ਜੀ ਐਸ ਪੰਨੂ
ਪਟਿਆਲਾ, 24 ਅਗਸਤ, 2017 : ਸਰਕਾਰੀ ਪੌਲੀਟੈਕਨਿਕ ਕਾਲਜ ਲੜਕੀਆਂ ਪਟਿਆਲਾ ਵਿਖੇ ਚਲ ਰਹੇ ਨੌਕਰੀ ਮੇਲੇ ਵਿੱਚ 800 ਉਮੀਦਵਾਰਾਂ ਨੇ ਸ਼ਮੂਲੀਅਤ ਮਾਰੂਤੀ ਕੀਤੀ। ਨੌਕਰੀ ਹਾਸਿਲ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ 5 ਸਤੰਬਰ 2017 ਨੂੰ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਨਿਯੁਕਤੀ ਪੱਤਰ ਦਿੱਤੇ ਜਾਣਗੇ।ਇਸੇ ਸਮੇ ਸਜੂਕੀ ਦੇ ਅਧਿਕਾਰੀਆਂ ਨੇ ਦਸਿਆ ਕਿ ਉਹ ਦਸਵੀਂ ਅਤੇ ਤਕਨੀਕੀ ਮਾਹਿਰ ਹਾਸਿਲ 18 ਤੋਂ 21 ਦੇ ਨੌਜਵਾਨਾਂ ਨੂੰ 2 ਸਾਲ ਦੀ ਟ੍ਰੇਨਿੰਗ ਦੇਣਗੇ, ਜਿਸ ਦੌਰਾਨ ਨੌਜਵਾਨਾਂ ਨੂੰ ਟ੍ਰੇਨਿੰਗ, ਰਹਾਇਸ਼, ਖਾਣਾ ਆਦਿ ਦੀ ਮੁਫਤ ਸਹੂਲਤ ਤੋ ਇਲਾਵਾ ਪ੍ਰਤੀ ਮਹੀਨਾ 12000 ਹਜ਼ਾਰ ਭੱਤੇ ਦੇ ਰੂਪ ਵਿਚ ਦਿੱਤੇ ਜਾਣਗੇ ਅਤੇ ਉਸ ਉਪਰੰਤ ਮਾਰੂਤੀ ਉਦਯੋਗ ਵਿੱਚ ਉਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਰਲਾਇੰਸ, ਨਿਪੋਨ ਕੰਪਨੀ ਵੱਲੋਂ ਯੋਗ ਉਮੀਦਵਾਰਾਂ ਨੂੰ 1.8 ਲੱਖ ਪ੍ਰਤੀ ਸਾਲ ਦਾ ਪੈਕੇਜ ਦਿੱਤਾ ਜਾਵੇਗਾ।
ਨੌਕਰੀ ਮੇਲੇ ਵੱਡੀ ਗਿਣਤੀ ਵਿੱਚ ਬਠਿੰਡਾ, ਬਰਨਾਲਾ, ਸੰਗਰੂਰ, ਫਤਹਿਗੜ ਸਾਹਿਬ, ਮਾਨਸਾ, ਅਤੇ ਜ਼ਿਲਾ ਪਟਿਆਲਾ ਦੇ ਨੌਜਵਾਨ ਲੜਕੇ/ਲੜਕੀਆਂ ਨੇ ਸਮੂਲੀਅਤ ਕੀਤੀ। ਨੌਕਰੀ ਮੇਲੇ ਵਿੱਚ ਕੌਮੀ ਅਤੇ ਸੂਬਾ ਪੱਧਰੀ 10 ਨਾਮੀ ਕੰਪਨੀਆਂ ਨੇ ਹਿੱਸਾ ਲਿਆ।
ਕਾਲਜ ਤੋ ਨਰਿੰਦਰ ਸਿੰਘ ਢੀਂਡਸਾ ਅਤੇ ਪ੍ਰੋ: ਗੁਰਬਖਸ਼ੀਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਤਾਰੀਕ ਨੂੰ ਹੋਣ ਵਾਲਾ ਰੋਜ਼ਗਾਰ ਮੇਲਾ ਮੁੱਖ ਦਫਤਰ ਤੋ ਪ੍ਰਾਪਤ ਨਿਰਦੇਸ਼ਾਂ ਮੁਤਾਬਿਕ 30 ਅਗਸਤ ਨੂੰ ਕਰ ਦਿੱਤਾ ਗਿਆ ਹੈ ਤਾ ਜੋ ਉਮੀਦਵਾਰਾਂ ਨੂੰ ਕੋਈ ਅਸੂਵਿਧਾ ਨਾ ਹੋਵੇ। ਮੇਲਾ ਕਾਲਜ ਵਿਚ 30 ਅਗਸਤ 2017 ਤੱਕ ਲਗਾਤਾਰ ਚੱਲੇਗਾ ਜਿਸ ਵਿੱਚ ਤਕਰੀਬਨ ਦਸ ਹਜ਼ਾਰ ਉਮੀਦਵਾਰਾਂ ਦੇ ਆਉਣ ਦੀ ਉਮੀਦ ਹੈ। ਇਸ ਮੇਲੇ ਦੌਰਾਨ ਇੰਜੀ: ਅਤੇ ਮੈਡੀਕਲ ਲਾਇਨ ਵਿੱਚ ਡਿਪਲੋਮਾ ਪ੍ਰਾਪਤ ਵਿਦਿਆਰਥੀ ਨੂੰ ਨੌਕਰੀ ਦਾ ਲਾਭ ਪ੍ਰਾਪਤ ਹੋਵੇਗਾ। ਕਾਲਜ ਦੇ ਮੀਡੀਆਂ ਇੰਚਾਰਜ ਨੇ ਦੱਸਿਆ ਕਿ 26 ਅਗਸਤ ਨੂੰ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ 'ਤੇ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਪਟਿਆਲਾ ਵਿਖੇ ਪਹੁੰਚ ਰਹੇ ਹਨ। ਉਨਾਂ ਦਸਿਆ ਕਿ 30-8-17 ਤੱਕ ਇਸ ਰੋਜ਼ਗਾਰ ਮੇਲੇ ਵਿਚ ਜੌਨਡੀਅਰ ਟ੍ਰੈਕਟਰਜ, ਬੀਟਲ ਇੰਡੀਆ, ਪਰੌਕਟਰਨ ਐਂਡ ਗੈਂਮਬਲ, ਟੈਕ ਮਹਿੰਦਰਾ, ਐਮਸਨ ਗੇਅਰ, ਟਾਟਾ ਬਿਜਨਸ ਸਪੋਰਟਸ, ਯੂਰੀਕਾ ਫੌਰਬਸ, ਸਵਰਾਜ ਆਟੋ ਮੋਬਾਇਲ, ਜਿੰਦਲ ਇਲੈਕਟਰੀਕਲਜ ਅਤੇ ਆਰਕੀਟੈਕਚਰ ਆਦਿ ਨਾਮੀ ਕੌਮੀ ਕੰਪਨੀਆਂ ਅਗਲੇ ਦਿਨਾਂ ਵਿਚ ਭਾਗ ਲੈਣਗੀਆਂ।