ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਪਾਰਟੀ ਚ ਸ਼ਾਮਲ ਹੋਣ ਵਾਲੀ ਸ੍ਰੀਮਤੀ ਕਾਂਤਾ ਰਾਣੀ ਦਾ ਸਿਰੋਪਾ ਪਾ ਕੇ ਸਵਾਗਤ ਕਰਦੇ ਹੋਏ।
ਪਟਿਆਲਾ, 9 ਸਤੰਬਰ, 2017 : ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪਾਰਟੀ ਦੇ ਵਿਸਤਾਰ ਲਈ ਸਮੇਂ-ਸਮੇਂ ਤੇ ਕਾਰਜ ਕੀਤੇ ਜਾ ਰਹੇ ਹਨ। ਉਸੇ ਤਰਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਮਹਿਲਾ ਵਿੰਗ ਹਿੰਦੁਸਤਾਨ ਮਹਿਲਾ ਸੈਨਾ ਦੀ ਪੰਜਾਬ ਬਾਡੀ ਦਾ ਵਿਸਤਾਰ ਕਰਨ ਲਈ ਪਟਿਆਲਾ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਹਾਜ਼ਰ ਹੋਏ। ਜਿਨ•ਾਂ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਦੀ ਪ੍ਰਸਿੱਧ ਸਮਾਜ ਸੇਵਿਕਾ ਕਾਂਤਾ ਰਾਣੀ ਨੂੰ ਭਗਵਾ ਪਟਕਾ ਪਾ ਕੇ ਪਾਰਟੀ ਚ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਹੀ ਉਨ•ਾਂ ਦੇ ਨਾਲ ਹੋਰਨਾਂ ਔਰਤਾਂ ਨੂੰ ਵੀ ਪਾਰਟੀ ਚ ਸ਼ਾਮਿਲ ਕੀਤਾ ਗਿਆ।
ਇਸ ਸਮਾਗਮ ਦੌਰਾਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਹਿੰਦੁਸਤਾਨ ਮਹਿਲਾ ਸੈਨਾ ਪੰਜਾਬ ਦੀ ਸੰਯੋਜਿਕਾ ਸਵਰਾਜ ਘੁੰਮਣ ਨੂੰ ਮਹਿਲਾ ਸੈਨਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਉਨ•ਾਂ ਪਾਰਟੀ ਚ ਸ਼ਾਮਿਲ ਹੋਣ ਵਾਲੀ ਕਾਂਤਾ ਰਾਣੀ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਸ੍ਰੀ ਗੁਪਤਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਦੀ ਮਹਿਲਾ ਸ਼ਾਖਾ ਔਰਤਾਂ ਦੇ ਹੱਕਾਂ ਲਈ ਹਰ ਸਮੇਂ ਤਿਆਰ ਹਨ, ਜੋ ਕਿ ਔਰਤਾਂ ਨੂੰ ਕਮਜ਼ੋਰ ਨ ਮੰਨਦੇ ਹੋਏ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਪ੍ਰੇਰਿਤ ਕਰਦਿਆਂ ਹਨ।
ਸਮਾਗਮ ਦੌਰਾਨ ਸ੍ਰੀ ਗੁਪਤਾ ਨੇ ਕਿਹਾ ਕਿ ਗੁਰਦਾਸਪੁਰ ਵਿਖੇ ਹੋਣ ਵਾਲੇ ਲੋਕ ਸਭਾ ਦੇ ਜ਼ਮੀਨੀ ਚੋਣਾ ਚ ਸ਼ਿਵ ਸੈਨਾ ਵੱਧ ਚੜ ਕੇ ਹਿੱਸਾ ਲਵੇਗੀ। ਜਿਸ ਲਈ 18 ਸਤੰਬਰ ਨੂੰ ਗੁਰਦਾਸਪੁਰ ਵਿਖੇ ਜ਼ਿਲ•ਾ ਕਾਰਜਕਾਰੀ ਦੀ ਮੀਟਿੰਗ ਕਰ ਕੇ ਚੋਣਾ ਸਬੰਧੀ ਗੱਲ ਬਾਤ ਕੀਤੀ ਜਾਵੇਗੀ। ਇਸ ਮੌਕੇ ਉਨ•ਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਉਨ•ਾਂ ਵੱਲੋਂ ਪਹਿਲਾ ਮੁੱਖਮੰਤਰੀ ਹੁੰਦਿਆਂ 1984 ਦੇ ਦੰਗਾ ਪੀੜਤ ਹਿੰਦੂਆਂ ਨੂੰ 781 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਸੀ ਉਸ ਨੂੰ ਵੀ ਜਲਦ ਜਾਰੀ ਕੀਤਾ ਜਾਵੇ। ਇਸ ਮੌਕੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਗਲਾ, ਹਿੰਦੁਸਤਾਨ ਵਿਦਿਆਰਥੀ ਸੈਨਾ ਦੇ ਉਤਰ ਖੇਤਰ ਦੇ ਪ੍ਰਧਾਨ ਰਾਜੇਸ਼ ਕੌਸ਼ਿਕ, ਮਾਲਵਾ ਜ਼ੋਨ ਪ੍ਰਧਾਨ ਪਰਵੀਤ ਕਥੂਰੀਆ, ਜ਼ਿਲ•ਾ ਪ੍ਰਧਾਨ ਸ਼ਮਾਕਾਂਤ ਪਾਂਡੇ, ਜ਼ਿਲ•ਾ ਪਟਿਆਲਾ ਦੇ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ, ਚੇਅਰਮੈਨ ਕ੍ਰਿਸ਼ਨ ਕੁਮਾਰ ਗਾਬਾ, ਆਈ.ਟੀ. ਸੈੱਲ ਦੇ ਪ੍ਰਧਾਨ ਪਵਨ ਸਡਾਣਾ, ਜ਼ਿਲ•ਾ ਮਹਾ ਸਚਿਵ ਅਤੁੱਲ ਤਿਆਗੀ, ਅਸ਼ੋਕ ਖੱਤਰੀ, ਹਿੰਦੁਸਤਾਨ ਪੰਡਿਤ ਸੈੱਲ ਦੇ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ, ਰਾਜਪਾਲ ਯਾਦਵ, ਹਿੰਦੁਸਤਾਨ ਮਹਿਲਾ ਸੈਨਾ ਦੀ ਸਲਾਹਕਾਰ ਉਰਮਿਲਾ ਪੁਰੀ ਤੇ ਹੇਰ ਮੈਂਬਰ ਵੀ ਹਾਜ਼ਰ ਰਹੇ।
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਦਾ ਸਵਾਗਤ ਕਰਦੇ ਹੋਏ ਹਿੰਦੁਸਤਾਨ ਮਹਿਲਾ ਸੈਨਾ ਦੀ ਪ੍ਰਧਾਨ ਸਵਰਾਜ ਘੁੰਮਣ ਤੇ ਹੋਰ।