← ਪਿਛੇ ਪਰਤੋ
ਪਟਿਆਲਾ, 29 ਅਗਸਤ, 2017 : ਏ.ਸੀ.ਐੱਸ. ਕਾਰਪੋਰੇਸ਼ਨ ਦੇ ਮੁਖੀ ਡਾ. ਅਬਰਾਹਿਮ ਦੀ ਅਗਵਾਈ ਚ ਨਵੀਂ ਦਿੱਲੀ ਵਿਖੇ ਕਰਵਾਏ ਗਏ ਕੰਟਰੀ ਵਾਈਡ 2017 ਦੇ ਮੁਕਾਬਲਿਆਂ ਚ ਪਟਿਆਲਾ ਦੀ ਮੋਨਿਕਾ ਕਥੂਰੀਆ ਨੇ ਮਿਸਜ. ਏਸ਼ੀਆ ਕੰਟਰੀ ਵਾਈਡ 2017 ਦਾ ਖ਼ਿਤਾਬ ਹਾਸਿਲ ਕਰਕੇ ਆਪਣੇ ਸ਼ਹਿਰ ਤੇ ਦੇਸ਼ ਦਾ ਨਾਂਅ ਏਸ਼ੀਆ ਭਰ ਚ ਰੌਸ਼ਨ ਕਰ ਦਿੱਤਾ। ਜਿਨ੍ਹਾਂ ਦਾ ਪਟਿਆਲਾ ਪਹੁੰਚਣ ਤੇ ਉਨ੍ਹਾਂ ਦੇ ਪਤੀ ਪਰਵੀਤ ਕਥੂਰੀਆ ਤੇ ਫ਼ੈਸ਼ਨ ਜਗਤ ਨਾਲ ਸਬੰਧਿਤ ਹਸਤੀਆਂ ਵੱਲੋਂ ਸ਼ਾਨਦਾਰ ਢੰਗ ਨਲ ਸਵਾਗਤ ਕੀਤਾ ਗਿਆ। ਜਿਸ ਦਾ ਮੋਨਿਕਾ ਕਥੂਰੀਆ ਵੱਲੋਂ ਧੰਨਵਾਦ ਕੀਤਾ ਗਿਆ। ਮੋਨਿਕਾ ਵੱਲੋਂ ਇਨ੍ਹਾਂ ਮੁਕਾਬਲਿਆਂ ਦੀ ਡਾਇਰੈਕਟਰ ਡਾ. ਅੰਮ੍ਰਿਤ ਕਲੇਰ ਦਾ ਵੀ ਧੰਨਵਾਦ ਕੀਤਾ ਗਿਆ। ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਉਹ ਇਹ ਮੁਕਾਮ ਹਾਸਿਲ ਕਰ ਸਕੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੋਨਿਕਾ ਕਥੂਰੀਆ ਨੇ ਦੱਸਿਆ ਕਿ ਇਸ ਤੋਂ ਪਹਿਲਾ ਸਾਲ 2015 ਚ ਉਨ੍ਹਾਂ ਵੱਲੋਂ ਮਿਸਜ. ਇੰਡੀਆ ਬਿਊਟੀ ਕੁਈਨ ਦੇ ਮੁਕਾਬਲਿਆਂ ਚ ਹਿੱਸਾ ਲਿਆ ਗਿਆ ਸੀ। ਜਿੱਥੋਂ ਉਨ੍ਹਾਂ ਨੂੰ ਦੇਸ਼ ਭਰ ਚੋਂ ਸਰਵੋਤਮ ਸੁੰਦਰ ਅੱਖਾਂ (ਮੋਸਤ ਬਿਊਟੀਫੁਲ ਆਈਜ) ਦਾ ਖ਼ਿਤਾਬ ਹਾਸਿਲ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਵਾਇਲਡ ਕਾਰਡ ਵਜੋਂ ਮਿਸਜ. ਏਸ਼ੀਆ ਕੰਟਰੀ ਵਾਈਡ 2017 ਚ ਚੋਣ ਹੋਈ। ਜਿਸ ਦੇ ਫਾਈਨਲ ਮੁਕਾਬਲੇ 29 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਕਰਵਾਏ ਗਏ। ਜਿੱਥੋਂ ਉਨ੍ਹਾਂ ਨੂੰ ਮਿਸਜ. ਏਸ਼ੀਆ ਕੰਟਰੀ ਵਾਈਡ 2017 ਚੁਣਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਭਵਿੱਖ ਚ ਉਨ੍ਹਾਂ ਵੱਲੋਂ ਮਿਸਜ. ਯੂਨਾਈਟਿਡ ਨੇਸ਼ਨ ਦਾ ਖ਼ਿਤਾਬ ਹਾਸਿਲ ਕਰਨ ਲਈ ਤਿਆਰੀਆਂ ਸੁਰ ਕਰ ਦਿੱਤੀਆਂ ਗਈਆਂ ਹਨ। ਵਰਤਮਾਨ ਸਮੇਂ ਚ ਲੋਕਾਂ ਵੱਲੋਂ ਲੜਕੀਆਂ ਤੇ ਲਗਾਈ ਗਈ ਪਾਬੰਦੀਆਂ ਨੂੰ ਵੇਖਦੇ ਹੋਏ ਮੋਨਿਕਾ ਕਥੂਰੀਆ ਨੇ ਕਿਹਾ ਕਿ ਵਰਤਮਾਨ ਸਮੇਂ ਚ ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਅੱਗੇ ਆ ਕੇ ਆਪਣੀ ਮਰਜ਼ੀ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਲੜਕੀਆਂ ਦਾ ਸਾਥ ਦੇਣ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰ ਸਕਣ। ਕਥੂਰੀਆ ਵੱਲੋਂ ਭਵਿੱਖ ਚ ਵੀ ਲੜਕੀਆਂ ਨੂੰ ਇਸ ਤਰਾਂ ਮੁਕਾਬਲਿਆਂ ਚ ਹਿੱਸਾ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਕਥੂਰੀਆ ਨੇ ਆਪਣੀ ਇਸ ਕਾਮਯਾਬੀ ਦੇ ਪਿੱਛੇ ਆਪਣੇ ਪਤੀ ਪਰਵੀਤ ਕਥੂਰੀਆ ਤੇ ਆਪਣੇ ਪੁੱਤਰ ਦਾ ਹੱਥ ਦੱਸਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸਹਿਯੋਗ ਸਦਕਾ ਹੀ ਅੱਜ ਉਹ ਇਹ ਖ਼ਿਤਾਬ ਹਾਸਿਲ ਕਰ ਸਕੀ ਹਨ। ਜ਼ਿਕਰਯੋਗ ਹੈ ਕਿ ਮੋਨਿਕਾ ਕਥੂਰੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ ਪਟਿਆਲਾ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਜਿਨ੍ਹਾਂ ਦੀ ਮਿਹਨਤ ਸਦਕਾ ਹੀ ਇਨ੍ਹਾਂ ਦੇ ਕਈ ਵਿਦਿਆਰਥੀ ਲੰਡਨ ਫ਼ੈਸ਼ਨ ਵੀਕ ਅਤੇ ਲੈਕਮੇ ਫ਼ੈਸ਼ਨ ਵੀਕ ਚ ਵੀ ਹਿੱਸਾ ਲੈ ਚੁੱਕੇ ਹਨ।
Total Responses : 267