ਜੀ ਐਸ ਪੰਨੂ
ਪਟਿਆਲਾ, 14 ਸਤੰਬਰ, 2017 : ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ ਆਪਣੇ ਕਾਰਜ-ਕਾਲ ਦਾ ਇੱਕ ਮਹੀਨਾ ਪੂਰਾ ਹੋਣ ਤੇ ਯੂਨੀਵਰਸਿਟੀ ਫੈਕਲਟੀ ਨਾਲ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਰੁਤਬਾ ਦਿਵਾਉਣ ਦੇ ਉਦੇਸ਼ ਦੀ ਗੱਲ ਕਹੀ।ਉਨ੍ਹਾਂ ਖੋਜ ਵਿੱਚ ਵਧੇਰੇ ਤੀਬਰਤਾ ਤੇ ਨਵੀਨਤਾ ਲਿਆਉਣ ਅਤੇ ਲਾਭਦਾਇਕ ਬਣਾਉਣ ਦੀ ਲੋਡ਼ ਤੇ ਜ਼ੋਰ ਦਿੱਤਾ ਤਾਂ ਜੋ ਖੋਜ ਪ੍ਰੋਜੈਕਟਾਂ ਲਈ ਵੱਧ ਤੋਂ ਵੱਧ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਫੰਡ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾਂ ਇੱਕ ਸਲਾਹਕਾਰ ਬੋਰਡ ਸਥਾਪਤ ਕਰਨ ਦੀ ਘੋਸ਼ਨਾ ਕੀਤੀ ਜੋ ਵੱਖ ਵੱਖ ਸਰੋਤਾਂ ਤੋਂ ਸਫਲਤਾਪੂਰਵਕ ਫੰਡ ਹਾਸਲ ਕਰਨ ਦੇ ਉਦੇਸ਼ ਨਾਲ ਪ੍ਰੋਜੈਕਟ ਡਿਜ਼ਾਈਨ ਕਰੇਗਾ। ਡਾ. ਘੁੰਮਣ ਨੇ ਵਿਦਿਆਰਥੀਆਂ ਨੂੰ ਮੁੱਖ ਹਿੱਸੇਦਾਰ ਦੱਸਦਿਆਂ ਅਧਿਆਪਕਾਂ ਨੂੰ ਅਧਿਐਨ-ਵਿਧੀ ਨੂੰ ਕਾਰਗੁਜ਼ਾਰੀ, ਪ੍ਰੈਕਟਿਸ ਅਤੇ ਪ੍ਰੀਖਿਆ-ਕੇਂਦਰਿਤ ਨਾਲੋਂ ਨੌਕਰੀ-ਆਧਾਰਿਤ ਬਣਾਉਣ ਲਈ ਕਿਹਾ।
ਡਾ. ਘੁੰਮਣ ਨੇ ਸਿੱਖਿਆ ਦੇਣ ਵਾਲੇ ਸਿਰਫ ਟਾਪੂ ਬਣਾਉਣ ਨਾਲੋਂ ਅਧਿਆਪਨ ਅਭਿਆਸਾਂ ਅਤੇ ਪ੍ਰੋਜੈਕਟਾਂ ਨੂੰ ਵੱਧ ਤੋਂ ਵੱਧ ਅੰਤਰ-ਅਨੁਸ਼ਾਸਨੀ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਾਈਬਰਸਪੇਸ ਦੀ ਵਰਤੋਂ ਨਵੀਨਤਮ ਗਿਆਨ ਹਾਸਲ ਕਰਨ ਦੇ ਸਭ ਤੋਂ ਸ਼ਕਤੀਸ਼ਾਲੀ ਸਰੋਤ ਵਜੋਂ ਕਰਨੀ ਚਾਹੀਦੀ ਹੈ ਨਾਕਿ ਹੋਣਹਾਰ ਵਿਦਿਆਰਥੀਆਂ ਦੀਆਂ ਨਜ਼ਰਾਂ ਵਿੱਚ ਹਾਸੋਹੀਣੀ ਸਥਿਤੀ ਬਣਨ ਲਈ। ਉਨ੍ਹਾਂ ਉਦਯੋਗ ਅਤੇ ਮਾਰਕੀਟ ਸੂਤਰੀਕਰਨ ਦੇ ਮੱਦੇਨਜ਼ਰ ਕੋਰਸ ਪਾਠਕ੍ਰਮ ਵਿੱਚ ਮਹੱਤਵਪੂਰਨ ਮੱਧਕਾਲ ਪਰਿਵਰਤਨ ਕਰਨ ਦੀ ਵੀ ਲੋੜ ਤੇ ਜ਼ੋਰ ਦਿੱਤਾ। ਇਸ ਮਕਸਦ ਲਈ ਬੋਰਡ ਆਫ ਸਟੱਡੀਜ਼ ਦੀਆਂ ਮੀਟਿੰਗਾਂ ਵਿੱਚ ਮਾਰਕੀਟ ਜਾਂ ਅਲੂਮਨੀ ਤੋਂ ਪੇਸ਼ੇਵਰ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਪੀ.ਐਚ.ਡੀ. ਲਈ ਨਿਗਰਾਨਾਂ ਦੀ ਨਾਮਜ਼ਦਗੀ ਕਰਨ ਲੱਗਿਆਂ ਵਧੇਰੇ ਪਾਰਦਰਸ਼ਤਾ, ਉਦੇਸ਼ ਅਤੇ ਸਵੈ-ਰੈਗੂਲੇਟਰੀ ਆਧਾਰ ਤੇ ਮੈਰਿਟ ਨੂੰ ਧਿਆਨ ਵਿੱਚ ਰੱਖਣ ਦੀ ਵੀ ਸਲਾਹ ਦਿੱਤੀ।
ਇਸ ਤੋਂ ਪਹਿਲਾਂ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ ਨੇ ਵਾਈਸ-ਚਾਂਸਲਰ ਡਾ. ਘੁੰਮਣ ਦਾ ਸਵਾਗਤ ਕੀਤਾ ਅਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਅਤੇ ਡੀਨ ਰਿਸਰਚ ਡਾ. ਜੀ.ਐਸ. ਬੱਤਰਾ ਨੇ ਭਾਰੀ ਗਿਣਤੀ ਵਿੱਚ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਮੰਚ ਸਾਂਝਾ ਕੀਤਾ।