← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 22 ਅਗਸਤ, 2017 : ਭਾਰਤੀ ਜਨਤਾ ਪਾਰਟੀ ਦੇ ਬੀਸੀ ਮੋਰਚਾ ਦੇ ਜਿਲਾ ਪ੍ਰਧਾਨ ਤਰਨਜੀਤ ਸਿੰਘ ਧੱਪੂ ਨੇ ਧਰਮਿੰਦਰਪਾਲ ਸਿੰਘ ਨੂੰ ਬੀਸੀ ਮੋਰਚਾ ਦਾ ਜਿਲਾ ਜਨਰਲ ਸਕੱਤਰਨਿਯੁਕਤ ਕਰਨ ਦਾ ਐਲਾਨ ਦੀਪ ਨਗਰ ਗੁਰਦੁਆਰਾ ਸਾਹਿਬ ਪਟਿਆਲਾ ਦੇ ਲੰਗਰ ਹਾਲ ਵਿਚ ਹੋਏ ਇਕ ਸਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਕੀਤਾ। ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਐਸ. ਕੇ. ਦੇਵ ਨੇ ਭਾਜਪਾ ਦਾ ਰਸਮੀ ਪਰਨਾ ਧਰਮਿੰਦਰਪਾਲ ਸਿੰਘ ਨੂੰ ਦੇ ਕੇ ਜਿਲਾ ਜਨਰਲ ਸਕੱਤਰ ਬਨਣ ਦੀਵਧਾਈ ਦਿੱਤੀ ਅਤੇ ਜੀ ਆਇਆ ਕਿਹਾ । ਇਸ ਮੌਕੇ ਭਾਜਪਾ ਦੇ ਜਿਲਾ ਜਨਰਲ ਸਕੱਤਰ ਰਮੇਸ਼ ਵਰਮਾ, ਭਾਜਪਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਵਰੁਨ ਜਿੰਦਲਅਤੇ ਯੁਵਾ ਮੋਰਚਾ ਦੇ ਜਿਲਾ ਜਨਰਲ ਸਕੱਤਰ ਭੁਪਿੰਦਰ ਮੁੰਨਾ ਵੀ ਹਾਜ਼ਰ ਸਨ। ਸਮੂਹ ਨੇਤਾਵਾਂ ਨੇ ਆਪਣੇ ਵੱਡਮੁੱਲੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇਨਵਨਿਯੁਕਤ ਜਿਲਾ ਜਨਰਲ ਸਕੱਤਰ ਬੀਸੀ ਮੋਰਚਾ ਧਰਮਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਹਰ ਜਿੰਮੇਂਵਾਰੀ ਨੂੰ ਪੂਰੀ ਤਨਦੇਹੀ ਨਾਲਨਿਭਾਉਣਗੇ ।
Total Responses : 940