ਜੀ ਐਸ ਪੰਨੂ
ਪਟਿਆਲਾ, 7 ਸਤੰਬਰ, 2017 : ਮੈ ਕਿਸਮਤ ਵਾਲਾ ਹਾਂ ਕਿ ਮੈਂ 14 ਅਗਸਤ ਨੂੰ ਜੋਇਨ ਕੀਤਾ ਤੇ 29 ਅਗਸਤ ਨੂੰ ਮਿਲੀ ਮਾਕਾ ਟਰਾਫ਼ੀ ਜਿਸ ਤੇ ਮੈ ਤੇ ਡਰੈਕਟਰ ਸਪੋਰਟਸ ਟਰਾਫ਼ੀ ਲੈਣ ਉਸ ਸਮੇ ਮੈਨੂੰ ਜਦੋ ਦਿੱਲੀ ਵਿਚ ਮੀਡੀਆ ਨੇ ਸਵਾਲ ਕੀਤਾ ਤਾ ਮੈਨੂੰ ਏਨੀ ਖੁਸ਼ੀ ਸੀ ਕਿ ਮੈ ਐਮੋਨਲ ਹੋ ਗਿਆ ਤੇ ਬਸ ਇਨ੍ਹਾਂ ਹੀ ਕਹਿ ਸਕਿਆ ਕਿ ਇਸ ਪਿਰਤ ਨੂੰ ਬਿਲਕੁਲ ਚਾਲੂ ਰੱਖਿਆ ਜਾਵੇਗਾ ਇਹ ਸ਼ਬਦ ਪੰਜਾਬੀ ਯੂਨੀਵਰਸਟੀ ਦੇ ਵੀ ਸੀ ਡ : ਬੀ ਐੱਸ ਘੁੰਮਣ ਨੇ ਸ਼੍ਰੀ ਗੁਰੂ ਤੇਗ ਬਹਾਦਰ ਹਾਲ ਵਿਚ ਉਸ ਸਮੇ ਕਹੇ ਜਦੋ ਉਨ੍ਹਾਂ ਨੂੰ ਸਾਰੇ ਕਾਲਜਾਂ ਦੇ ਪ੍ਰਿੰਸੀਪਲਜ ਤੇ ਯੂਨੀਵਰਸਟੀ ਦੇ ਅਧਿਕਾਰੀਆ ਨੇ ਵਧਾਈਆਂ ਦੀ ਤੇ ਖੁਸ਼ਕਿਸਮਤ ਹੋਣ ਦੀ ਕਾਮਨਾ ਕੀਤੀ ਤੇ ਨਾਲ ਇਹ ਵਾਹਦਾ ਵੀ ਕੀਤਾ ਕਿ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਚਾਹੇ ਮੈ ਪੈਸੇ ਕੀਤੋ ਵੀ ਲੈ ਆਵਾ, ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਖਿਡਾਰੀਆਂ ਦਾ ਬਕਾਇਆ ਵੀ ਪਿਆ ਹੈ ਉਹ ਵੀ ਹਰ ਹਾਲਤ ਵਿਚ ਦਿੱਤਾ ਜਾਵੇਗਾ ਮੈਨੂੰ ਇਹ ਯਕੀਨ ਦਵਾਇਆ ਗਿਆ ਹੈ ਕਿ ਮਾਕਾ ਟਰਾਫੀ ਹਰ ਹਾਲਤ ਚ ਜਿਤਨੀ ਹੈ ਪੈਸੇ ਸੰਸਥਾ ਨੂੰ ਦੇ ਦਿੱਤੇ ਜਾਣਗੇ ਉਨ੍ਹਾਂ ਕਿਆਸ ਆਰੀ ਵੀ ਲਗਾਈ ਕਿ ਮੁੱਖ ਮੰਤਰੀ ਇਹ ਕੰਮ ਆਪਣੇ ਹੱਥਾਂ ਨਾਲ ਕਰਨਗੇ। ਉਨ੍ਹਾਂ ਖਿਡਾਰੀ ਨੂੰ ਕਿਹਾ ਕਿ ਆਪਾ ਮਾਕਾ ਟਰਾਫੀ ਜਿੱਤਣ ਦਾ ਕੰਮ ਅੱਜ ਤੋਂ ਹੀ ਸ਼ੁਰੂ ਕਰਨਾ ਹੈ। ਇੱਥੇ ਇਹ ਦੱਸਣ ਯੋਗ ਹੈ ਕਿ ਕਈ ਚੰਗੇ ਖਿਡਾਰੀ ਪੈਸੇ ਦੀ ਤੌੜ ਕਾਰਨ ਮਾਈਗ੍ਰੇਸਨ ਕਰਵਾ ਕਿ ਵੀ ਲੈਗੇ ਅਤੇ ਜੋ ਅੱਜ ਵੀ ਇਸ ਕੰਮ ਲਈ ਤਿਆਰੀ ਕਰੀ ਬੈਠੇ ਸਨ ਓਹਨਾ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦਾ ਬਕਾਇਆ ਹਰ ਹਾਲਤ ਦਿੱਤਾ ਜਾਵੇਗਾ।
ਪੰਜਾਬੀ ਯੂਨੀਵਰਸਟੀ ਨੂੰ ਕਾਫੀ ਸਮੇ ਤੋਂ ਪੈਸੇ ਦੀ ਘਾਟ ਹੈ ਇਹ ਵੀ ਪਤਾ ਚੱਲਿਆ ਹੈ ਕਿ ਕਾਲਜਾਂ ਕੋਲੋਂ ਪੈਸੇ ਮੰਗਵਾਕੇ ਸਟਾਫ਼ ਨੂੰ ਤਨਖਾਹ ਦਿਤੀ ਗਈ ਹੈ। ਚਾਹੇ ਇਸੇ ਕਾਰਨ ਇਹ ਜਸ਼ਨ ਕੁੱਝ ਥੀਮਾਂ ਨਜਰ ਪਿਆ ਫਿਰ ਵੀ ਵਿਦਿਆਰਥੀਆਂ ਨੇ ,ਸਟਾਫ ਨੇ ਰਲ ਮਿਲ ਭੰਗੜੇ ਪਾਏ ,ਭੰਡ ਖੇਡੇ ,ਬੋਲੀਆਂ ਪਾਈਆ ,ਲੱਡੂ ਵੰਡੇ ਗਏ ਤੇ ਟਰਾਫ਼ੀ ਜਿੱਤ ਕਿ ਲਿਆਏ ਵਿਦਿਆਰਥੀਆਂ ਨੇ ਟਰਾਫੀ ਨਾਲ ਆਪਣੀਆਂ ਤਸਵੀਰਾਂ ਜਿੱਤ ਦਾ ਨਿਸ਼ਾਨ ਬਣਾ ਕੇ ਖਿਚਵਾਈਆਂ ਅਤੇ ਇਹ ਵੀ ਸਕੰਲਪ ਲਿਆ ਗਿਆ ਕਿ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਟੀ ਦਾ ਰਿਕਾਰਡ ਤੋੜਾਗੇ। ਮਾਕਾ ਟਰਾਫ਼ੀ ਦੀ ਜਿੱਤ ਕੋਈ ਛੋਟੀ ਜਿੱਤ ਨਹੀਂ ਹੈ। ਇਸ ਵਾਰ ਪੰਜਾਬ ਨੇ ਹੀ ਤਿੰਨੇ ਸਥਾਨ ਮਾਕਾ ਟ੍ਰਾਫ਼ੀ ਦੇ ਪ੍ਰਾਪਤ ਕੀਤੇ ਹਨ ਇਹ ਇਕ ਪੰਜਾਬੀਆਂ ਲਈ ਬੜੀ ਮਾਨ ਵਾਲੀ ਗੱਲ ਹੈ ਤੇ ਪੰਜਾਬੀ ਯੂਨੀਵਰਸਟੀ ਦੱਸਵੀ ਵਾਰੀ ਨਿੱਤਰ ਕਿ ਸਾਮਣੇ ਆਈ ਹੈ ਜੋ ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਲਈ ਬਹੁਤ ਹੀ ਪ੍ਰਾਪਤੀ ਦੇ ਨਾਲ ਨਾਲ ਬਹੁਤ ਵੱਡੇ ਮਾਣ ਵਾਲੀ ਖੁਸ਼ਖਬਰੀ ਜਿਸ ਨੇ ਪਹਿਲੇ ਬਣੇ ਰਾਸ਼ਟਰਪਤੀ ਕੋਲੋਂ ਇਨਾਮ ਹਾਸਿਲ ਕੀਤਾ ਹੈ।