← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 22 ਅਗਸਤ, 2017 : ਚੰਡੀਗੜ੍ਹ ਦੀ ਪਹਿਲੀ ਲੇਡੀ ਐਸ ਐਸ ਪੀ ਨਿਲੰਬਰੀ ਵਿਜੇ ਜਗਦਲੇ ਨੇ ਅਹੁਦਾ ਸੰਭਾਲਦੇ ਹੀ ਮਾੜੇ ਅਨਸਰਾਂ ਨੂੰ ਕਾਨੂੰਨ ਦੀ ਉਲੰਘਣਾ ਨਾਂ ਕਰਨ ਦੀ ਚੇਤਾਵਨੀ ਦਿੱਤੀ ਹੈ । ਆਪਣੀ ਪਹਿਲੀ ਪੱਤਰਕਾਰ ਮਿਲਣੀ ਦੌਰਾਨ ਐਸ ਐਸ ਪੀ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਨਾਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਕਿੰਨੀ ਵੀ ਪਹੁੰਚ ਕਿਓਂ ਨਾਂ ਰੱਖਦਾ ਹੈ । ਉਹਨਾਂ ਚੰਡੀਗੜ੍ਹ ਵਿੱਚ ਪਿਛਲੇ ਦਿਨੀ ਹੋਈਆਂ ਛੇੜਛਾੜ ਦੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਉਹ ਹਰ ਹਾਲ ਵਿੱਚ ਿੲਹ ਯਕੀਨੀ ਬਣਾਉਣਗੇ ਕਿ ਔਰਤਾਂ ਬੇਖੌਫ ਕਿਸੇ ਵੇਲੇ ਵੀ ਕਿਤੇ ਵੀ ਆ ਜਾ ਸਕਣ । 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਦੀ ਪੇਸ਼ੀ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਿੲਸਦੇ ਪੂਰੇ ਿੲੰਤਜਾਮ ਕੀਤੇ ਗਏ ਨੇ ਤੇ ਅਮਨ ਸ਼ਾਤੀ ਹਰ ਹਾਲ ਵਿੱਚ ਬਹਾਲ ਰੱਖੀ ਜਾਏਗੀ । ਐਸ ਐਸ ਪੀ ਵੱਲੋਂ ਖਾਸ ਤੌਰ ਤੇ ਚੰਡੀਗੜ੍ਹ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ । ਉਹਨਾਂ ਕਿਹਾ ਕਿ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਪੁਲਿਸ ਕੁਝ ਨਹੀਂ ਕਰ ਸਕਦੀ ਲਿਹਾਜਾ ਪਬਲਿਕ ਨੂੰ ਬਿਨਾਂ ਕਿਸੇ ਸੰਕੋਚ ਤੋਂ ਅੱਗੇ ਆ ਕੇ ਪੁਲਿਸ ਦੀ ਮੱਦਦ ਕਰਨੀ ਚਾਹੀਦੀ ਹੈ । ਿੲਸਦੇ ਨਾਲ ਹੀ ਉਹਨਾਂ ਬਿਹਤਰ ਪੁਲਿਸ ਸੇਵਾਵਾਂ ਤੇ ਪਬਲਿਕ ਨਾਲ ਬਿਹਤਰ ਤਾਲਮੇਲ ਲਈ ਸੋਸ਼ਲ ਮੀਡੀਆ ਦੀ ਵਰਤੋਂ ਤੇ ਵੀ ਜੋਰ ਦਿੱਤਾ ਜਿਸਤੇ ਚੰਡੀਗੜ੍ਹ ਪੁਲਿਸ ਆਂਉਦੇ ਦਿਨਾਂ ਚ ਵਿਸ਼ੇਸ਼ ਧਿਆਨ ਦੇਵੇਗੀ ।
Total Responses : 939