ਜੀ ਐਸ ਪੰਨੂ
ਪਟਿਆਲਾ, 15 ਸਤੰਬਰ, 2017 : ਪੰਜਾਬ ਦੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਜਿਹਨਾਂ ਵਿੱਚ ਪੀ.ਐਸ.ਈ.ਬੀ ਇੰਪਲਾਈਜ. ਫੈਡਰੇਸਨ ਏਟਕ, ਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ. ਫੈਡਰੇਸਨ, ਆਈ.ਟੀ.ਆਈ ਇੰਪਲਾਈਜ ਐਸੋਸੀਏਸਨ, ਇੰਪਲਾਈਜ. ਫੈਡਰੇਸਨ ਪਾਵਰਕਾਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਸਮੁੱਚੇ ਪੰਜਾਬ ਵਿਚੋ ਬਿਜਲੀ ਮੁਲਾਜਮਾਂ ਨੇ ਆਪਣੀਆਂ ਮੰਨੀਆਂ ਮੰਗਾਂ ਲਾਗੁ ਕਰਾਉਣ ਅਤੇ 28 ਮੰਗਾਂ ਦਾ ਮੰਗ ਪੱਤਰ ਲਾਗੂ ਕਰਾਉਣ ਲਈ ਬਿਜਲੀ ਨਿਗਮ ਪਟਿਆਲਾ ਦੇ ਮੁੱਖ ਦਫਤਰ ਦੇ ਤਿੰਨਾਂ ਗੇਟਾ ਤੇ ਆਪੋ ਆਪਣੀਆਂ ਜਥੇਬੰਦੀਆਂ ਦੇ ਲਾਲ ਤੇ ਕੇਸਰੀ ਤੇ ਚਿਟੇ ਝੰਡੇ ਲੈ ਕੇ ਵਿਸਾਲ ਰੋਹ ਭਰਭੂਰ ਮੁਜਾਹਰਾਂ ਕੀਤਾ|ਮੁਜਾਹਰੇ ਕਾਰਨ ਤਿੰਨੇ ਗੇਟ ਕੁਝ ਸਮੇ ਲਈ ਬੰਦ ਰਹੇ| ਮੁਜਾਹਰੇ ਕਾਰਣ ਮਾਲ ਰੋਡ ਤੇ ਸੜਕੀ ਆਵਾਜਾਈ ਚਾਰ ਘੰਟੇ ਲਈ ਠੱਪ ਰਹੀ|ਸਖਤ ਗਰਮੀ ਦੇ ਬਾਵਜੂਦ ਮੁਲਾਜਮਾਂ ਨੇ ਮਨੈਜਮੇਟ ਤੇ ਸਰਕਾਰ ਖਿਲਾਫ ਰੋਹ ਭਰਭੂਰ ਨਾਅਰੇਬਾਜੀ ਕੀਤੀ|ਮੁਜਾਹਰੇ ਦੇ ਦੋਰਾਨ ਬਿਜਲੀ ਨਿਗਮ ਦੀ ਮਨੈਜਮੇਂਟ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਜਲਦੀ ਮੀਟਿੰਗ ਦੇਣ ਦਾ ਪੱਤਰ ਵੀ ਦਿੱਤਾ| ਮੁਜਾਹਰੇ ਤੋ ਬਾਅਦ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ|ਸਹਿਰ ਦੇ ਮੁੱਖ ਫੁਆਰਾਂ ਚੋਕ ਚ ਸਰਕਾਰ ਦੇ ਵੱਲੋ ਪਟਿਆਲਾ ਦੇ ਐਸ.ਡੀ.ਐਮ ਸੁਭਾਸ ਭਾਰਦਵਾਜ ਨੇ ਮੁੱਖ ਮੰਤਰੀ ਦੇ ਨਾ ਦਾ ਮੰਗ ਪੱਤਰ ਪ੍ਰਾਪਤ ਕੀਤਾ|
ਧਰਨੇ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਬਿਜਲੀ ਮੁਲਾਜਮ ਏਕਤਾ ਮੰਚ ਨੇ ਦੱਸਿਆਂ ਕਿ ਅੱਜ ਦੇ ਵਿਸਾਲ ਮੁਜਾਹਰੇ ਵਿੱਚ ਗੁਰਦਾਸਪੁਰ, ਅਮ੍ਰਿਤਸਰ ਸਿਟੀ, ਪੈਡੂ, ਤਰਨਤਾਰਨ, ਹੁਸਿਆਰਪੁਰ, ਜਲੰਧਰ, ਨਵਾਂ ਸਹਿਰ, ਕਪੂਰਥਲਾ, ਲੁਧਿਆਣਾ ਸਹਿਰੀ ਤੇ ਪੈਡੂ, ਖੰਨਾ, ਰੋਪੜ, ਮੁਹਾਲੀ, ਪਟਿਆਲਾ, ਸੰਗਰੂਰ, ਬਠਿਡਾ, ਫਿਰੋਜਪੁਰ, ਫਰੀਦਕੋਟ, ਮੁਕਤਸਰ ਵੰਡ ਸਰਕਲਾਂ ਤੋ ਇਲਾਵਾ ਬਠਿਡਾ, ਰੋਪੜ ਅਤੇ ਲਹਿਰਾਂ ਮਹੁੱਬਤ ਥਰਮਲ ਪਲਾਟਾਂ ਦੇ ਕਰਮਚਾਰੀਆਂ ਨੇ ਬਹੁਤ ਉਤਸਾ ਨਾਲ ਭਾਗ ਲਿਆਂ|ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੰਚ ਨੇ ਬਿਜਲੀ ਨਿਗਮ ਦੀ ਮਨੈਜਮੇਟ ਨੂੰ 13 ਜੁਲਾਈ ਨੂੰ 28 ਸੂਤਰੀ ਮੰਗ ਪੱਤਰ ਦਿੱਤਾ ਸੀ|ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਬਿਜਲੀ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾ ਵਾਗ1.12.11 ਤੋ ਪੈ ਬੈਡ ਦਿੱਤਾ ਜਾਵੇ|ਇਹ ਪੈ ਬੈਡ 1ਤੋ 17 ਨੰਬਰ ਗਰੁੱਪ ਤੱਕ ਅਤੇ ਹਰ ਵਰਗ ਦੇ ਮੁਲਾਜਮ ਤੇ ਲਾਗੂ ਕੀਤਾ ਜਾਵੇ|ਉਹਨਾ ਕਿਹਾ ਕਿ ਬਿਜਲੀ ਨਿਗਮ ਵਿੱਚ ਟੈਕਨੀਕਲ, ਕਲੈਰੀਕਲ ਅਤੇ ਅਕਾਉਟਸ. ਵਰਗ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਜਿਹਨਾਂ ਨੂੰ ਪੂਰੇ ਸਕੇਲ ਵਿੱਚ ਭਰਿਆਂ ਜਾਵੇ, ਹਰ ਕਰਮਚਾਰੀ ਨੂੰ ਤਿੰਨ ਤਰੱਕੀਆ ਦੇਣੀਆਂ ਯਕੀਨੀ ਬਣਾਇਆਂ ਜਾਵੇ|ਵਰਕਚਾਰਜ. ਸਮੇਤ ਠੇਕੇਦਾਰੀ ਅਧੀਨ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਰੈਗੁਲਰ ਕੀਤਾ ਜਾਵੇ, ਨਵੇ ਭਰਤੀ ਹੋਏ ਕਰਮਚਾਰੀਆਂ ਅਤੇ ਰਿਟਾਇਰ ਕਰਮਚਾਰੀਆਂ ਨੂੰ ਬਿਜਲੀ ਕਨੂਸੇਸਨ ਦੀ ਰਿਆਇਤ ਦਿੱਤੀ ਜਾਵੇ|ਬਿਜਲੀ ਨਿਗਮ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਮਹਿਕਮਾਨਾ ਚਾਰਜਸੀਟਾਂ ਦਾ ਨਿਪਟਾਰਾ ਸਮਾਬੱਧ ਕਰਕੇ ਇਹਨਾਂ ਦਾ ਹੱਲ ਕੀਤਾ ਜਾਵੇ|
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਸੁਬਾਈ ਆਗੂਆ ਹਰਭਜਨ ਸਿੰਘ ਪਿਲਖਣੀ, ਗੁਰਵੇਲ ਸਿੰਘ ਬੱਲਪੁਰੀਆ, ਜਰਨੈਲ ਸਿੰਘ ਚੀਮਾ, ਮਨਜੀਤ ਸਿੰਘ ਚਾਹਲ, ਮਹਿੰਦਰ ਸਿੰਘ ਲਹਿਰਾ, ਨਰਿੰਦਰ ਸੈਣੀ, ਆਰ.ਕੇ ਤਿਵਾੜੀ, ਦਵਿੰਦਰ ਸਿੰਘ ਪਸੋਰ, ਪੁਰਨ ਸਿੰਘ ਖਾਈ, ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਰਿੰਦਰ ਪਾਲ ਸਿੰਘ ਲਹੋਰੀਆਂ, ਹਰਬੰਸ ਸਿੰਘ ਦੀਦਾਰਗੜ੍ਰ, ਰਣਜੀਤ ਸਿੰਘ ਬਿਜੋਕੀ, ਗੋਬਿੰਦਰ ਸਿੰਘ, ਕਮਲ ਕੁਮਾਰ ਪਟਿਆਲਾ, ਨਰਿੰਦਰ ਬੱਲ ਨੇ ਕਿਹਾ ਕਿ ਬਿਜਲੀ ਮੁਲਾਜਮਾਂ ਕੋਲ ਸੰਘਰਸ ਤੋ ਬਿਨਾਂਹ ਕੋਈ ਚਾਰਾ ਨਹੀ ਕਿਉਕਿ ਮਨੈਜਮੇਟ ਪਿਛਲੇ ਲੰਮੇ ਸਮੇ ਤੋ ਲਾਰੇ ਲੱਪੇ ਦੀ ਨੀਤੀ ਨਾਲ ਡੰਗ ਟਪਾ ਰਹੀ ਹੈ|ਆਗੂਆਂ ਨੇ ਮਨੈਜਮੇਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਮੁਲਾਜਮਾਂ ਦੇ ਮਸਲੇ ਨਾ ਕੀਤੇ ਤਾ ਸੰਘਰਸ .ਨੂੰ ਹੋਰ ਤੇਜ. ਕੀਤਾ ਜਾਵੇਗਾ|
ਪਾਵਰ ਕਾਮ ਦੇ ਪ੍ਰਬੰਧਕੀ ਮੇਂਬਰ ਨੇ ਅੱਜ ਦੇ ਧਰਨੇ ਸਬੰਦੀ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਨੇ ਇਕ ਕਮੇਟੀ ਬਣਾਈ ਹੈ ਜਿਸ ਵਿਚ ਸਕੱਤਰ ਪਾਵਰ , ਸਕੱਤਰ ਫਾਨਾਂਸ ਪੰਜਾਬ , ਮੈਂਬਰ ਐਡਮਿਨ ਅਤੇ ਮੈਂਬਰ ਫਾਨਾਸ ਪਾਵਰ ਕਾਮ ਸ਼ਾਮਲ ਹਨ ਕਮੇਟੀ ਮੰਗਾ ਦੀ ਪੜਚੋਲ ਕਰਕੇ ਪਾਵਰ ਕਾਮ ਸਰਕਾਰ ਨੂੰ ਇਕ ਹਫਤੇ ਵਿਚ ਭੇਜ ਦੇਵੇਗੀ। ਉਨ੍ਹਾਂ ਕਿਹਾ ਕਿ ਕੈਟਾਗਰੀ ਵਾਈਜ ਤੇ ਵਿੱਤੀ ਮਿਆਰ ਨਾਲ ਸਾਰਾ ਵਰਕ ਆਊਟ ਕਰ ਲਿਆ ਹੈ ਅਸੀਂ ਇਨ੍ਹਾਂ ਨੂੰ ਕਿਹਾ ਕਿ ਅਸੀਂ 18 ਤੱਕ ਭੇਜ ਦੇਵਾਗੇ ਜੋ ਹੁਣ ਵੀ ਇਹੋ ਹੀ ਕਿਹਾ ਹੈ ਇਸੇ ਲਈ ਦੂਜੀ ਧਿਰ ਜਾ ਜੋਇੰਟ ਫਾਰਮ ਫੈਡਰੇਸ਼ਨ ਨੇ ਇਸ ਵਿਚ ਹਿਸਾ ਨਹੀਂ ਲਿਆ ਹੈ। ਕਿਉਂਕਿ ਉਨ੍ਹਾਂ ਨੇ ਇਹ ਮਸਲਾ ਸਾਨੂੰ ਪੈਂਡਿੰਗ ਰੱਖਣ ਲਈ ਕਿਹਾ ਸੀ। ਪਰ ਫਿਰ ਵੀ ਅਸੀਂ ਤਿਆਰੀ ਕੀਤੀ ਹੋਈ ਹੈ ਸਰਕਾਰ ਜੋ ਫੈਸਲਾ ਲਵੇਗੀ ਠੀਕ ਹੈ। ਓਨਾ ਕਿਹਾ ਕਿ ਇਸ ਵਿਚ ਫਾਇਨਾਂਸ ਰਫਲੀ 70 ਕਰੋੜ ਦੇ ਲੱਗਭਗ ਲਗੇਗਾ ਜਿਸ ਲਈ ਸਰਕਾਰ ਦੀ ਮਨਜੂਰੀ ਜਰੂਰੀ ਹੈ। ਪਾਵਰ ਕਾਮ ਆਪਣੇ ਤੋਰ ਤੇ ਕੁਝ ਨਹੀਂ ਕਰ ਸਕਦਾ ਹੈ ਇਥੇ ਇਹ ਦੱਸਣ ਯੋਗ ਹੈ ਪਾਵਰ ਕਾਮ ਦਾ ਦਫਤਰ ਇਕ ਮਜਾਹਾਰੇਇਆ ਸਥਾਨ ਬਣ ਗਿਆ ਹੈ ਨਿੱਤ ਨਵੇਂ ਮੁਜਾਹਰੇਆ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ ਅਤੇ ਪਾਵਰ ਕਾਮ ਦੇ ਨਿੱਤ ਹੋ ਰਹੇ ਨੁਕਸਾਨ ਬਾਰੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ ? ਸਰਕਾਰੀ ਜਾ ਪ੍ਰਬੰਧਕੀ ਤੋਰ ਤੇ ਜੋ ਨੁਕਸ਼ਾਨ ਹੁੰਦਾ ਹੈ ਕੋਈ ਜਾਚ ਸੋਚ ਨਹੀਂ ਹੈ।