ਜੀ ਐਸ ਪੰਨੂ
ਪਟਿਆਲਾ, 16 ਸਤੰਬਰ, 2017 : ਬਾਬਾ ਅਜੀਤ ਸਿੰਘ (ਹੰਸਾਲੀ ਵਾਲੇ) ਹੋਸਟਲ, ਤਲਵੰਡੀ ਸਾਬੋ ਵਲੋਂ ਵਾਈਸ-ਚਾਂਸਲਰ ਨੂੰ ਸੈਸ਼ਨ 2017-19 ਲਈ 42 ਗਰੀਬ ਵਿਦਿਆਰਥਣਾਂ ਜਿਨ੍ਹਾਂ ਦੇ ਮਾਤਾ ਪਿਤਾ ਦੀ ਸਲਾਨਾ ਆਮਦਨ ਇੱਕ ਲੱਖ/ਇੱਕ ਲੱਖ ਰੁਪਏ ਤੋਂ ਘੱਟ ਹੈ, ਦੀ ਹੋਸਟਲ ਫੀਸ ਵਿਚ ਰਿਆਇਤ ਦੇਣ ਸਬੰਧੀ ਲਿਖਿਆ ਗਿਆ , ਵਾਈਸ-ਚਾਂਸਲਰ ਵਲੋਂ ਇਸ ਸਬੰਧੀ ਪਹਿਲਤਾ ਦੇ ਆਧਾਰ ਤੇ ਕਦਮ ਚੁੱਕਦਿਆਂ ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ.ਪੀ. ਐਸ. ਓਬਰਾਏ ਨਾਲ ਗੱਲਬਾਤ ਕੀਤੀ । ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਓਬਰਾਏ ਨੇ ਇੰਜੀਨੀਰਿੰਗ ਦੀਆਂ ਉਕਤ ਵਿਦਿਆਰਥਣਾਂ ਦੀਆਂ ਲੋੜਾਂ ਨੁੰ ਸਮਝਦਿਆਂ ਸਰਬਤ ਦਾ ਭਲਾ ਟਰੱਸਟ ਵਲੋਂ 42 ਵਿਦਿਆਰਥਣਾਂ ਦੀ ਪੂਰੀ ਹੋਸਟਲ ਫੀਸ ਅਤੇ ਮੈਸ ਖਾਣੇ ਦਾ ਅੱਧਾ ਬਿਲ ਅਦਾ ਕਰਨ ਦਾ ਭਰੋਸਾ ਦਿਤਾ ਤਾਂ ਜੋ ਇਹ ਵਿਦਿਆਰਥਣਾਂ ਨਿਰਵਿਘਨ ਆਪਣੀ ਪੜਾਈ ਜਾਰੀ ਰੱਖ ਸਕਣ। ਸਰਬਤ ਦਾ ਭਲਾ ਟਰੱਸਟ ਵਲੋਂ ਲੋਕ ਭਲਾਈ ਹਿਤ ਚੁੱਕੇ ਕਦਮ ਲਈ ਯੂਨੀਵਰਸਿਟੀ ਪ੍ਰਬੰਧਨ ਸ਼ਲਾਘਾ ਕਰਦਾ ਹੈ।