ਵਿਜੇਪਾਲ ਬਰਾੜ
ਚੰਡੀਗੜ੍ਹ, 22 ਅਗਸਤ, 2017 : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 25 ਅਗਸਤ ਨੂੰ ਡੇਰਾ ਸੱਚਾ ਸੌਦਾ ਮੁਖੀ ਦੀ ਪੇਸ਼ੀ ਨੂੰ ਲੈ ਕੇ ਸੈਕਟਰ 16 ਕ੍ਰਿਕਟ ਸਟੇਡੀਅਮ ਨੂੰ ਆਰਜ਼ੀ ਜੇਲ੍ਹ ਬਣਾ ਦਿੱਤਾ ਗਿਆ ਹੈ । ਚੰਡੀਗੜ੍ਹ ਪ੍ਰਸ਼ਾਸਨ ਵੱਲੋ। ਜਾਰੀ ਹੁਕਮਾਂ ਦੇ ਮੁਤਾਬਿਕ 25 ਅਗਸਤ ਦੇ ਸੀਬੀਆਈ ਕੋਰਟ ਦੇ ਆਉਣ ਵਾਲੇ ਫੈਸਲੇ ਦੇ ਮੱਦੇਨਜਰ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਚੰਡੀਗੜ੍ਹ, ਪੰਚਕੂਲਾ ਪਹੁੰਚ ਰਹੇ ਨੇ, ਅਜਿਹੇ ਵਿੱਚ ਜੇਕਰ ਸਥਿਤੀ ਤਣਾਅਪੂਰਨ ਹੁੰਦੀ ਹੈ ਤਾਂ ਸਟੇਡੀਅਮ ਨੂੰ ਆਰਜ਼ੀ ਜੇਲ ਦੇ ਤੌਰ 'ਤੇ ਵਰਤਿਆ ਜਾਵੇਗਾ ।