ਜੀ ਐਸ ਪੰਨੂ
ਪਟਿਆਲਾ, 5 ਸਤੰਬਰ, 2017 : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਵੱਧਵੀ ਮੀਟਿੰਗ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਹੋਈ ਜਿਸ ਵਿਚ ਫੈਸਲਾ ਕੀਤਾ ਕਿ ਕੈਪਟਨ ਸਰਕਾਰ ਨੇ ਜੋ ਚੋਣਾਂ ਵੇਲੇ ਵਾਹਦਾ ਕੀਤਾ ਸੀ ਕਿ ਸਾਰੇ ਕਿਸਾਨਾਂ ਦਾ ਹਰ ਤਰਾਂ ਦਾ ਕਰਜਾ ਮੁਆਫ ਕੀਤਾ ਜਾਵੇਗਾ।ਪਰ ਸਿਰਫ ਫਸਲੀ ਕਰਜਾ ਮੁਆਫ ਕਰਨ ਦਾ ਸਿਰਫ ਐਲਾਨ ਹੀ ਕੀਤਾ ਗਿਆ ਹੈ। ਪਰ ਅਜ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਕੋਈ ਵੀ ਮਸਲਾ ਜਿਵੇਂ ਕਿ ਸਾਰੇ ਕਿਸਾਨਾਂ ਦਾ ਹਰ ਤਰਾਂ ਦਾ ਕਰਜਾ ਮੁਆਫ ਕਰਨਾ, ਸਵਾਮੀ ਨਾਥਨ ਕਮੇਟੀ ਦੀਆਂਸਿਫਾਰਸ਼ਾਂ ਲਾਗੂ ਕਰਨੀਆਂ, ਹਰ ਪਰਿਵਾਰ ਵਿੱਚ ਇੱਕ-ਇੱਕ ਮੈਂਬਰ ਨੂੰ ਉਸ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੇਣੀ, ਅਦਾਲਤਾ ਅਤੇ ਬੈਂਕਾਂ ਨੂੰ ਕਿਸਾਨ ਦੀ ਜਮੀਨ ਕੁਰਕੀ ਕਰਨ ਦਾ ਅਧਿਕਾਰ ਦੇਣ ਵਾਲੀਆਂ ਹਰ ਤਰਾਂ ਦੀਆਂ ਧਾਰਾਵਾਂ ਰੱਦ ਕੀਤੀਆਂ ਜਾਣੀਆਂ,ਆੜਤੀਆਂ, ਸ਼ਾਹੂਕਾਰਾਂ ਵਲੋਂ ਕਰਜਾ ਦੇਣ ਸਮੇਂ ਖਾਲੀ ਚੈੱਕ, ਪ੍ਰਨੋਟ ਆਦਿ ਲੈਣੇ ਬੰਦ ਕੀਤੇ ਜਾਣ, ਝੋਨੇ ਦੀ ਪਰਾਲੀ ਸਾੜਣ ਬਦਲੇ ਕਿਸਾਨਾਂ ਨੂੰ ਢੁੱਕਵਾਂ ਮੁਆਵਜਾ ਦੇਣਾ। । ਸਾਰੇ ਅਵਾਰਾ ਪਸ਼ੂਆਂ ਦਾ ਕੋਈ ਪੱਕਾ ਪ੍ਰਬੰਧ ਕੀਤਾ ਕਰਨਾ, ਅਬਾਦਕਾਰ ਕਿਸਾਨਾਂ ਨੂੰ ਜ਼ਮੀਨ ਮਾਲਕੀਦੇ ਪੱਕੇ ਹੱਕ ਦਿੱਤੇ ਜਾਣ ਆਦਿ ਮੰਗਾਂ ਤੇ ਅੱਜ ਤੱਕ ਸਰਕਾਰ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ। ਇਸ ਸਮੇਂ ਦੌਰਾਨ ਹਰ ਰੋਜ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਵੱਧ ਰਹੀ ਹੈ। 7 ਕਿਸਾਨ ਜੱਥੇਬੰਦੀਆਂ ਵੱਲੋਂ 22-9-2017 ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰਸਿੰਘ ਪਟਿਆਲਾ ਦੀ ਰਿਹਾਇਸ਼ ਅੱਗੇ ਲਗਾਤਾਰ 5 ਦਿਨਾਂ ਧਰਨੇ ਦੇ ਪ੍ਰੋਗਰਾਮ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਧਰਨੇ ਲਈ ਪਿੰਡਾਂ ਵਿੱਚ ਤਿਆਰੀਆਂ ਲਈ ਬਲਾਕ ਪੱਧਰ ਤੇ ਕਮੇਟੀਆਂ ਬਣਾ ਲਈਆਂ ਗਈਆਂ ਹਨ।ਨਿਰਮਲ ਸਿੰਘ ਲਾਚਕਾਣੀ ਨੇ ਦਸਿਆ ਕਿ ਇਸ ਮੀਟਿੰਗ ਵਿੱਚ ਸੂਬਾ ਕਮੇਟੀ ਵੱਲੋਂ ਜਗਮੋਹਨ ਸਿੰਘ ਜਨਰਲ ਸਕੱਤਰ ਅਤੇ ਡਾਕਟਰ ਦਰਸ਼ਨ ਪਾਲ ਸੂਬਾ ਜੱਥੇਬੰਦਕ ਸਕੱਤਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਨਾਂ ਤੋਂ ਇਲਾਵਾ ਸਾਰੇ ਜਿਲੇ ਦੇ ਆਗੂ ਅਤੇ ਬਲਾਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਹੋਏ।