ਜੀ ਐਸ ਪੰਨੂ
ਪਟਿਆਲਾ, 5 ਸਤੰਬਰ, 2017 : ਦੁਨੀਆਂ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਆਪਣੀ ਸੁਨਹਿਰੀ ਪੰਜਾਹਵੀਂ ਵਰੇ ਗੰਢ ਦੇ ਸੰਬੰਧ ਵਿੱਚ ਕਿਸਾਨ ਅਤੇ ਸਹਿਕਾਰੀ ਸੰਮੇਲਨ ਦਾ ਸਫ਼ਲ ਆਯੋਜਨ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖਮਹਿਮਾਨ ਡਾ. ਯੂ.ਐੱਸ.ਅਵਸਥੀ ਮੈਨੇਜਿੰਗ ਡਾਇਰੈਕਟਰ, ਇਫਕੋ ਸਨ। ਇਫਕੋ ਏਰੀਆਂ ਅਫਸਰ ਲੁਧਿਆਣਾ ਅਧੀਨ ਪੈਂਦੇ 4 ਜ਼ਿਲਿਆਂ ਪਟਿਆਲਾ, ਸੰਗਰੂਰ, ਮੋਹਾਲੀ, ਬਰਨਾਲਾ ਤੋਂ ਸਹਿਕਾਰੀ ਸਭਾਵਾਂ, ਕਿਸਾਨ ਅਤੇ ਬੀਬੀਆਂ ਨੇ ਭਾਰੀ ਸੰਖਿਆ ਵਿੱਚ ਲਗਭਗ 1500ਪ੍ਰਤੀ ਭਾਗੀਆਂ ਨੇ ਹਿੱਸਾ ਲਿਆ । ਇਸ ਮੌਕੇ 'ਤੇ 10 ਅਗਾਂਹਵਧੂ ਕਿਸਾਨਾਂ ਅਤੇ 10 ਸਹਿਕਾਰਤਾ ਦੇ ਖੇਤਰ ਵਿੱਚ ਵੱਡਮੁੱਲੀਆਂ ਸਖਸ਼ੀਅਤਾਂ ਨੂੰ ਪ੍ਰਾਪਤੀਆਂ ਲਈ ਪ੍ਰਸੰਸਾ ਪੱਤਰ ਅਤੇ ਇਫਕੋ – ਟੋਕੀਓ ਮੈਡੀਕਲ ਪਾਲਿਸੀ ਦੇ ਕੇ ਸਨਮਾਨਿਤ ਕੀਤਾ।
ਮੁੱਖ ਮਹਿਮਾਨ ਅਵਸਥੀ ਨੇ ਕਿਹਾ ਕਿ ਇਫਕੋ ਅੱਜ ਸੁਨਹਿਰੀ ਵਰੇ ਗੰਢ ਮਨਾ ਰਹੀ ਹੈ ਤਾਂ ਇਸਦਾ ਸਾਰਾ ਸਿਹਰਾ ਤੁਹਾਡਾ ਇਫਕੋ ਵਿੱਚ ਵਿਸ਼ਵਾਸ਼ ਨੂੰ ਜਾਂਦਾ ਹੈ। ਜਦੋਂ 3 ਨਵੰਬਰ 1967 ਨੂੰ ਮਾਤਰਾ 57 ਸਹਿਕਾਰੀ ਸਭਾਵਾਂ ਦੇ ਨਾਲ ਇਫਕੋ ਦਾ ਮੁੱਢ ਵੱਝਿਆ ਸੀ ਤਾਂ ਉਸਸਮੇਂ ਸਭ ਤੋਂ ਵੱਧ ਹਿੱਸਾ ਪੰਜਾਬ ਦੇ ਸਹਿਕਾਰੀ ਅਦਾਰਿਆਂ ਵੱਲੋਂ ਆਇਆ ਸੀ । ਇਸ ਲਈ ਉਹ ਹਮੇਸ਼ਾ ਪੰਜਾਬ ਦੇ ਸਹਿਕਾਰੀ ਵਿਭਾਗਾਂ ਦੇ ਰਿਣੀ ਰਹਿਣਗੇ । ਉਨਾਂ ਪਜਾਬੀ ਸੂਰਵੀਰ, ਯੋਧੇ ਅਤੇ ਅਣਥੱਕ ਕਿਸਾਨਾਂ ਨੂੰ ਵੀ ਪ੍ਰਣਾਮ ਕਰਦੇ ਹੋਏ ਕਿਹਾ ਕਿ ਹਰੀ ਕ੍ਰਾਂਤੀ ਵਿੱਚਜਿਸ ਤਰਾਂ ਕਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਹੁਣ ਲੋੜ ਵਾਤਾਵਰਣ, ਮਿੱਟੀ ਅਤੇ ਪਾਣੀ ਸੰਭਾਲਣ ਦੀ ਹੈ। ਮਿੱਟੀ ਅਤੇ ਵਾਤਾਵਰਣ ਦੀ ਸ਼ੁੱਧੀਕਰਨ ਲਈ ਕਿਸਾਨਾਂ ਨੂੰ ਹਰੀ ਖਾਦ, ਜੈਵਿਕ ਖਾਦਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦਨੂੰ ਮਿੱਟੀ ਵਿੱਚ ਰਲਾਉਣ ਤੇ ਜੋਰ ਦਿੱਤਾ। ਸੰਸਥਾ ਸ਼ੁਰੂ ਤੋਂ ਹੀ ਖੇਤੀ ਕਿਸਾਨ ਅਤੇ ਸਹਿਕਾਰਤਾ ਨੂੰ ਸਮਰਪਿਤ ਹੈ ਜਿਸ ਦੇ ਫਲਸਰੂਪ 4 ਕਰੋੜ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ । ਸਾਡਾ ਕੰਮ ਸਿਰਫ ਖਾਦ ਬਣਾ ਕੇ ਵੇਚਣਾ ਨਹੀਂ ਬਲਕਿ ਕਿਸਾਨ ਪਰਿਵਾਰਾਂ ਦੇਕਲਿਆਣ ਲਈ ਹਮੇਸ਼ਾ ਅੱਗੇ ਰਹਿੰਦੇ ਹਾਂ । ਡਾ. ਅਵਸਥੀ ਨੇ ਦੱਸਿਆ ਕਿ 'ਸੰਤੁਲਤ ਖਾਦ ਪ੍ਰੋਗਰਾਮ' ਲੈ ਕੇ ਤੁਰੀ ਇਫਕੋ ਅੱਜ ਵੀ ਉਸੇ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧ ਰਹੀ ਹੈ ਉਹਨਾਂ ਸਭਾਵਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਖਾਦਾਂ ਤੋਂ ਬਿਨਾਂ ਹੋਰ ਵਪਾਰਕਕੰਮਾਂ ਦੇ ਰਾਹੀਂ ਹੀ ਕਾਰੋਬਾਰ ਵਧਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਇਫਕੋ ਈ ਬਜ਼ਾਰ ਦੇ ਰਾਹੀਂ ਕਿਸਾਨ ਆਪਣੀ ਲੋੜ ਦਾ ਕੋਈ ਵੀ ਸਮਾਨ ਬਿਨਾਂ ਕਿਸੇ ਵਿਚੋਲੇ ਦੇ ਸਿੱਧਾ ਖਰੀਦ ਜਾਂ ਵੇਚ ਸਕਦਾ ਹੈ ਤੇ ਇਸਦੇ ਨਾਲ ਹੀ ਅਸੀਂ ਭਾਰਤੀ ਖੇਤੀ ਨੂੰ ਡਿਜੀਟਲਪਲੇਟਪਾਰਮ ਦੇਣ ਦਾ ਜੋ ਵਾਅਦਾ ਕੀਤਾ ਸੀ ਇਫਕੋ ਡਿਟੀਟਲ ਪਲੇਟ ਫਾਰਮ ਰਾਹੀਂ ਪੂਰਾ ਕਰ ਰਹੇ ਹਾਂ । ਉਹਨਾਂ ਕਿਹਾ ਕਿ ਕੋਈ ਵੀ ਸਹਿਕਾਰੀ ਸੰਸਥਾ ਅਗਰ ਖੇਤੀਬਾੜੀ ਨਾਲ ਸੰਬੰਧਤ ਕੋਈ ਵੀ ਨਵੀਂ ਤਕਨੀਕੀ ਜਾਣਕਾਰੀ ਜਾਂ ਮਸ਼ੀਨ ਬਣਵਾ ਕੇ ਵੇਚਣਾ ਚਾਹੁੰਦਾ ਹੈ ਤਾਂਸੰਸਥਾ ਉਸ ਨੂੰ 50% ਵਿੱਤੀ ਮੱਦਦ ਦੇਣ ਲਈ ਤਿਆਰ ਹੈ । ਮੇਰਾ ਮੰਨਣਾ ਹੈ ਕਿ ਕਿਸਾਨਾਂ ਦਾ ਸ਼ੋਸ਼ਣ ਸਿਰਫ਼ ਸਹਿਕਾਰਤਾ ਦੇ ਵਿਕਾਸ ਨਾਲ ਹੀ ਰੁੱਕ ਸਕਦਾ ਹੈ । ਸ. ਕੌਰ ਸਿੰਘ (ਜੇ.ਆਰ. ਕੋਆ: ਸਹਿਕਾਰੀ ਸਹਿਭਾਵਾਂ, ਪਟਿਆਲਾ) ਨੇ ਸੰਖੇਪ ਸੰਬੋਧਨ ਵਿੱਚ ਕਿਹਾ ਕਿਇਫਕੋ ਸਹਿਕਾਰਤਾ ਦਾ ਗੌਰਵ ਹੈ ਤੇ ਬਾਕੀ ਸਾਰੇ ਅਦਾਰਿਆਂ ਲਈ ਆਦਰਸ਼ ਸੰਸਥਾ ਹੈ, ਜਿੱਥੇ ਕਿਸਾਨਾਂ ਨੂੰ ਵਧੀਆ ਖਾਦ ਅਤੇ ਸਹੂਲਤਾਂ ਪ੍ਰਦਾਨ ਕਰਦੀ ਹੈ ਇਸ ਦੇ ਨਾਲ-ਨਾਲ ਪਿਛਲੇ 15 ਵਰਿਆਂ ਤੋਂ ਮੈਂਬਰ ਸੋਸਾਇਟੀਆਂ ਨੂੰ 20% ਦੀ ਦਰ ਤੇ ਡਿਵੀਡੈਂਟ ਦੇ ਕੇਸਹਿਕਾਰੀ ਸਭਾਵਾਂ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕੀਤਾ ਹੈ । ਉਹਨਾਂ ਕਿਹਾ ਕਿ ਡਾ. ਅਵਸਥੀ ਦੀ ਮਿਹਨਤ ਸਦਕਾ ਹੀ ਅੱਜ ਇਫਕੋ ਇਸ ਬੁਲੰਦੀ 'ਤੇ ਪਹੁੰਚੀ ਹੈ ।
ਸ਼੍ਰੀ ਯੋਗੇਂਦਰ ਕੁਮਾਰ (ਐਗਜੀਕਿਊਟਿਵ ਡਾਇਰੈਕਟਰ ਇਫਕੋ) ਨੇ ਕਿਹਾ ਕਿ ਕਿਸਾਨਾਂ ਨੂੰ ਸੰਤੁਲਤ ਖੁਰਾਕ ਪ੍ਰੋਗਰਾਮ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ । ਉਹਨਾਂ ਰਸਾਇਣਿਕ ਖਾਦਾਂ ਦੀ ਬੇਲੋੜੀ ਵਰਤੋਂ ਦੇ ਦੁਸ਼ਪ੍ਰਭਾਵਾਂ 'ਤੇ ਚਿੰਤਾ ਕਰਦਿਆਂ ਕਿਹਾ ਕਿ ਇਹਨਾਂ ਖਾਦਾਂ ਦੇਨਾਲ ਨਾਲ ਮਿੱਟੀ ਵਿੱਚ ਜੈਵਿਕ ਖਾਦਾਂ, ਗੋਬਰ, ਹਰੀਆਂ ਖਾਦਾਂ, ਸਾਗਰਿਕਾ ਆਦਿ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ। ਉਹਨਾਂ ਸਾਗਰਿਕਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ 100% ਕੁਦਰਤੀ ਹੈ ਅਤੇ ਸਮੁੰਦਰੀ ਬੂਟੀ ਤੋਂ ਤਿਆਰ ਕੀਤਾ ਜਾਂਦਾ ਹੈ ਇਸ ਵਿੱਚਬਹੁਤ ਸਾਰੇ ਖੁਰਾਕੀ ਤੱਤ ਹਨ ਜੋ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦਾ ਹੈ ।
ਪ੍ਰੋਗਰਾਮ ਦੀ ਪ੍ਰਧਾਨਗੀ ਸ. ਕੌਰ ਸਿੰਘ (ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ, ਮੰਡਲ ਪਟਿਆਲਾ) ਅਤੇ ਵਿਸ਼ੇਸ਼ ਮਹਿਮਾਨ ਡਾ. ਜਸਵਿੰਦਰ ਸਿੰਘ (ਐਡੀਸ਼ਨਲ ਡਾਇਰੈਕਟਰ ) ਕੇ.ਵੀ.ਕੇ.ਰੌਣੀ, ਸ੍ਰੀ ਯੋਗੇਂਦਰ ਕੁਮਾਰ (ਸੀਨੀਅਰ ਐਗਜੀਕਿਊਟਿਵ ਡਾਇਰੈਕਟਰ, ਇਫਕੋ), ਜੋਗਿੰਦਰ ਪਾਲ ਮਹਿਤਾ ਏਰੀਆ ਮੈਨੇਜਰ, ਸ਼ੀ ਧਰਮ ਆਦੇਸ਼ (ਡੀ.ਆਰ. ਪਟਿਆਲਾ ਕੋਆ: ਸੋਸਾਇਟੀ) ਹਾਜ਼ਰ ਸਨ।