ਜੀ ਐਸ ਪੰਨੂ
ਪਟਿਆਲਾ, 7 ਸਤੰਬਰ, 2017 : ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਸੌਂਪਣ ਲਈ ਇੱਕ ਵਾਰ ਫਿਰ ਇੱਕ ਗੁੰਮਰਾਹ ਕੁੰਨ ਅਤੇ ਸਵਾਰਥੀ ਚਾਲ ਚੱਲੀ ਜਾ ਰਹੀ ਹੈ।ਪੰਜਾਬ ਯੂਨੀਵਰਸਟੀ ਦਾ 135 ਸਾਲ ਪੁਰਾਣਾ ਆਪਣਾ ਇੱਕ ਇਤਹਾਸ ਹੈ ਇਸ ਦੇ ਬਰਾਂਡ ਦਾ ਆਪਣਾ ਹੀ ਇੱਕ ਕੀਮਤੀ ਮੁੱਲ ਪੰਜਾਬ ਦੇ ਲੋਕਾਂ ਦੀ ਇੱਕ ਬਹੁਤ ਮੁੱਲਵਾਣ ਵਿਰਾਸਤ ਹੈ। 1882 ਤੋਂ ਹਰ ਉਮਰ ਅਤੇ ਪੀੜੀ ਦਾ ਇਕੱਲਾ ਇਕੱਲਾ ਪੰਜਾਬੀ ਭਾਵਨਾਤਮਕ ਤੌਰ ਤੇ ਜੁੜਿਆ ਹੋਇਆ ਹੈ।ਇਸ ਤੋਂ ਇਲਾਵਾਂ ਇਹ ਖਰਬਾਂ ਰੁਪਏ ਦੀ ਜਾਇਦਾਦ ਦੀ ਮਾਲਕ ਹੈ। ਪੰਜਾਬ ਯੂਨੀਵਰਸਟੀ ਹੀ ਨਹੀਂ ਸਗੋਂ ਇਸ ਖਿੱਤੇ ਦੀਆਂ ਸਾਰੀਆਂ ਹੀ ਯੂਨੀਵਰਸਟੀਆਂ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਟੀ ਫੰਡਾਂ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ ਪ੍ਰਭੂ ਸੱਤਾ ਸੰਪਨ ਰਾਜ ਸਰਕਾਰਾਂ ਵੀ ਅਜਿਹੀ ਹਾਲਤਾਂ ਦੀਆਂ ਤਿੱਖੀਆਂਪੀੜਾਂ ਹੰਢਾ ਰਹੀਆਂ ਹਨ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹੋ ਜਹੀਆਂ ਸਾਰੀਆਂ ਸੰਸਥਾਵਾਂ ਆਪਣਾ ਬਿਸਤਰਾ ਗੋਲ ਕਰ ਲੈਣ ਜਾਂ ਆਪਣੇ ਪਰਵਾਰ ਦੇ ਬੇਕੀਮਤੀ ਗਹਿਣੇ ਵੇਚ ਦੇਣ ਜਾਂ ਫਿਰ ਬਹੁਤ ਮਾੜੀ ਹਾਲਤ ਵਿੱਚ ਆਪਣੇ ਆਪ ਨੂੰ ਜਾਮ ਕਰ ਲੈਣ। ਇਹਨਾਂ ਹਾਲਤਾਂ ਵਿੱਚ ਯੂਨੀਵਰਸਟੀ ਨੂੰ ਚਾਹੀਦਾ ਹੈ ਕਿ ਆਪਣੇ ਸ੍ਰੋਤਾਂ ਨੂੰ ਵਧਾਵੇ ਅਤੇ ਅੰਦਰੂਨੀ ਸੰਜਮ, ਖਾਸ ਕਰਕੇ ਪ੍ਰਬੰਧਕੀ ਅਤੇ ਗੈਰ ਅਕਾਦਮਿਕ ਗਤੀਵਧੀਆਂ ਅਤੇ ਯੋਜਨਾਵਾਂ ਦੇ ਖੇਤਰ ਵਿਚ ਸੁਧਾਰਾਂ ਨੂੰ ਲਾਗੂ ਕਰੇ । ਪੰਜਾਬ ਦੇ ਲੋਕ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਚੰਡੀਗੜ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ ਨੂੰ ਬੜੀ ਨੀਝ ਨਾਲ ਵੇਖ ਰਹੇ ਹਨ ਅਤੇ ਪੰਜਾਬ ਯੂਨੀਵਰਸਟੀ ਇਸ ਖਾਹਿਸ਼ ਦਾ ਹਿਸ਼ਾ ਹੈ। ਪੰਜਾਬ ਦੇ ਲੋਕ ਪਹਿਲਾ ਤੋਂ ਹੀ ਵਧੇਰੇ ਖਫਾ ਹਨ ਕਿ ਕਿਵੇ ਇਸ ਪੰਜਾਬ ਦੇ ਪੰਜਾਬੀ ਖਾਸੇ ਨੂੰ ਯੋਜਨਾਬੰਦ ਤਰੀਕੇ ਨਾ ਦੂਸ਼ਤ ਅਤੇ ਨਸ਼ਟ ਕੀਤਾ ਜਾ ਰਿਹਾ ਹੈ। ਸਰਕਾਰ ਇਸ ਨੂੰ ਕੇਂਦਰ ਸਰਕਾਰ ਨੂੰ ਸੌਂਪਣ ਜਾਂ ਵੇਚਣ ਜਾਂ ਦੇਣ ਦੀ ਕਿਵੇਂ ਜੁਅਰਤ ਕਰ ਸਕਦੀ ਹੈ ਬਾਦਲ ਸਰਕਾਰ ਨੇ 2008 ਵਿਚ ਅਜਿਹੀ ਇੱਕ ਕਰਤੂਤ ਤੋਂ ਤੁਰੰਤ ਪੈਰ ਪਿੱਛੇ ਖਿੱਚ ਲਏ ਜਦ ਪੂਟਾ ਪ੍ਰਧਾਨ ਪ੍ਰੋ: ਰੌਣਕੀ ਰਾਮ ਵਰਗੇ ਸੱਚੇ ਪੰਜਾਬੀਆਂ ਵਲੋਂ ਇਸ ਤੇ ਜੋਰਦਾਰ ਢੰਗ ਨਾਲ ਅਵਾਜ ਉਠਾਈ ਸੀ। ਡਾ: ਗਾਂਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਉਪਰੋਤਕ ਤੱਥ ਤੇ ਬੇਨਤੀ ਕੀਤੀ ਕਿ ਪੰਜਾਬ ਯੂਨੀਵਰਸਟੀ ਦਾ ਕੰਟਰੌਲ ਕੇਂਦਰ ਨੂੰ ਸੌਪਣ ਦੀਆ ਸਾਰੀਆਂ ਚਾਲਾਂ ਅਤੇ ਕਿਆਸ ਅਰਾਈਆਂ ਨੂੰ ਠੱਲ ਪਾਈ ਜਾਵੇ ਅਤੇ ਖਾਲਸਾ ਕਾਲਜ ਅੰਮ੍ਰਤਿਸਰ ਦੀ ਤਰ੍ਹਾਂ, ਪੰਜਾਬ ਦੀ ਇਸ ਵਿਰਾਸਤੀ ਯੂਨੀਵਰਸਟੀ ਨੂੰ ਵੀ ਬਚਾਇਆ ਜਾਵੇ?