ਵਿਜੇਪਾਲ ਬਰਾੜ
ਚੰਡੀਗੜ੍ਹ, 22 ਅਗਸਤ, 2017 : ਸਿਟੀ ਬਿਊਟੀਫੁੱਲ ਚੰਡੀਗੜ੍ਹ ਦਾ ਸਥਾਪਨਾ ਦਿਵਸ ਵੱਡੇ ਪੱਧਰ ਤੇ ਮਨਾਉਣ ਲਈ ਪ੍ਰਸ਼ਾਸਨ ਤੇ ਤਿਆਰੀ ਆਰੰਭ ਦਿੱਤੀ ਹੈ ਤੇ 1 ਤੋਂ 5 ਨਵੰਬਰ ਤੱਕ ਸ਼ਹਿਰ ਵਿੱਚ ਵੱਡੇ ਪੱਧਰ ਤੇ ਉਤਸਵ ਮਨਾਏ ਜਾਣਗੇ । 1 ਨਵੰਬਰ 1966 ਨੂੰ ਪੰਜਾਬ ਹਰਿਆਣਾ ਦੀ ਰਾਜਧਾਨੀ ਅਤੇ ਿੲੱਕ ਸੁਤੰਤਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤੌਰ ਤੇ ਚੰਡੀਗੜ੍ਹ ਦੀ ਸਥਾਪਨਾ ਨੂੰ 51 ਸਾਲ ਪੂਰੇ ਹੋ ਰਹੇ ਹਨ । ਚੰਡੀਗੜ੍ਹ ਦੇ ਹੋਟਲ ਜੇ ਡਬਲਿਊ ਮੈਰੀਅਟ ਵਿਖੇ ਿੲਹਨਾਂ ਸਮਾਗਮਾਂ ਦੀ ਜਾਣਕਾਰੀ ਦੇਣ ਲਈ ਪ੍ਰਸ਼ਾਸਨ ਵੱਲੋਂ ਿੲੱਕ ਪ੍ਰੈਸ ਕਾਨਫਰੰਸ ਕੀਤੀ ਗਈ ਿਜਸ ਦੌਰਾਨ ਚੰਡੀਗੜ੍ਹ ਦੇ ਡਾਇਰੈਕਟਰ ਟੂਰਿਜਮ ਜਿਤੇਂਦਰ ਯਾਦਵ ਵੱਲੋਂ ਿੲਹਨਾਂ ਸਮਾਗਮਾਂ ਦਾ ਲੋਗੋ ਲਾਂਚ ਕੀਤਾ ਗਿਆ ।
ਜਿਤੇਂਦਰ ਯਾਦਵ ਨੇ ਦੱਸਿਆ ਕਿ ਵੱਡੇ ਪੱਧਰ ਤੇ ਕੀਤੇ ਜਾਣ ਵਾਲੇ ਿੲਹਨਾਂ ਸਮਾਗਮਾਂ ਵਿੱਚ ਸ਼ੋਅਬਿਜ ਕੰਪਨੀ ਪ੍ਰਸ਼ਾਸ਼ਨ ਦਾ ਸਹਿਯੋਗ ਕਰੇਗੀ ਜਿੰਨ੍ਹਾਂ ਵੱਲੋਂ ਪ੍ਰੀ ਈਵੇਂਟ ਪ੍ਰੋਮੋਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਿੲਹਨਾਂ ਸਮਾਗਮਾਂ ਵਿੱਚ ਗੁਰਦਾਸ ਮਾਨ, ਗਿੱਪੀ ਗਰੇਵਾਲ, ਨੂਰਾਂ ਸਿਸਟਰਜ, ਨੰਦਿਤਾ ਪੁਰੀ, ਮਾਨਕ ਅਲੀ ਤੇ ਜੀਸ਼ਾਨ ਵੱਲੋਂ ਆਪਣੀ ਪੇਸ਼ਕਾਰੀ ਕੀਤੀ ਜਾਏਗੀ । ਕਿਡਸ ਕਾਰਨੀਵਾਲ, ਪਿਕਚਰ ਗੈਲਰੀ, ਫੂਡ ਫੈਸਟੀਵਲ, ਆਟੋ ਸ਼ੋਅ, ਲਾਇਫਸਟਾਇਲ ਪ੍ਰਦਰਸ਼ਨੀ, ਲਗਜਰੀ ਕਾਰ ਰੈਲੀਆਂ ਤੇ ਸੀਨੀਅਰ ਔਰਤਾਂ ਦੀ ਮੈਰਾਥਨ ਵਿਸ਼ੇਸ਼ ਅਕਰਸ਼ਣ ਦਾ ਕੇਂਦਰ ਹੋਏਗੀ । ਿੲਸਦੇ ਨਾਲ ਹੀ ਚੰਡੀਗੜ੍ਹ ਦਾ ਨਾਮ ਰੌਸ਼ਨ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਚੰਡੀਗੜ੍ਹ ਆਈਕਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਏਗਾ ।