ਜੀ ਐਸ ਪੰਨੂ
ਪਟਿਆਲਾ, 2 ਸਤੰਬਰ, 2017 : ਪੰਜਾਬ ਦੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਪੋਲੀਟੈਕਨਿਕ ਕਾਲਜ ਲਡ਼ਕੀਆਂ ਵਿਖੇ ਨੌਕਰੀ ਮੇਲੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਪੋਲੀਟੈਕਨਿਕ ਕਾਲਜ ਲਡ਼ਕੀਆਂ ਵਿਖੇਨੌਕਰੀ ਮੇਲੇ ਦੌਰਾਨ 5000 ਹਜਾਰ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਜਿਸ ਵਿੱਚ ਹੁਣ ਤੱਕ ਪੁਜੇ 1800 ਉਮੀਦਵਾਰਾਂ ਵਿਚੋਂ 800 ਯੋਗ ਉਮੀਦਵਾਰਾਂ ਦੀ 22 ਦੇ ਕਰੀਬ ਇਨਾਮੀ ਕੰਪਨੀਆਂ ਵੱਲੋਂ ਨੌਕਰੀਆਂ ਲਈ ਚੋਣ ਕੀਤੀ ਗਈ 1 ਹਜਾਰ ਦੇ ਕਰੀਬ ਉਮੀਦਵਾਰਾਂ ਨੂੰ ਨੌਕਰੀਆਂ ਮੁਹੱਈਆਂ ਕਰਨ ਦਾ ਟੀਚਾ ਮਿਥਿਆ ਹੈ।
ਚੰਨੀ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਨੌਕਰੀ ਮੇਲਿਆਂ ਦੀ ਸਿਰਫ ਰਾਜਸੀ ਲਾਹਾ ਲੈਣ ਲਈ ਨੁਕਤਾਚੀਨੀਕਰਨ ਦੀ ਬਜਾਏ ਉਹ ਆਪਣੇ ਵੱਡੇ ਵਪਾਰਕ ਕਾਰੋਬਾਰਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਅੱਗੇ ਆਉਣ। ਬਾਦਲ ਪਰਿਵਾਰ ਕੋਲ ਬਹੁਤ ਵੱਡਾ ਕਾਰੋਬਾਰ ਹੈ ਉਨ੍ਹਾਂ ਨੂੰ ਵੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿਚ ਹਿਸਾ ਲੈਣਾ ਚਾਹੀਦਾ ਹੈ ਬੀਬਾ ਬਾਦਲ ਵੀਕੇਂਦਰ ਦੀ ਮਨਿਸਟਰ ਹੈ ਉਹ ਵੀ ਆਪਣੇ ਮਹਿਕਮੇ ਦੀਆ ਨੌਕਰੀਆਂ ਦੇਣ ਲਈ ਅਗੇ ਆਵੇ।
ਚੰਨੀ ਨੇ ਕਿਹਾ ਕਿਜਿਹੜੇ ਨੌਜਵਾਨ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਹੁਨਰਮੰਦ ਕਰਨ ਲਈ ਪੰਜਾਬ ਸਰਕਾਰ ਸਕਿਲ ਸੈਂਟਰਾਂ ਰਾਹੀਂ ਵਿਸ਼ੇਸ਼ ਸਿਖਲਾਈ ਦਿਵਾਏਗੀ ਅਤੇ ਇਸ ਸਿਖਲਾਈ ਦੌਰਾਨ ਉਹਨਾਂ ਨੂੰ 5000 ਰੁਪਏ ਭੱਤਾ ਵੀ ਦਿੱਤਾ ਜਾਵੇਗਾ। ਪਰ ਇਥੇ ਇਹ ਵੀ ਦੱਸਣ ਯੋਗ ਹੈ ਕਿ ਸਰਕਾਰ ਨੌਕਰੀਆਂ ਦੇਣ ਵਿਚ ਸਿਰਫ ਸਾਲਸੀ ਦਾ ਕੰਮ ਰਹੀ ਹੈ ਕਿਸੇ ਨੂੰ ਕੰਪਨੀ ਵਿਚ ਕਿੰਨਾ ਚਿਰ ਨੌਕਰੀ 'ਤੇ ਰੱਖਿਆ ਜਾਵੇਗਾ, ਇਹ ਸਰਕਾਰ ਦੀ ਜੁੰਮੇਵਾਰੀ ਨਹੀਂ ਹੋਵੇਗੀ। ਨੌਕਰੀ ਪ੍ਰਾਈਵੇਟ ਕੰਪਨੀਆਂ ਵਿਚ ਹੋਵੇਗੀ ਯੋਗਤਾ ਮੁਤਾਬਿਕ ਨੌਕਰੀ ਤੇ ਤਨਖਾਹ ਦਿਤੀ ਜਾਵੇਗੀ। ਇਕ ਸਰਕਾਰੀ ਅਧਿਕਾਰੀ ਮੁਤਾਬਿਕ ਚਾਹੇ ਇਹ ਪ੍ਰੋਗਰਾਮ ਪਹਿਲਾ ਕਾਲਜਾਂ ਵਿਚ ਚਲਦਾ ਸੀ ਜੋ ਕੰਪਨੀਆਂ ਕਾਲਜ ਕੇਪਮਸ ਵਿੱਚੋ ਚੋਣ ਕਰਦੀਆਂ ਸਨ ਪਰ ਹੁਣ ਮੇਲਾ ਸੱਭ ਪਾਸ ਆਊਟ ਲਈ ਵੀ ਕੀਤਾ ਗਿਆ ਹੈ। ਇਕ ਰਸਮੀ ਗੱਲਬਾਤ ਦੋਰਾਨ ਅਧਿਕਾਰੀ ਨੇ ਮੰਨਿਆ ਕਿ ਸਰਕਾਰ ਕਦੋ ਤੱਕ ਨੌਕਰੀਆਂ ਤੇ ਕੰਪਨੀ ਰੱਖੇ, ਇਸ ਦੀ ਜੁਮੇਵਾਰੀ ਨਹੀਂ ਲੈ ਸਕਦੀ ਹੈ।
ਮੌਜੂਦਾ ਡੇਰਾ ਵਿਵਾਦ ਬਾਰੇ ਚੰਨੀ ਨੇ ਕਿਹਾ ਕਿ ਦੇਸ਼ ਦੇ ਸਮੂਹ ਗਰੀਬ ਤੇ ਦਲਿਤਾਂ ਵੱਲੋਂ ਸਿੱਖ ਧਰਮ ਅਪਣਾਉਣ ਦੀ ਅਕਾਲੀ ਲੀਡਰਸ਼ਿਪ ਕੋਲ ਇੱਛਾ ਪ੍ਰਗਟ ਕੀਤੀ ਸੀ ਇਸ ਇੱਛਾ ਨੂੰ ਨਜ਼ਰ ਅੰਦਾਜ ਕਰ ਦਿੱਤਾ ਜਿਸ ਕਰਕੇ ਦੇਸ਼ ਭਰ ਦੇ ਗਰੀਬ ਤੇ ਦਲਿਤ ਪਰਿਵਾਰਾਂਨੇ ਵੱਖ-ਵੱਖ ਧਰਮਾਂ ਦਾ ਲੜ ਫੜ ਲਿਆ । ਜੇ ਉਸ ਸਮੇ ਅਕਾਲੀ ਲੀਡਰਸ਼ਿਪ ਕਦਰ ਕਰਦੀ ਤਾਂ ਅੱਜ ਸਿੱਖ ਪੂਰੇ ਦੇਸ਼ ਭਰ ਵਿੱਚ ਬਹੁ ਗਿਣਤੀ ਵਿੱਚ ਹੋਣੇ ਸਨ। ਸੋ ਪੰਜਾਬ ਤੇ ਨਾਲ ਲੱਗਦੇ ਪ੍ਰਦੇਸ਼ਾਂ ਵਿੱਚ ਪੈਦਾ ਹੋਏ ਡੇਰਾਬਾਦ ਲਈ ਮੌਜੂਦਾ ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿਧੇ ਤੌਰ 'ਤੇ ਜਿੰਮੇਵਾਰ ਹੈ।
ਉਹਨਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਗਰੀਬ ਤੇ ਦਲਿਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ ਬਜਾਏ ਉਹਨਾਂ ਤੋਂ ਦੂਰੀ ਬਣਾਈ ਰੱਖੀ ਜਿਸ ਕਾਰਨ ਉਹ ਸਿਖਧਰਮ ਨੂੰ ਅਲਵਿਦਾ ਆਖ ਕੇ ਵੱਖ-ਵੱਖ ਡੇਰਿਆਂ ਦੀ ਸ਼ਰਨ ਵਿੱਚ ਚਲੇ ਗਏ। ਚੰਨੀ ਨੇ ਕਿਹਾ ਕਿ ਜੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਦਲਿਤ ਤੇ ਗਰੀਬ ਪਰਿਵਾਰਾਂ ਨੂੰ ਸੰਭਾਲਿਆ ਹੁੰਦਾ ਤਾਂ ਇਹ ਪਰਿਵਾਰ ਡੇਰਿਆਂ ਦੇ ਸ਼ਿਕਾਰ ਨਾ ਹੁੰਦੇ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਸੌੜੀ ਰਾਜਨੀਤੀ ਕਰਨ ਦੀ ਬਜਾਏ ਧਰਮ ਪ੍ਰਚਾਰ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਦੇ ਤੁਸੀਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਧਰਮ ਪ੍ਰਚਾਰ ਕਰਦੇ ਵੇਖਿਆ ਹੈ ?
ਚੰਨੀ ਨੇ ਕਿਹਾ ਕਿ ਵਿਦੇਸ਼ਾਂ 'ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਪੰਜਾਬ ਸਰਕਾਰ ਵੱਲੋਂ ਕਈ ਵਿਦੇਸ਼ੀ ਕੰਪਨੀਆਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵਿਦੇਸ਼ ਵਿੱਚ ਰੁਜਗਾਰ ਦੇ ਮੌਕੇ ਪ੍ਰਦਾਨ ਕਰਵਾਏ ਜਾਣਗੇ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇੰਗਲੈਂਡ ਦੀਆਂ 2 ਕੰਪਨੀਆਂ ਨਾਲ ਗੱਲਬਾਤ ਕੀਤੀ ਗਈ ਹੈ ਜੋ ਪੰਜਾਬ ਦੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ 2 ਸਾਲਾਂ ਲਈ ਪੰਜਾਬ ਵਿੱਚ ਹੀ ਪੜਾਈ ਕਰਾਉਣ ਉਪਰੰਤ 2 ਸਾਲ ਇੰਗਲੈਂਡ ਵਿੱਚ ਪੜਾਵੇਗੀ ਅਤੇ ਫਿਰ ਉਥੇ ਉਹਨਾਂ ਨੂੰ ਨੌਕਰੀ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਕੈਨੇਡਾ ਦੀਆਂ ਕਈ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਉਹਨਾਂ ਕਿਹਾ ਕਿ ਜੁਆਇਨ ਕਰਨ ਨਾਲ ਨੌਜਵਾਨ ਟਰੈਵਲ ਏਜੰਟਾਂ ਦੇ ਚੁੰਗਲ ਵਿਚੋਂ ਵੀ ਬੱਚ ਸਕਣਗੇ ਤੇ ਸਰਕਾਰ ਆਪਣੀ ਜੁੱਮੇਵਾਰੀ ਤੇ ਵਾਜਿਬ ਬਣਦੀ ਫੀਸ ਲੈ ਕੇ ਹੀ ਕੰਮ ਬਾਹਰ ਭੇਜੇਗੀ ।