ਜੀ ਐੱਸ ਪੰਨੂ
ਪਟਿਆਲਾ, 29 ਅਗਸਤ 2017 : ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੰਗ ਪੱਤਰ ਦੇ ਮੰਗ ਕੀਤੀ ਕਿ ਨਵੀਂ ਵਾਰਡਬੰਦੀ ਲਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਵੀ ਸ਼ਾਮਲ ਕੀਤ। ਆਮ ਆਦਮੀ ਪਾਰਟੀ ਦੇ ਨਵੇਂ ਬਣੇਨਗਰ ਨਿਗਮ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਵਿੱਚ ਨਵੀਂ ਬਣੀ ਕਮੇਟੀ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਨੁਮਾਇੰਦੇ ਤਾਂ ਨਵੀਂ ਵਾਰਡਬੰਦੀ ਲਈ ਸ਼ਾਮਲ ਕਰ ਲਏ ਗਏ, ਪਰ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਸ਼ਾਮਲ ਨਹੀ ਕੀਤਾਗਿਆ। ਉਨਾਂ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਧਿਰ ਦਾ ਰੋਲ ਨਿਭਾ ਰਹੀ ਆਮ ਆਦਮੀ ਪਾਰਟੀ ਵੀ ਨਗਰ ਨਿਗਮ ਚੋਣਾਂ ਲੜਨ ਜਾ ਰਹੀ ਹੈ। ਪਟਿਆਲਾ ਜਿਥੋਂ ਦਾ ਐਮ.ਪੀ. ਵੀ ਆਮ ਆਦਮੀ ਪਾਰਟੀ ਦਾ ਹੈ, ਇਸ ਦੇ ਬਾਵਜੂਦ ਪਾਰਟੀ ਦਾ ਇੱਕ ਵੀ ਨੁਮਾਇੰਦਾ ਪ੍ਰਸ਼ਾਸ਼ਨ ਵੱਲੋਂਨਹੀਂ ਲਿਆ ਗਿਆ। ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ ਵੀ ਡੀ.ਸੀ. ਪਟਿਆਲਾ ਅਤੇ ਨਗਰ ਕਮਿਸ਼ਨਰ ਨੂੰ ਮੰਗ ਕਈ ਵਾਰ ਕਰ ਚੁੱਕੀ ਹੈ, ਪਰ ਨਗਰ ਨਿਗਮ ਕਮਿਸ਼ਨਰ ਪਟਿਆਲਾ ਨੇ ਆਪਣੇ ਆਪ ਨੂੰ ਬੇਵਸ ਦੱਸਦਿਆਂ ਆਖਿਆ ਕਿ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾਕਿਉਂਕਿ ਮੇਰੇ ਕੋਲੋਂ ਸਿਰਫ ਦੋ ਚੁਣੇ ਹੋਏ ਕੌਂਸਲਰ ਦੇ ਨਾਮ ਮੰਗੇ ਗਏ ਸਨ ਜੋ ਮੈਂ ਸੰਬੰਧਤ ਵਿਭਾਗ ਨੂੰ ਭੇਜ ਦਿੱਤੇ ਹਨ। ਤੇਜਿੰਦਰ ਮਹਿਤਾ ਨੇ ਕਿਹਾ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲਕੇ ਆਪਣੀ ਇਹ ਮੰਗ ਫਿਰ ਤੋਂ ਰੱਖਾਂਗੇ, ਜੇਕਰ ਫਿਰ ਵੀ ਕੋਈ ਸੁਣਵਾਈ ਨਾ ਕੀਤੀ ਗਈ ਤਾਂਵੱਡੇ ਪੱਧਰ ਤੇ ਧਰਨਾ ਨਗਰ ਨਿਗਮ ਪਟਿਆਲਾ ਅਤੇ ਡੀ.ਸੀ. ਪਟਿਆਲਾ ਦੇ ਦਫਤਰਾਂ ਦੇ ਅੱਗੇ ਲਗਾਇਆ ਜਾਵੇਗਾ। ਇਸ ਮੌਕੇ ਹਰੀਸ਼ ਨਰੂਲਾ, ਵਿਜੈ ਕਨੋਜੀਆ, ਮਨਮੋਹਨ ਸਿੰਘ ਸਮਰਾਉ, ਮੈਡਮ ਡਿੰਪਲ ਬੱਤਾ, ਰਮੇਸ਼ ਕੁਮਾਰ, ਗੁਰਸੇਵਕ ਸਿੰਘ, ਮਨਵਿੰਦਰ ਸਿੰਘ ਕੋਹਲੀਅਤੇ ਹੋਰ ਮੌਜੂਦ ਸਨ।