਰਨ ਸੰਬੰਧੀ ਬਹੁਤ ਹੀ ਸੋਚ ਵਿਚਾਰ ਕੇ ਅਤੇ ਸਾਰੀਆਂ ਪ੍ਰਭਾਵਿਤ ਧਿਰਾਂ ਨਾਲ ਵਿਚਾਰਨ ਤੋਂ ਬਾਅਦ ਹੀ ਲੈਣੇ ਚਾਹੀਦੇ ਹਨ।ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੀ.ਐਸ.ਪੀ.ਸੀ.ਐਲ਼. ਨੇ ਪ੍ਰਭਾਵਿਤ ਧਿਰਾਂ ਸਮੇਤ ਪੀ.ਐਸ.ਈ.ਬੀ. ਇੰਜੀਨੀਅਰਜ ਐਸੋਸ਼ੀਏਸ਼ਨ, ਜੋ ਕਿ ਇੱਕ ਪਰੋਫੇਸ਼ਨਲ ਸੰਸਥਾ ਹੈ, ਨਾਲ ਬਿਨਾਂ ਕੋਈ ਵਿਚਾਰ ਵਿਟਾਂਦਰਾ ਕੀਤੇ ਬੜੀ ਹੀ ਕਾਹਲੀ ਨਾਲ ਅਤੇ ਚੁੱਪਚਪੀਤੇ ਥਰਮਲ ਪਲਾਂਟਾ ਨੂੰ ਬੰਦ ਕਰਨ ਦੀ ਤਜਵੀਜ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ।
ਐਸੋਸ਼ੀਏਸ਼ਨ ਵੱਲੋਂ ਪੈਰਵਾਈ ਕਰਨ ਤੇ ਪਿਛਲੀ ਸਰਕਾਰ ਨੇ ਹਾਜੀਪੁਰ ਵਿਖੇ 1320ਮੈਗਾਵਾਟ ਦਾ ਸੁਪਰ ਕਰਿਟੀਕਲ ਪਲਾਂਟ ਲਾਉਣ ਲਈ ਸਹਿਮਤੀ ਪਰਗਟਾਈ ਸੀ ਅਤੇ ਬਾਅਦ ਵਿੱਚ ਇਹ ਫੈਸਲਾ ਕੀਤਾ ਸੀ ਕਿ ਰੋਪੜ ਵਿਖੇ ਤਿੰਨ 800 ਮੈਗਾਵਾਟ ਦੇ ਸੁਪਰਕਰਿਟੀਕਲ ਪਲਾਂਟ ਲਾਏ ਜਾਣਗੇ।ਇਸ ਦਿਸ਼ਾ ਵੱਲ ਹਾਲ ਦੀ ਘੜੀ ਮੈਨੇਜਮੈਨਟ ਵੱਲੋਂ ਕੋਈ ਵੀ ਜਿਕਰ ਯੋਗ ਕਾਰਵਾਈ ਨਹੀ ਕੀਤੀ ਗਈ।ਇਹਨਾਂ ਸੁਪਰ ਕਰਿਟੀਕਲ ਪਲਾਟਾ ਨੂੰ ਜਨਰੇਸ਼ਨ ਕਰਨ ਵਿੱਚ ਘੱਟੋਘੱਟ 5ਸਾਲਾਂ ਦਾ ਸਮਾਂ ਲੱਗੇਗਾ ਤੇ ਜੇਕਰ ਬਠਿੰਡਾ ਤੇ ਰੋਪੜ ਥਰਮਲ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਇਸ ਸਮੇਂ ਤੱਕ ਪੰਜਾਬ ਵਿੱਚ ਪਾਵਰ ਦੀ ਬਹੁਤ ਕਮੀ ਹੋ ਜਾਵੇਗੀ । ਇਸ ਤੋਂ ਇਲਾਵਾ ਜੇਕਰ ਪ੍ਰਾਈਵੇਟ ਥਰਮਲ ਪਲਾਂਟਾ ਤੋਂ ਕਿਸੇ ਵਜ੍ਹਾ, ਜਿਵੇਂ ਕਿ ਅੱਗ ਲੱਗਣ, ਕੋਲੇ ਦੀ ਘਾਟ ਆਦਿ, ਕਰਕੇ ਬਿਜਲੀ ਨਹੀ ਮਿਲਦੀ ਤਾਂ ਨਿੱਜੀ ਉਤਪਾਦਕ ਬਿਜਲੀ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਕਰਕੇ ਰਾਜ ਕੌਸ਼ ਦੀ ਲੁਟ ਕਰ ਸਕਦੇ ਹਨ। ਸੋ ਸਰਕਾਰੀ ਥਰਮਲ ਪਲਾਂਟ ਨੂੰ ਜਿਨ੍ਹਾਂ ਚਿਰ ਚਾਲੂ ਰੱਖਿਆ ਜਾ ਸਕਦਾ ਹੇ ਚਾਲੂ ਰੱਕਣ ਵਿੱਚ ਹੀ ਸਿਆਣਪ ।
ਗੁਰੁ ਨਾਨਾਕ ਦੇਵ ਥਰਮਲ ਪਲਾਂਟ ਬਠਿੰਡਾ ਦਾ ਕੇਂਦਰੀ ਬਿਜਲੀ ਅਥਾਰਟੀ ਦੇ ਮਾਪਦੰਡਾਂ ਮੁਤਾਬਕ ਸਾਲ 2004ਤੋਂ 2014 ਵਿੱਚ 700ਕਰੋੜ ਰੂਪੈ ਖਰਚ ਕਰਕੇ ਪੂਨਰ ਨਿਰਵਾਣ ਕੀਤਾ ਗਿਆ ਸੀ। ਸਟੇਜ2 ਦੇ ਯੂਨਿਟਾਂ ਦੀ ਵੀ ਨਵੀਂ ਟ੍ਰਬਾਈਨ ਅਤੇ ਬੁਆਇਲਰ ਲਗਾ ਕੇ ਸਮਰੱਥਾ 110ਮੈਗਾਵਾਟ ਤੋਂ 120 ਮੈਗਾਵਾਟ ਵਧਾਈ ਗਈ ਸੀ।ਪੂਨਰ ਨਿਰਵਾਣ ਤੋਂ ਬਾਅਦ ਬਠਿੰਡਾ ਦੇ ਯੁਨਿਟ ਨੰ: 1,2,3 ਅਤੇ 4 ਦੇ ਜੀਵਨ ਕਾਲ ਵਿੱਚ ਸਾਲ 2021.2022, 2022.2023, 2028.29 ਅਤੇ 2030.31 ਤੱਕ ਦਾ ਵਾਧਾ ਵੀ ਹੈ।ਜਿੱਥੋਂ ਤੱਕ ਸਰਕਾਰੀ ਪਲਾਂਟਾਂ, ਸਮੇਤ ਬਠਿੰਡਾ ਪਲਾਂਟਾਂ ਦੀ ਜਨਰੇਸ਼ਨ ਦੀ ਲਾਗਤ ਦੀ ਕੀਮਤ ਦੀ ਗੱਲ ਹੈ, ਜੇਕਰ ਸਰਕਾਰੀ ਕੋਲੇ ਦੀ ਖਾਣ ਪਛਵਾੜਾ ਜੋ ਮਾਰਚ 2015 ਵਿੱਚ ਮਿਲੀ ਸੀ, ਨੂੰ ਚਾਲੂ ਕਰ ਲਿਆ ਜਾਵੇ ਤਾਂ ਬਿਜਲੀ ਵਾਜਬ ਕੀਮਤ ਤੇ ਪੈਦਾ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਥਰਮਲ ਪਲਾਂਟ ਬੰਦ ਕਰਨ ਨਾਲ ਸਟਾਫ ਦੀ ਵੱਡੀ ਪੱਧਰ ਤੇ ਛਾਂਟੀ ਹੋਵੇਗੀ। ਸਰਕਾਰ ਦੇ ਬੇਰੋਜ਼ਗਾਰ ਨੌਜਵਾਂਨਾ ਨੂੰ ਰੋਜ਼ਗਾਰ ਦੇਣ ਦੇ ਮੱਤ ਦੇ ਵੀ ਖਿਲਾਫ ਹੋਵੇਗਾ, ਐਸੋਸ਼ੀਏਸ਼ਨ ਸਰਕਾਰ ਨੂੰ ਬਿਜਲੀ ਖੇਤਰ ਦੀ ਸੰਭਾਵੀ ਹਾਲਤ ਦੇ ਮੱਦੇ ਨਜ਼ਰ ਅਗਾਹ ਕਰਦੀ ਹੈ ਕਿ ਬਠਿੰਡਾ ਪਲਾਂਟ ਬੰਦ ਕਰਨ ਤੋਂ ਪਹਿਲਾਂ ਰੋਪੜ ਸੁਪਰਕਰਿਟੀਕਲ ਪਲਾਟ ਦੀ ਉਸਾਰੀ ਸੂਨਿਸ਼ਚਤ ਕਰ ਲਈ ਜਾਵੇ।ਸਰਕਾਰਨੇ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾ ਦੇ ਬੰਦ ਕਰਨ ਦੇ ਮੁੱਦੇ ਤੇ ਉੱਚ ਪੱਧਰੀ ਕਮੇਟੀ ਬਣਾਈ ਹੈ। ਕਮੇਟੀ ਨੂੰ ਮਿਲਕੇ ਵੀ ਅਪਣਾ ਪੱਖ ਵੀ ਰੱਖੇਗੀ।