ਇੰਸੈਟ 'ਚ ਬੱਚੇ ਦੀ ਮਾਂ ਤੇ ਉਸ ਦੇ ਸਕੇ ਸਬੰਦੀ
ਜੀ ਐਸ ਪੰਨੂ
ਪਟਿਆਲਾ, 5 ਸਤੰਬਰ, 2017 : ਪ੍ਰਾਈਵੇਟ ਹਸਪਤਾਲਾਂ ਵਿਚ ਜੋ ਆਮ ਆਦਮੀ ਦੀ ਹੋ ਰਹੀ ਲੁੱਟ ਨੂੰ ਕੌਣ ਰੋਕ ਸਕਦਾ ਹੈ? ਇਸ ਦਾ ਤਾਂ ਰੱਬ ਹੀ ਰਾਖਾ ਹੈ ਮਰਜੀ ਦੀ ਫੀਸ , ਮਰਜੀ ਦਾ ਕਮਰਾ ਕਰਾਇਆ , ਮਰਜੀ ਦੀ ਟੈਸਟਿੰਗ ਦੀ ਫੀਸ, ਮਰਜੀ ਦੀ ਕੰਪਨੀ ਦੀ ਦਵਾਈ ,ਸਭ ਤੋਂ ਅਸਲ ਗੱਲ ਮਰਜੀ ਦੇ ਡਾਕਟਰ ਯਨੀ ਅਣਯੋਗਤਾ ਵੀ ਤੇ ਫੇਰ ਡਾਕਟਰ ਨੂੰ ਜਾ ਨਰਸ ਨੂੰ ਮਰਜੀ ਦੀ ਤਨਖਾਹ ,ਇਹ ਲੋਕ ਵੱਡੀਆਂ ਵੱਡੀਆਂ ਬਿੱਲਡਿੱਗਾ ਪਾ ਕੇ ,ਅਮਰੀਕਾ ਕੈਨੇਡਾ ਦੇ ਨਾਂ ਲਿੱਖ ਕੇ ਪੂਰਾ ਹੀ ਨਾਮਣਾ ਘੱਟ ਰਹੇ ਹਨ ਪਰ ਵਿਚਾਰਾਂ ਮਰੀਜ ਕਿਸ ਤਰਾਂ ਆਪਣੀ ਗੈਰਤ ਸੰਭਾਲੇਗਾ ਉਹ ਕਿਸ ਤਰਾਂ ਇਸ ਲੋਟੂ ਦੀ ਪਰਖ ਕਰੇਗਾ, ਨਹੀਂ ਕੋਈ ਜਾਣਦਾ ਹੈ ? ਕਿਉਂ ਕਿ ਅਕਸਰ ਹੀ ਪ੍ਰਾਈਵੇਟ ਹਸਪਤਾਲਾਂ ਦੀ ਲਾਪਰਵਾਹੀ ਕਾਰਨ ਆਮ ਆਦਮੀ ਅਨਪੜਤਾ ਕਰਕੇ ਇਨ੍ਹਾਂ ਦੀ ਮਾਰ ਥੱਲੇ ਆ ਹੀ ਜਾਂਦਾ ਹੈ।
ਅਜੇਹੀ ਘਟਨਾ ਆਂਸੂ ਨਰਸਿੰਗ ਹੋਮ ਨੇੜੇ ਸਨੌਰੀ ਬਾਈਪਾਸ ਪਟਿਆਲਾ ਵਿਚ ਵਾਪਰੀ ਲੱਗਦੀ ਹੈ ਨਿਸ਼ਾ ਰਾਣੀ ਪਤਨੀ ਰਿੰਕੂ ਬਾਜੀਗਰ ਪਿੰਡ ਪੰਜੇਠਾ ਦੀ ਰਹਿਣ ਵਾਲੀ ਪਹਿਲਾ ਤਾ ਬੱਚਾ ਨਹੀਂ ਹੁੰਦਾ ਸੀ ਇਸ ਲਈ ਇਲਾਜ ਕਰਵਾਂਦੀ ਰਹੀ ਫਿਰ ਕੁਦਰਤੋਂ ਉਹ ਗ਼ਰਵਤੀ ਹੋ ਗਈ ਫਿਰ ਉਦੋਂ ਤੋਂ ਹੀ ਬੱਚਾ ਗਰਭ 'ਚ ਸੰਭਾਲਣ ਲਈ ਦਵਾ ਲੈਂਦੀ ਰਹੀ। ਆਖਿਰ ਸਮਾਂ ਬੱਚਾ ਹੋਣ ਆ ਗਿਆ ਪਰ ਕਿਸੇ ਤਰਾਂ ਉਹ ਪੀਲੀਆ ਦੀ ਮਾਰ ਹੇਠ ਆ ਗਈ ਜਿਸ ਤੇ ਉਹ ਫੇਰ ਇਸੇ ਨਰਸਿੰਗ ਹੋਮ ਵਿਚ ਚੈਕ ਕਰਾਉਣ ਪਹੁਚੀ ਤਾ ਉਸ ਨੂੰ ਇਕਦਮ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਤੇ ਕਿਹਾ ਕਿ ਪਹਿਲਾ ਪੀਲੀਆ ਨਾਰਮਲ ਕਰਾ ਲੋ ਫਿਰ ਡਲਿਵਰੀ ਕਰ ਦੇਵਾਗੇ ਉਹ ਵਿਚਾਰੇ ਮਰੀਜ ਨੂੰ ਰਾਜਿੰਦਰਾ ਹਸਪਤਾਲ ਲੈ ਕੇ ਗਏ ਤਾ ਡਾਕਟਰ ਨੇ ਸਾਫ ਕਰ ਦਿੱਤਾ ਕੇ ਜਚਾ ਸ਼ਇਦ ਜੀਵਤ ਨਹੀਂ ਹੈ ਪਰ ਹੋ ਸਕਦਾ ਅਸੀਂ ਬੱਚੇ ਦੀ ਮਾਂ ਨੂੰ ਬਚਾ ਸਕੀਏ ਤੇ ਤੁਸੀਂ ਲੋਕ ਕੇਸ ਓਦੋ ਲੈ ਕੇ ਆਓਂਦੇ ਹੋ ਜਦੋ ਕੇਸ ਵਿਗੜ ਜਾਂਦਾ ਹੈ ਬੇਸ਼ਕ ਰਾਜਿੰਦਰਾ ਹਸਪਤਾਲ ਵਿਚ ਮਿਨਤਾਂ ਕਰਨ ਤੇ ਮਰੀਜ ਦਾਖ਼ਲ ਕਰ ਲਿਆ ਗਿਆ ਪਰ ਰਬੁਓ ਉਹ ਮਾਂ ਨੂੰ ਵੀ ਨਾ ਬਚਾ ਸਕੇ। ਇਥੇ ਇਹ ਜਾਹਰ ਹੈ ਕੇ ਪ੍ਰਾਈਵੇਟ ਹਸਪਤਾਲਾਂ ਦੀ ਪਹੁੰਚ ਸਿਰਫ ਪੈਸੇ ਕਮਾਉਣ ਤਕ ਹੈ ? ਜਿਸ ਤੋਂ ਸਾਬਤ ਹੈ ਕਿ ਮਨੁੱਖਤਾ ਦੀ ਜਿੰਦਗੀ ਨੂੰ ਸੰਭਾਲਣ ਲਈ ਪ੍ਰਾਈਵੇਟ ਹਸਪਤਾਲਾਂ ਦੀ ਪੜਚੋਲ ਹਰ ਪਲ ਜਰੂਰੀ ਹੈ। ਜਚਾ ਬੱਚਾ ਅਣਗੌਲੀ ਦੀ ਮਾਰ ਆ ਗਏ। ਹਸਪਤਾਲ ਜਚਾ ਬੱਚਾ ਦੀ ਜਾਚ ਜਾ ਸਭਾਲਣ ਦੀ ਲਿਆਕਤ ਵੀ ਰੱਖਦੇ ਹਨ ਕੌਣ ਜਾਣ?